ਮੀਂਹ ਕਾਰਨ ਸੁੱਤੇ ਪਏ ਪਰਿਵਾਰ ’ਤੇ ਡਿੱਗੀ ਛੱਤ, 4 ਸਾਲਾ ਬੱਚੀ ਦੀ ਮੌਤ

Ludhiana News
 ਮ੍ਰਿਤਕ ਕਰਮਨਜੋਤ ਕੌਰ ਦੀ ਫਾਇਲ ਫੋਟੋ।

(ਜਸਵੀਰ ਸਿੰਘ ਗਹਿਲ) ਲੁਧਿਆਣਾ। ਮੰਗਲਵਾਰ ਦੇਰ ਰਾਤ ਪਿਆ ਮੀਂਹ ਪਿੰਡ ਭੁੱਖੜੀ ਦੇ ਰਹਿਣ ਵਾਲੇ ਇੱਕ ਪਰਿਵਾਰ ’ਤੇ ਆਫ਼ਤ ਬਣ ਕੇ ਟੁੱਟ ਪਿਆ। ਜਿਸ ਕਾਰਨ ਛੱਤ ਡਿੱਗਣ ਕਰਕੇ ਪਰਿਵਾਰ ਦੀ ਇੱਕ ਚਾਰ ਸਾਲਾ ਬੱਚੀ ਦੀ ਮੌਤ ਹੋ ਗਈ ਤੇ ਬਾਕੀ ਮੈਂਬਰ ਜ਼ਖ਼ਮੀ ਹੋ ਗਏ। Ludhiana News

ਇਹ ਵੀ ਪੜ੍ਹੋ: ਭਾਰਤ ਸਰਕਾਰ ਛੇਤੀ ਹਲਵਾਰਾ ਤੋਂ ਉਡਾਣਾਂ ਸ਼ੁਰੂ ਕਰੇ : ਡਾ ਅਮਰ ਸਿੰਘ

ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਪਿੰਡ ਭੁੱਖੜੀ ਦਾ ਕਰਮਜੀਤ ਸਿੰਘ ਆਪਣੀ ਪਤਨੀ ਮਨਪ੍ਰੀਤ ਕੌਰ ਤੋਂ ਇਲਾਵਾ ਆਪਣਾ ਚਾਰ ਸਾਲਾ ਕਰਮਨਜੋਤ ਕੌਰ ਤੇ ਸੱਤ ਮਹੀਨਿਆਂ ਦੀ ਬੱਚੀ ਸਣੇ ਆਪਣੇ ਘਰ ਕਮਰੇ ’ਚ ਸੁੱਤਾ ਪਿਆ ਸੀ। ਦੇਰ ਰਾਤ ਅਚਾਨਕ ਹੀ ਪਏ ਭਾਰੀ ਮੀਂਹ ਕਾਰਨ ਘਰ ਦੀ ਛੱਤ ਡਿੱਗ ਗਈ। ਕਰਮਜੀਤ ਸਿੰਘ ਤੇ ਉਸਦਾ ਸਮੁੱਚਾ ਪਰਿਵਾਰ ਛੱਤ ਦੇ ਮਲਬੇ ਹੇਠਾਂ ਦਬ ਗਿਆ। ਰੌਲਾ ਪਾਏ ਜਾਣ ’ਤੇ ਗੁਆਂਢੀਆਂ ਵੱਲੋਂ ਕਰਮਜੀਤ ਸਿੰਘ ਤੇ ਉਸਦੇ ਪਰਿਵਾਰ ਨੂੰ ਛੱਤ ਦੇ ਮਲਬੇ ਹੇਠੋਂ ਕੱਢਿਆ ਅਤੇ ਇਲਾਜ਼ ਲਈ ਸੀਐੱਮਸੀ ਦਾਖਲ ਕਰਵਾਇਆ।

ਜਿੱਥੇ ਕਰਮਨਜੋਤ ਕੌਰ (4) ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਦੋਂਕਿ ਕਰਮਜੀਤ ਸਿੰਘ, ਉਸਦੀ ਪਤਨੀ ਤੇ ਸੱਤ ਮਹੀਨਿਆਂ ਦੀ ਬੱਚੀ ਜ਼ੇਰੇ ਇਲਾਜ਼ ਹੈ। ਕਰਮਜੀਤ ਸਿੰਘ ਦੇ ਭਰਾ ਹੈਪੀ ਨੇ ਦੱਸਿਆ ਕਿ ਦੇਰ ਰਾਤ ਭਾਰੀ ਮੀਂਹ ਕਾਰਨ ਡਿੱਗੀ ਛੱਤ ਕਾਰਨ ਕਰਮਜੀਤ ਸਿੰਘ ਸਣੇ ਉਸਦਾ ਪਰਿਵਾਰ ਜ਼ਖ਼ਮੀ ਹੋ ਗਿਆ ਸੀ। ਹਸਪਤਾਲ ’ਚ ਕਰਮਜੀਤ ਸਿੰਘ ਦੀ ਇੱਕ ਬੱਚੀ ਦੀ ਇਲਾਜ਼ ਦੌਰਾਨ ਮੌਤ ਹੋ ਗਈ। Ludhiana News