ਜੋਕੋਵਿਚ ਤੋਂ ਬਾਅਦ ਜਵੇਰੇਵ ਬਣੇ ਸਟੇਫਾਨੋਸ ਦਾ ਸ਼ਿਕਾਰ

ਵਿਸ਼ਵ ਦੇ ਅੱਵਲ 10 ਖਿਡਾਰੀਆਂ ‘ਤੇ ਲਗਾਤਾਰ ਤੀਸਰੀ ਜਿੱਤ

ਜਵੇਰੇਵ ਤੋਂ ਵਾਸ਼ਿੰਗਟਨ ਓਪਨ ਦੀ ਹਾਰ ਦਾ ਲਿਆ ਬਦਲਾ

 

ਟੋਰਾਂਟੋ, 11 ਅਗਸਤ

 

ਗੈਰ ਦਰਜਾ ਪ੍ਰਾਪਤ 19 ਸਾਲ ਦੇ ਯੂਨਾਨੀ ਖਿਡਾਰੀ ਸਟੇਫਾਨੋਸ ਸਿਤਸਿਪਾਸ ਨੇ ਪਿਛਲੇ ਮੈਚ ‘ਚ ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਰਾਉਣ ਤੋਂ ਬਾਅਦ ਆਪਣੇ ਕਰੀਅਰ ਦੀਆਂ ਸ਼ਾਨਦਾਰ ਜਿੱਤਾਂ ਦਾ ਸਿਲਸਿਲਾ ਬਰਕਰਾਰ ਰੱਖਦਿਆਂ ਵਿਸ਼ਵ ਦੇ ਤੀਸਰੇ ਨੰਬਰ ‘ਤੇ ਖਿਡਾਰੀ ਅਲੈਕਸਾਂਦਰ ਜਵੇਰੇਵ ਨੂੰ ਵੀ ਰੋਜ਼ਰਸ ਕੱਪ ਟੈਨਿਸ ਟੂਰਨਾਮੈਂਟ ‘ਚ ਆਪਣਾ ਸ਼ਿਕਾਰ ਬਣਾ ਲਿਆ
ਪਿਛਲੇ ਚੈਂਪੀਅਨ ਜਰਮਨੀ ਦੇ ਜਵੇਰੇਵ ਤੋਂ ਵਾਸ਼ਿੰਗਟਨ ਓਪਨ ‘ਚ ਹਾਰ ਚੁੱਕੇ ਸਟੇਫਾਨੋਸ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਆਪਣਾ ਪਿਛਲਾ ਬਦਲਾ ਚੁਕਾਉਂਦਿਆਂ 3-6, 7-6, 6-4 ਨਾਲ ਜਿੱਤ ਆਪਣੇ ਨਾਂਅ ਕੀਤੀ ਅਤੇ ਪੁਰਸ਼ ਸਿੰਗਲ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ

 
ਹਾਲਾਂਕਿ ਸਟੇਫਾਨੋਸ ਨੂੰ ਜਰਮਨੀ ਖਿਡਾਰੀ ਨੇ ਸ਼ੁਰੂਆਤ ‘ਚ ਸਖ਼ਤ ਚੁਣੌਤੀ ਦਿੱਤੀ ਅਤੇ ਉਹ ਪਹਿਲਾ ਸੈੱਟ 3-6 ਨਾਲ ਹਾਰਨ ਤੋਂ ਬਾਅਦ ਦੂਸਰੇ ਸੈੱਟ ‘ਚ ਵੀ 2-5 ਨਾਲ ਪੱਛੜ ਗਏ ਉਸ ਸਮੇਂ ਤੱਕ ਯੂਨਾਨੀ ਖਿਡਾਰੀ ਦੇ ਜਿੱਤਣ ਦੀ ਕੋਈ ਸੰਭਾਵਨਾ ਨਹੀਂ ਸੀ ਪਰ ਸਟੇਫਾਨੋਸ ਨੇ ਦੋ ਮੈਚ ਅੰਕ ਬਚਾਉਂਦਿਆਂ ਆਪਣੀ ਲੈਅ ਕਾਇਮ ਰੱਖੀ ਅਤੇ ਦੂਸਰੇ ਸੈੱਟ ਦੇ ਮੈਰਾਥਨ ਟਾਈਬ੍ਰੇਕ ‘ਚ ਜਵੇਰੇਵ ਨੂੰ ਹਰਾ ਕੇ ਸਕੋਰ 1-1 ਕਰ ਲਿਆ ਤੀਸਰੇ ਸੈੱਟ ‘ਚ ਜਵੇਰੇਵ ਨੇ ਕਈ ਗਲਤੀਆਂ ਕੀਤੀਆਂ ਅਤੇ ਮੈਚ ਅੰਕ ‘ਤੇ ਉਸਦੇ ਡਬਲ ਫਾਲਟ ਨੇ ਵਿਸ਼ਵ ਦੇ 27ਵੇਂ ਨੰਬਰ ਦੇ ਖਿਡਾਰੀ ਨੂੰ ਮੈਚ ਦੇ ਦਿੱਤਾਸਟੇਫਾਨੋਸ ਦੀ ਵਿਸ਼ਵ ਦੇ ਅੱਵਲ 10 ਖਿਡਾਰੀਆਂ ‘ਤੇ ਇਹ ਲਗਾਤਾਰ ਤੀਸਰੀ ਜਿੱਤ ਹੈ ਉਸਨੇ ਟੂਰਨਾਮੈਂਟ ਦੇ ਪਿਛਲੇ ਦੋ ਗੇੜੇ ‘ਚ ਡੋਮਿਨਿਕ ਥਿਏਮ ਅਤੇ ਫਿਰ ਜੋਕੋਵਿਚ ਨੂੰ ਹਰਾਇਆ ਸੀ

 

 

 

ਕੀ ਇਹ ਸੱਚ ਹੈ?

ਮੈਚ ਤੋਂ ਬਾਅਦ ਉਤਸ਼ਾਹਿਤ ਦਿਸ ਰਹੇ ਨੌਜਵਾਨ ਖਿਡਾਰੀ ਨੇ ਕਿਹਾ ਕਿ ਮੈਂ ਤਾਂ ਬਹੁਤ ਮੁਸ਼ਕਲ ‘ਚ ਹਾਂ ਇਸ ਤਰ੍ਹਾਂ ਲਗਾਤਾਰ ਤਿੰਨ ਮੈਚ ਜਿੱਤਣਾ ਕੀ ਇਹ ਸੱਚ ਹੈ ਇਹ ਦਿਖਾਉਂਦਾ ਹੈ ਕਿ ਮਿਹਨਤ ਨਾਲ ਤੁਸੀਂ ਕੁਝ ਵੀ ਹਾਸਲ ਕਰ ਸਕਦੇ ਹੋ

 

ਜਰਮਨ ਖਿਡਾਰੀ ਦਿਸੇ ਨਾਰਾਜ਼

ਹਾਲਾਂਕਿ 21 ਸਾਲ ਦੇ ਜਵੇਰੇਵ ਇਸ ਹਾਰ ਤੋਂ ਬਾਅਦ ਐਨੇ ਨਾਰਾਜ ਦਿਸੇ ਕਿ ਉਹਨਾਂ ਯੂਨਾਨੀ ਖਿਡਾਰੀ ਨੂੰ ਮੈਚ ਜਿੱਤਣ ਦੀ ਵਧਾਈ ਵੀ ਨਹੀਂ ਦਿੱਤੀ ਜਰਮਨ ਖਿਡਾਰੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਸਟੇਫਾਨੋਸ ਨੇ ਬਹੁਤ ਚੰਗਾ ਖੇਡਿਆ ਜਰਮਨ ਖਿਡਾਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਚ ਕਈ ਪੱਧਰ ਤੋਂ ਬਕਵਾਸ ਸੀ ਅਤੇ ਸਟੇਫਾਨੋਸ ਨੇ ਤਾਂ ਹੋਰ ਵੀ ਬੇਕਾਰ ਖੇਡਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।