ਕੌਮਾਂਤਰੀ ਮੁਕਾਬਲਿਆਂ ਲਈ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਵਿੱਚੋਂ ਹੋ ਕੇ ਲੰਘਦੈ ਰਾਹ

ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ਦੀ ਸੁਪਰ ਸਟੂਡੈਂਟ ਨੇ ਜਿੱਤਿਆ ਅੰਤਰਰਾਸ਼ਟਰੀ ਗੋਲਡ ਮੈਡਲ | Roller skating hockey Team

ਅਬੋਹਰ (ਸੱਚ ਕਹੂੰ ਨਿਊਜ਼)। ਸ਼ਾਹ ਸਤਨਾਮ ਜੀ ਸਿੱਖਿਆ ਸੰਸਥਾਵਾਂ ਦੇ ਤਰਾਸ਼ੇ ਹੀਰੇ ਕੌਮਾਂਤਰੀ ਪੱਧਰ ’ਤੇ ਲੋਹਾ ਮੰਨਵਾ ਰਹੇ ਹਨ। ਇਸ ਗੱਲ ਨੂੰ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਦੀ ਸਪੁਰ ਸਟੂਡੈਂਟ ਅਮਨਦੀਪ ਕੌਰ ਇੰਸਾਂ ਪਤਨੀ ਸਹਿਜਪ੍ਰੀਤ ਸਿੰਘ ਇੰਸਾਂ ਵਾਸੀ ਦਾਨੇਵਾਲਾ ਸੱਤਕੋਸੀ, ਅਬੋਹਰ ਜ਼ਿਲ੍ਹਾ ਫਾਜ਼ਿਲਕਾ ਨੇ ਸੱਚ ਕਰ ਦਿਖਾਇਆ ਹੈ।

ਜਿੱਤ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕਰਦੀ ਹੋਈ ਰੋਲਰ ਸਕੇਟਿੰਗ ਹਾਕੀ ਇੰਡੀਅਨ ਟੀਮ।

ਜਾਣਕਾਰੀ ਅਨੁਸਾਰ ਰੋਲਰ ਸਕੇਟਿੰਗ ਖਿਡਾਰਨ ਤੇ ਕੋਚ ਅਮਨਦੀਪ ਕੌਰ ਇੰਸਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਹੋਈ ਰੋਲਰ ਸਕੇਟਿੰਗ ਹਾਕੀ ਚੈਂਪੀਅਨਸ਼ਿਪ ’ਚ ਹਿੱਸਾ ਲੈ ਕੇ ਗੋਲਡ ਕੱਪ ਦਾ ਖਿਤਾਬ ਆਪਣੇ ਨਾਂਅ ਦਰਜ ਕਰਵਾਇਆ। ਇਹ ਕੌਮਾਂਤਾਰੀ ਮੁਕਾਬਲੇ ਮਕਾਊ ’ਚ 27 ਤੋਂ 30 ਜੁਲਾਈ ਤੱਕ ਹੋਏ। ਇਨ੍ਹਾਂ ਮੁਕਾਬਲਿਆਂ ’ਚ ਚਾਈਨਾ, ਜਪਾਨ, ਮਕਾਊ ਤੇ ਭਾਰਤ ਦੇ ਖਿਡਾਰੀਆਂ ਨੇ ਹਿੱਸਾ ਲਿਆ। ਜਿਸ ’ਚ ਸ਼ਾਹ ਸਤਿਨਾਮ ਜੀ ਗਰਲਜ ਸਕੂਲ ਸਰਸਾ ਦੀ ਸੁਪਰ ਸਟੂਡੈਂਟ (ਸਾਬਕਾ ਵਿਦਿਆਰਥਣ) ਅਮਨਦੀਪ ਕੌਰ ਇੰਸਾਂ ਤੇ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਭਾਰਤ ਦੀ ਅਗਵਾਈ ਕੀਤੀ ਅਤੇ ਜਿੱਤ ਦਾ ਝੰਡਾ ਲਹਿਰਾਇਆ। ਦੱਸ ਦਈਏ ਕਿ ਅਮਨਦੀਪ ਕੌਰ ਇੰਸਾਂ ਨੇ ਹੁਣ ਤੱਕ 15 ਨੈਸ਼ਨਲ ਤਮਗੇ ਜਿੱਤੇ ਹਨ। ਇਸ ਹੋਣਹਾਰ ਖਿਡਾਰਨ ਨੇ ਦੇਸ਼ ਨੂੰ ਮਾਣਮੱਤੀ ਜਿੱਤ ਦਿਵਾ ਕੇ ਦੇਸ਼ ਦਾ ਨਾਂਅ ਉੱਚਾ ਕੀਤਾ ਹੈ।

ਅਮਨਦੀਪ ਕੌਰ ਇੰਸਾਂ

ਪੂਜਨੀਕ ਗੁਰੂ ਜੀ ਨੂੰ ਦਿੱਤਾ ਜਿੱਤ ਦਾ ਸਿਹਰਾ

roller-skating-hockey-india-2
ਅਮਨਦੀਪ ਕੌਰ ਇੰਸਾਂ

ਅੰਤਰਰਾਸ਼ਟਰੀ ਪੱਧਰ ’ਤੇ ਹੋਈ ਰੋਲਰ ਸਕੇਟਿੰਗ ਹਾਕੀ ਚੈਂਪੀਅਨਸ਼ਿਪ ’ਚ ਹਿੱਸਾ ਲੈ ਕੇ ਗੋਲਡ ਕੱਪ ਪ੍ਰਾਪਤ ਕਰਨ ਵਾਲੀ ਅਮਨਦੀਪ ਕੌਰ ਇੰਸਾਂ ਨੇ ਦੱਸਿਆ ਕਿ ਇਸ ਮਾਣਮੱਤੀ ਜਿੱਤ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ’ਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਵੀ ਚੰਗੇ ਗੁਣੇ ਸਿਖਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ’ਚ ਪੜ੍ਹਦਿਆਂ ਖੇਡ ਟਿਪਸ ਪੂਜਨੀਕ ਗੁਰੂ ਜੀ ਤੋਂ ਹੀ ਮਿਲੇ ਹਨ। ਪੂਜਨੀਕ ਗੁਰੂ ਜੀ ਵੱਲੋਂ ਸਿਖਾਈ ਗਈ ਖੇਡ ਤਕਨੀਕ ਦੀ ਬਦੌਲਤ ਹੀ ਉਹ ਅੱਜ ਕੌਮਾਂਤਰੀ ਪੱਧਰ ’ਤੇ ਗੋਲਡ ਮੈਡਲ ਜਿੱਤ ਕੇ ਦੇਸ਼ ਦੀ ਝੋਲੀ ਪਾ ਸਕੀ ਹੈ।

ਇਹ ਵੀ ਪੜ੍ਹੋ : 2000 Rupees Note: RBI ਨੇ ਦੋ ਹਜ਼ਾਰ ਦੇ ਨੋਟ ‘ਤੇ ਨਵਾਂ ਅਪਡੇਟ ਜਾਰੀ ਕੀਤਾ