Lion Viral News: (ਰਮਨੀਕ ਬੱਤਾ) ਭਦੌੜ। ਬੀਤੀ ਰਾਤ ਤੋਂ ਹੀ ਕਸਬਾ ਭਦੌੜ ਖੇਤਰ ਅੰਦਰ ਲੋਕਾਂ ਵਿੱਚ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਦੌੜ ਸ਼ਹਿਰ ਅੰਦਰ ਲੋਕਾਂ ਦੇ ਮੋਬਾਇਲ ਫੋਨਾਂ ਵਿੱਚ ਚੱਲ ਰਹੇ ਵੱਟਸਐਪ ਗਰੁੱਪਾਂ ਵਿੱਚ ਇਹ ਅਫਵਾਹ ਜ਼ੋਰਾਂ ’ਤੇ ਚੱਲ ਰਹੀ ਸੀ ਕਿ ਭਦੌੜ ਖੇਤਰ ’ਚ ਇੱਕ ਸ਼ੇਰ ਵੇਖਿਆ ਗਿਆ ਹੈ ਜੋ ਕਿ ਇੱਕ ਕਿਸਾਨ ਦੇ ਖੇਤ ਵਿੱਚ ਦਾਖ਼ਲ ਹੋਇਆ ਸੀ। Lion Viral News
ਇਹ ਵੀ ਪੜ੍ਹੋ: Punjab Toll Plazas Free: ਬੀਕੇਯੂ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਲਾਗੂ ਨਾ ਹੋਣ ਤੱਕ ਟੋਲ ਪਲਾਜੇ ਪਰਚੀ ਮੁਕਤ ਰਹਿਣਗ…
ਇਥੋਂ ਤੱਕ ਕਿ ਭਦੌੜ ਦੇ ਨਾਲ ਲੱਗਦੇ ਪਿੰਡਾਂ ਮੱਝੂਕੇ, ਦੀਪਗੜ੍ਹ ਅਲਕੜਾ, ਤਲਵੰਡੀ ਆਦਿ ਪਿੰਡਾਂ ਵਿੱਚ ਵੀ ਧਾਰਮਿਕ ਸਥਾਨਾਂ ਤੋਂ ਮੁਨਿਆਦੀ ਕੀਤੀ ਗਈ ਕਿ ਪਿੰਡ ਵਾਸੀ ਸਾਵਧਾਨ ਹੋ ਜਾਣ ਅਤੇ ਠੀਕਰੀ ਪਹਿਰੇ ਦੇਣ ਤਾਂ ਕਿ ਜੋ ਸ਼ੇਰ ਇਸ ਖੇਤਰ ਵਿੱਚ ਦਾਖਲ ਹੋਇਆ ਹੈ ਕੋਈ ਜਾਨ ਮਾਲ ਦਾ ਨੁਕਸਾਨ ਨਾ ਕਰ ਜਾਵੇ। ਇੱਕ ਵਿਅਕਤੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਹਾਂ ਉਸ ਨੇ ਖੁਦ ਸ਼ੇਰ ਨੂੰ ਵੇਖਿਆ ਹੈ,ਹੁਣ ਇਹ ਇੱਕ ਅਫਵਾਹ ਸੀ ਜਾਂ ਇਹ ਸੱਚ ਸੀ ਇਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ,ਪਰ ਲੋਕਾਂ ਵਿੱਚ ਹੁਣ ਤੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਭਦੌੜ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਹ ਇੱਕ ਅਫਵਾਹ ਹੈ ਇਸ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਲੋਕ ਬੇਖੌਫ਼ ਹੋ ਕੇ ਆਪਣੇ ਕੰਮ ਕਾਰ ਕਰ ਸਕਦੇ ਹਨ। Lion Viral News