ਮਣੀਸ਼ੰਕਰ ਅਈਅਰ ਨੇ ਦਿੱਤਾ ਵਿਵਾਦਿਤ ਬਿਆਨ

Manishankar Aiyar, Controversial, Statement

ਕਿਹਾ, ਨਹੀਂ ਸੋਚਿਆ ਸੀ ਜੋ ਸੀਐੱਮ ਮੁਸਲਮਾਨਾਂ ਨੂੰ ਕਤੂਰੇ ਸਮਝਦਾ ਹੋਵੇ, ਉਹ ਦੇਸ਼ ਦਾ ਪੀਐੱਮ ਬਣੇਗਾ

ਕਾਂਗਰਸ ਤੋਂ ਬਰਖਾਸਤ ਆਗੂ ਮਣੀਸ਼ੰਕਰ ਅਈਅਰ ਨੇ ਫਿਰ ਇੱਕ ਵਾਰ ਪੀਐਮ ‘ਤੇ  ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ, ਏਜੰਸੀ 

ਮੋਦੀ ‘ਤੇ ਆਪਣੀਆਂ ਤਮਾਮ ਵਿਵਾਦਿਤ ਟਿੱਪਣੀਆਂ ਲਈ ਮਸ਼ਹੂਰ ਕਾਂਗਰਸ ਤੋਂ ਬਰਖਾਸਤ ਆਗੂ ਮਣੀਸ਼ੰਕਰ ਅਈਅਰ ਨੇ ਫਿਰ ਇੱਕ ਵਾਰ ਪੀਐਮ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।

ਮਣੀਸ਼ੰਕਰ ਨੇ ਕਿਹਾ ਕਿ ਉਨ੍ਹਾਂ ਕਦੇ ਨਹੀਂ ਸੋਚਿਆ ਸੀ ਮੁਸਲਮਾਨਾਂ ਨੂੰ ਕਤੂਰੇ ਸਮਝਣ ਵਾਲਾ ਆਗੂ ਕਦੇ ਪ੍ਰਧਾਨ ਮੰਤਰੀ ਬਣ ਸਕਦਾ ਹੈ। ਅਜਿਹਾ ਕਹਿੰਦਿਆਂ ਮਣੀਸ਼ੰਕਰ ਅਈਅਰ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਇੱਕ ਇੰਟਰਵਿਊ ‘ਚ ਮੋਦੀ ਦੀ ਟਿੱਪਣੀ ‘ਤੇ ਨਿਸ਼ਾਨਾ ਵਿੰਨ੍ਹ ਰਹੇ ਸਨ।

ਜ਼ਿਕਰਯੋਗ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਪੀਐਮ ‘ਤੇ ਇਤਰਾਜ਼ਯੋਗ ਟਿੱਪਣੀ ਮਣੀਸ਼ੰਕਰ ਅਇੱਅਰ ‘ਤੇ ਭਾਰੀ ਪਈ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬਿਆਨ ‘ਤੇ ਇਤਰਾਜ਼ਗੀ ਪ੍ਰਗਟਾਈ ਸੀ, ਜਿਸ ਤੋਂ ਬਾਅਦ ਮਣੀਸ਼ੰਕਰ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਬਰਖਾਸਤਗੀ ਦਾ ਅਈਅਰ ‘ਤੇ ਕੁਝ ਖਾਸ ਅਸਰ ਨਹੀਂ ਪਿਆ ਹੈ, ਕਿਉਂਕਿ ਉਨ੍ਹਾਂ ਫਿਰ ਇੱਕ ਅਜਿਹੀ ਟਿੱਪਣੀ ਕੀਤੀ ਹੈ, ਜੋ ਵਿਵਾਦ ਦੀ ਵਜ੍ਹਾ ਬਣ ਸਕਦੀ ਹੈ।

ਪਹਿਲਾਂ ਵੀ ਦਿੱਤਾ ਸੀ ਵਿਵਾਦਿਤ ਬਿਆਨ

ਜ਼ਿਕਰਯੋਗ ਹੈ ਕਿ ਗੁਜਰਾਤ ਚੋਣਾਂ ਦੌਰਾਨ ਮਣੀਸ਼ੰਕਰ ਅਈਅਰ ਨੇ ਪੀਐਮ ਮੋਦੀ ਨੂੰ ‘ਨੀਚ ਇਨਸਾਨ’ ਦੱਸ ਦਿੱਤਾ ਸੀ। ਇਸ ਤੋਂ ਬਾਅਦ ਪੀਐਮ ਮੋਦੀ ਨੇ ਗੁਜਰਾਤ ‘ਚ ਇੱਕ ਰੈਲੀ ‘ਚ ਇਸ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ‘ਤੁਸੀਂ ਮੈਨੂੰ ਨੀਚ ਕਿਹਾ, ਨਿਚਲੀ ਜਾਤ ਦਾ ਕਿਹਾ। ਅਈਅਰ ਦੇ ਇਸ ਬਿਆਨ ਨਾਲ ਕਾਂਗਰਸ ਭਾਰੀ ਦਬਾਅ ‘ਚ ਆ ਗਈ ਸੀ, ਜਿਸ ਤੋਂ ਬਾਅਦ ਮਣੀਸ਼ੰਕਰ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।