ਸੁਦੇਵਾ ਨੂੰ ਹਰਾ ਕੇ ਸਿਖ਼ਰ ’ਤੇ ਪਹੁੰਚਿਆ ਰਾਊਂਡਗਲਾਸ ਪੰਜਾਬ

Roundglass Punjab

ਪੰਚਕੂਲਾ। ਰਾਊਂਡਗਲਾਸ ਪੰਜਾਬ (Roundglass Punjab) ਐਫਸੀ ਨੇ ਹੀਰੋ ਆਈ-ਲੀਗ 2022-23 ਦੇ ਰਾਊਂਡ 19 ਮੁਕਾਬਲੇ ’ਚ ਐਤਵਾਰ ਨੂੰ ਸੁਦੇਵਾ ਦਿੱਲੀ ਐਫਸੀ ਨੂੰ 8-0 ਨਾਲ ਹਰਾ ਕੇ ਸਾਰਣੀ ’ਚ ਮੁੱਖ ਸਥਾਨ ਹਾਸਲ ਕਰ ਲਿਆ ਹੈ। ਤਾਊ ਦੇਵੀ ਲਾਲ ਸਟੇਡੀਅਮ ’ਚ ਹੋਏ ਮੁਕਾਬਲੇ ’ਚ ਹੁਆਨ ਮੇਰਾ (21ਵਾਂ, 33ਵਾਂ, 75ਵਾਂ ਮਿਨਟ) ਨੇ ਗੋਲਾਂ ਦੀ ਹੈਟਿ੍ਰਕ ਦਾਗੀ ਜਦੋਂਕਿ ਤੁਲਾ ਮਾਜੇਨ (28ਵਾਂ, 69ਵਾਂ ਮਿੰਟ) ਨੇ ਦੋ ਗੋਲ ਕੀਤੇ।

ਸਥਾਨਾਪੰਨ ਅਭਿਸ਼ੇਕ ਸਿੰਘ (78ਵਾਂ ਮਿੰਟ), ਹੁਆਨ ਕਾਰਲੋਸ ਨੇਲਾਰ (84 ਵਾਂ ਮਿੰਟ) ਅਤੇ ਮਹਿਸਨ ਸਿੰਘ (90+3ਵਾਂ ਮਿੰਟ) ਨੇ ਇੱਕ-ਇੱਕ ਗੋਲ ਦਾ ਯੋਗਦਾਨ ਦਿੱਤਾ। ਰਾਸ਼ਟਰੀ ਰਾਜਧਾਨੀ ਦੇ ਕਲੱਬ ਸੁਦੇਵਾ ਵੱਲੋਂ ਕੋਈ ਖਿਡਾਰੀ ਗੇਂਦ ਨੂੰ ਟੈੱਨ ’ਚ ਨਹੀਂ ਪਹੰੁਚਾ ਸਕਿਆ। ਹੁਆਨ ਮੇਰਾ ਨੂੰ ਉਸ ਦੀ ਸ਼ਾਨਦਾਰ ਹੈਟਿ੍ਰਕ ਅਤੇ ਦੋ ਅਸਿਸਟ ਲਈ ਹੀਰੋ ਆਫ਼ ਦ ਮੈਚ ਚੁਣਿਆ ਗਿਆ। ਆਰਜੀਪੀਐੱਫਸੀ ਦੇ 19 ਮੈਚਾਂ ’ਚ 43 ਅੰਕ ਹਨ ਜਦੋਂਕਿ ਸੁਦੇਵਾ 19 ਮੈਚਾਂ ’ਚ 12 ਅੰਕਾਂ ਨਾਲ ਸਾਰਣੀ ’ਚ ਸਭ ਤੋਂ ਹੇਠਾਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ