ਕਬੱਡੀ, ਕੁਸ਼ਤੀ ਤੇ ਦੌੜ ਦਾ ਸੁਮੇਲ ਹੈ ਰੁਮਾਲ ਛੂਹ

Rumal Touch

ਪਾਪਾ ਕੋਚ’ ਨੇ ਗਲੀਆਂ ਦੀ ਖੇਡ ‘ਰੁਮਾਲ ਛੂਹ’ ਨੂੰ ਬਣਾਇਆ ਖੇਡ ਮੈਦਾਨਾਂ ਦਾ ਸ਼ਿੰਗਾਰ

(ਸੁਖਜੀਤ ਮਾਨ) ਬਰਨਾਵਾ/ਸਰਸਾ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ  ਕੌਮੀ ਖੇਡ ਮੁਕਾਬਲਿਆਂ ਦੌਰਾਨ ‘ਰੁਮਾਲ ਛੂਹ’ ਨੇ ਦਰਸ਼ਕਾਂ ਦਾ ਦਿਲ ਛੂਹ ਲਿਆ ਕਿਸੇ ਵੇਲੇ ਇਹ ਖੇਡ ਗਲੀਆਂ ’ਚ ਖੇਡੀ ਜਾਂਦੀ ਸੀ ਪਰ 32 ਨੈਸ਼ਨਲ ਖੇਡਾਂ ਦੇ ਖਿਡਾਰੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਸ ਖੇਡ ਨੂੰ ਨਵੇਂ ਨਿਯਮਾਂ ਨਾਲ ਸ਼ਿੰਗਾਰਿਆ ਤਾਂ ਇਹ ਖੇਡ ਗਲੀਆਂ ’ਚੋਂ ਨਿੱਕਲ ਕੇ ਖੇਡ ਮੈਦਾਨਾਂ ਦਾ ਸ਼ਿੰਗਾਰ ਬਣ ਗਈ।

ਵੇਰਵਿਆਂ ਮੁਤਾਬਿਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਰੂਹਾਨੀਅਤ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਦੇ ਨਾਲ-ਨਾਲ ਸਾਧ-ਸੰਗਤ ਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸੇ ਤਹਿਤ ਪੂਜਨੀਕ ਗੁਰੂ ਜੀ ਵੱਲੋਂ ਕਈ ਪੁਰਾਤਨ ਪੇਂਡੂ ਖੇਡਾਂ, ਜੋ ਅਲੋਪ ਹੋ ਰਹੀਆਂ ਹਨ, ਉਨ੍ਹਾਂ ਨੂੰ ਨਵੇਂ ਤੇ ਦਿਲਚਸਪ ਨਿਯਮਾਂ ’ਚ ਢਾਲ ਕੇ ਮੁੜ ਇਜ਼ਾਦ ਕੀਤਾ ਇਨ੍ਹਾਂ ਖੇਡਾਂ ’ਚੋਂ ਰੁਮਾਲ ਛੂਹ ਖੇਡ ਅਜਿਹੀ ਖੇਡ ਬਣ ਗਈ ਜੋ ਕਦੇ ਗਲੀਆਂ ਆਦਿ ’ਚ ਬੱਚਿਆਂ ਵੱਲੋਂ ਖੇਡੀ ਜਾਂਦੀ ਸੀ ਪਰ ਹੁਣ ਹਰ ਉਮਰ ਵਰਗ ਦੇ ਖਿਡਾਰੀਆਂ ਦੀ ਪਸੰਦੀਦਾ ਖੇਡ ਬਣ ਚੁੱਕੀ ਹੈ।

ਪੂਜਨੀਕ ਗੁਰੂ ਜੀ ਨੇ ਇਸ ਖੇਡ ’ਚ ਕਬੱਡੀ, ਕੁਸ਼ਤੀ ਅਤੇ ਦੌੜ ਦਾ ਅਜਿਹਾ ਮਿਸ਼ਰਣ ਕਾਇਮ ਕੀਤਾ ਕਿ ਚੱਲਦੀ ਖੇਡ ਦੌਰਾਨ ਖਿਡਾਰੀਆਂ ਦਾ ਤਾਂ ਜ਼ੋਰ ਲੱਗਣਾ ਹੀ ਹੈ, ਖੇਡ ਦੇਖਦੇ ਦਰਸ਼ਕ ਵੀ ਪੱਬਾਂ ਭਾਰ ਹੋ ਉੱਠਦੇ ਹਨ ਖੇਡ ਦੌਰਾਨ ਰੋਮਾਂਚ ਇਸ ਕਦਰ ਹੋ ਜਾਂਦਾ ਹੈ ਕਿ ਦਰਸ਼ਕਾਂ ਵੱਲੋਂ ਇੱਕ-ਇੱਕ ਪੁਆਇੰਟ ’ਤੇ ਨਗਦ ਇਨਾਮਾਂ ਦੀ ਝੜੀ ਲਾ ਦਿੱਤੀ ਜਾਂਦੀ ਹੈ ਜਿਸ ਦੇ ਸਿੱਟੇ ਵਜੋਂ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਹੋਰ ਉਤਸ਼ਾਹ ਮਿਲਦਾ ਹੈ ਇਹ ਖੇਡ ਮਹਿਲਾ ਤੇ ਪੁਰਸ਼ ਦੋਵਾਂ ਹੀ ਵਰਗਾਂ ਦੇ ਖਿਡਾਰੀ/ਖਿਡਾਰਨਾਂ ਵੱਲੋਂ ਖੇਡੀ ਜਾਂਦੀ ਹੈ।

ਖੇਡ ਸਰਪੰਚ ਦੀ ਰਹੀ ਅਹਿਮ ਭੂਮਿਕਾ

ਪੂਜਨੀਕ ਗੁਰੂ ਜੀ ਵੱਲੋਂ ਨਵੇਂ ਨਿਯਮਾਂ ਤਹਿਤ ਦਿਲਚਸਪ ਬਣਾਈ ਗਈ ਰੁਮਾਲ ਛੂਹ ਖੇਡ ਵਿੱਚ ਰੈਫਰੀਆਂ ਨੂੰ ਖੇਡ ਪੰਚ ਦਾ ਨਾਂਅ ਦਿੱਤਾ ਗਿਆ ਜਦੋਂਕਿ ਖੁਦ ਖੇਡ ਸਰਪੰਚ ਦੀ ਅਹਿਮ ਭੂਮਿਕਾ ਨਿਭਾਉਂਦੇ ਹਨ। ਮੈਚ ਦੌਰਾਨ ਜਦੋਂ ਵੀ ਖੇਡ ਪੰਚ ਕਿਸੇ ਅੰਕ ਸਬੰਧੀ ਫ਼ੈਸਲਾ ਲੈਣ ਲਈ ਦੁਚਿੱਤੀ ਵਿੱਚ ਪੈ ਜਾਂਦੇ ਹਨ ਤਾਂ ਖੇਡ ਸਰਪੰਚ ਵਜੋਂ ਪੂਜਨੀਕ ਗੁਰੂ ਜੀ ਸਹੀ ਫ਼ੈਸਲਾ ਦੇ ਕੇ ਅੰਕ ਐਲਾਨਦੇ ਹਨ ਇਨ੍ਹਾਂ ਦੋ ਰੋਜ਼ਾ ਖੇਡਾਂ ਦੌਰਾਨ ਵੀ ਪੂਜਨੀਕ ਗੁਰੂ ਜੀ ਨੇ ਕਈ ਅੰਕਾਂ ਦੇ ਅਜਿਹੇ ਫੈਸਲਿਆਂ ਨੂੰ ਬੜੀ ਡੂੰਘਾਈ ਨਾਲ ਐਲਾਨਿਆ, ਜੋ ਖੇਡ ਮੈਦਾਨ ’ਚ ਮੌਜੂਦ ਖੇਡ ਪੰਚਾਂ ਦੀ ਸਮਝ ਤੋਂ ਬਾਹਰ ਸੀ।

ਓਲੰਪਿਕ ਤੱਕ ਜਾਵੇਗੀ ਰੁਮਾਲ ਛੂਹ : ਕੌਮਾਂਤਰੀ ਕੋਚ

ਕਈ ਖੇਡਾਂ ਦੇ ਕੌਮਾਂਤਰੀ ਕੋਚ ਰਣਵੀਰ ਇੰਸਾਂ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰੁਮਾਲ ਛੂਹ ਖੇਡ ਪਹਿਲਾਂ ਗਲੀਆਂ ’ਚ ਖੇਡੀ ਜਾਂਦੀ ਸੀ ਪਰ ਪੂਜਨੀਕ ਗੁਰੂ ਜੀ ਨੇ ਜਦੋਂ ਇਸ ਖੇਡ ’ਚ ਨਵੇਂ-ਨਵੇਂ ਨਿਯਮ ਬਣਾਏ ਤਾਂ ਇਹ ਖੇਡ ਹੁਣ ਕੌਮਾਂਤਰੀ ਪੱਧਰ ’ਤੇ ਓਲੰਪਿਕ ਤੱਕ ਜਾਣ ਦੀ ਵੀ ਸੰਭਾਵਨਾ ਬਣ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਖੇਡ ’ਚ ਦੌੜ, ਕਬੱਡੀ, ਕੁਸ਼ਤੀ ਆਦਿ ਦਾ ਸੁਮੇਲ ਹੈ ਜਿਸ ਕਾਰਨ ਇਹ ਹੋਰ ਵੀ ਦਿਲਚਸਪ ਬਣ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ