ਰੁਪਿੰਦਰ ਰੂਬੀ ਬਣੇ ਮਲੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ

Rupinder Ruby Candidate Malout

ਰੁਪਿੰਦਰ ਰੂਬੀ ਬਣੇ ਮਲੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ

(ਮਨੋਜ) ਮਲੋਟ, 15 ਜਨਵਰੀ। ਕਾਂਗਰਸ ਪਾਰਟੀ ਵੱਲੋਂ ਸ਼ਨਿੱਚਰਵਾਰ ਨੂੰ ਜਾਰੀ ਕੀਤੀ ਗਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ‘ਚ ਵਿਧਾਨ ਸਭਾ ਹਲਕਾ ਮਲੋਟ ਰਿਜ਼ਰਵ ਸੀਟ ਤੋਂ ਰੁਪਿੰਦਰ ਰੂਬੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ | ਜਿਸ ਨਾਲ ਹਲਕਾ ਮਲੋਟ ‘ਚ ਸਿਆਸੀ ਪਾਰਾ ਹੋਰ ਵੀ ਚੜ੍ਹ ਗਿਆ ਹੈ।

ਡਾਕਟਰ ਬਲਜੀਤ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਾਲ ਹੋਵੇਗਾ ਮੁਕਾਬਲਾ (Rupinder Ruby Candidate Malout)

ਵਰਣਨਯੋਗ ਹੈ ਕਿ ਵਿਧਾਨ ਸਭਾ ਹਲਕਾ ਮਲੋਟ ਤੋਂ ਪਹਿਲਾਂ ਸ੍ਰੋਮਣੀ ਅਕਾਲੀ ਦਲ (ਬ)-ਬਸਪਾ ਦੇ ਸਾਂਝੇ ਉਮੀਦਵਾਰ ਹਰਪ੍ਰੀਤ ਸਿੰਘ ਕੋਟਭਾਈ ਚੋਣ ਮੈਦਾਨ ਵਿੱਚ ਹਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ: ਸਾਧੂ ਸਿੰਘ ਦੀ ਬੇਟੀ ਅਤੇ ਅੱਖਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ | ਹੁਣ ਹਲਕਾ ਮਲੋਟ ‘ਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਐਲਾਨ ਹੋਣਾ ਬਾਕੀ ਹੈ। Rupinder Ruby Candidate Malout

ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ, 86 ਉਮੀਦਵਾਰ ਐਲਾਨੇ

congress-1

ਮੁੱਖ ਮੰਤਰੀ ਚਰਨਜੀਤ ਸਿੰਘ ਚਮਕੌਰ ਸਾਹਿਬ ਤੋਂ ਸਿੱਧੂ ਅੰਮ੍ਰਿਤਸਰ ਈਸਟ ਤੋਂ ਲੜਨਗੇ ਚੋਣਾਂ

  • ਸਿੱਧੂ ਮੂਸੇਵਾਲਾ-ਮਾਨਸਾ ਤੋਂ ਲੜਨਗੇ ਚੋਣ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਸ਼ਨਿੱਚਰਵਾਰ ਨੂੰ ਆਪਣੇ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਈਸਟ ਤੋਂ ਚੋਣ ਲੜਨਗੇ। ਪ੍ਰਤਾਪ ਬਾਜਵਾ-ਕਾਦੀਆਂ, ਸੁਖਜਿੰਦਰ ਸਿੰਘ ਰੰਧਾਵਾ-ਡੇਰਾ ਬਾਬਾ ਨਾਨਕ, ਰਾਜਕੁਮਾਰ ਵੇਰਕਾ-ਅੰਮ੍ਰਿਤਸਰ ਵੈਸਟ, ਸੁਖਪਾਲ ਸਿੰਘ ਖਹਿਰਾ-ਭੁੱਲਥ, ਰਾਣਾ ਗੁਰਜੀਤ ਸਿੰਘ-ਕਪੂਰਥਲਾ, ਪ੍ਰਗਟ ਸਿੰਘ-ਜਲੰਧਰ ਕੈਂਟ, ਬਲਵੀਰ ਸਿੰਘ ਸਿੱਧੂ-ਮੋਹਾਲੀ, ਅਮਰਿੰਦਰ ਸਿੰਘ ਰਾਜਾ ਵੜਿੰਗ-ਗਿੱਦੜਬਾਹਾ, ਰਜਿੰਦਰ ਕੌਰ ਭੱਠਲ-ਲਹਿਰਾਗਾਗਾ, ਸਿੱਧੂ ਮੂਸੇਵਾਲਾ-ਮਾਨਸਾ, ਮਲਵਿਕਾ ਸੂਦ-ਮੋਗਾ ਤੋਂ ਚੋਣ ਲੜਨਗੇ।

1Congress

2Congress

Congress

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ