ਮੀਂਹ ਨਾਲ ਦੁਕਾਨ ਦੀ ਛੱਤ ਡਿੱਗੀ

roof damage cause of rain

Rain ਨਾਲ ਦੁਕਾਨ ਦੀ ਛੱਤ ਡਿੱਗੀ

ਸਾਦਿਕ, (ਅਰਸ਼ਦੀਪ ਸੋਨੀ) ਸਥਾਨਕ ਚੌਂਕ ਵਿਚ ਮੀਂਹ (rain) ਨਾਲ ਇੱਕ ਦੁਕਾਨ ਦੀ ਛੱਤ ਡਿੱਗਣ ਨਾਲ ਹਜ਼ਾਰਾਂ ਰੁਪਏ ਦੇ ਸਮਾਨ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰ ਦੁਕਾਨ ਬੰਦ ਹੋਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਸਕਰਨ ਸਿੰਘ ਇੰਸਾ ਪੰਦਰਾਂ ਮੈਂਬਰ ਬਲਾਕ ਸਾਦਿਕ ਦੀ ਮਨਿਆਰੀ ਦੀ ਦੁਕਾਨ ਦੀ ਅੱਜ 10 ਕੁ ਅਚਾਨਕ ਛੱਤ ਡਿੱਗ ਪਈ। ਲਗਾਤਾਰ ਪੈ ਰਹੇ ਮੀਂਹ ਕਾਰਨ ਦੁਕਾਨ ਹਾਲੇ ਖੋਲ੍ਹੀ ਨਹੀਂ ਸੀ।

ਜ਼ੋਰਦਾਰ ਖੜਕਾ ਹੋਣ ਨਾਲ ਗੁਆਢੀਆਂ ਨੂੰ ਪਤਾ ਲੱਗਾ ਤਾਂ ਉਨਾਂ ਫੋਨ ਕਰਕੇ ਦੁਕਾਨਦਾਰ ਨੂੰ ਸੂਚਨਾ ਦਿੱਤੀ। ਸ਼ਟਰ ਖੋਲਣ ‘ਤੇ ਪਤਾ ਲੱਗਾ ਕਿ ਗਾਡਰਾਂ ‘ਤੇ ਪਾਈ ਛੱਤ ਅਚਾਨਕ ਡਿੱਗ ਪਈ। ਡੇਰਾ ਪ੍ਰੇਮੀ ਸੇਵਾਦਾਰਾਂ ਤੇ ਨੇੜਲੇ ਲੋਕਾਂ ਨੂੰ ਪਤਾ ਲੱਗਦੇ ਹੀ ਵੱਡੀ ਗਿਣਤੀ ਵਿੱਚ ਸੇਵਾਦਾਰ ਪੁੱਜੇ ਤੇ ਸਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਪਰ ਇਸ ਦੌਰਾਨ ਲਗਾਤਾਰ ਬਾਰਸ਼ ਵੀ ਚੱਲਦੀ ਰਹੀ। ਨਿਰਵੈਰ ਸਿੰਘ ਇੰਸਾਂ ਨੇ ਦੱਸਿਆ ਕਿ ਦੁਕਾਨ ਅੰਦਰ ਪਿਆ ਬਹੁਤ ਸਾਰਾ ਮਨਿਆਰੀ ਦਾ ਕੀਮਤੀ ਸਮਾਨ ਟੁੱਟ ਭੱਜ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here