ਰੋਕੀ ਮਾਂਗਟ ਬਣੇ ਭਾਜਪਾ ਦੇ ਸਟੇਟ ਐਗਜੀਕਿਊਟਿਵ ਮੈਂਬਰ

Punjab-BJP
ਰੋਕੀ ਮਾਂਗਟ ਬਣੇ ਭਾਜਪਾ ਦੇ ਸਟੇਟ ਐਗਜੀਕਿਊਟਿਵ ਮੈਂਬਰ

ਭਾਜਪਾ 400 ਪਾਰ ਸੀਟਾਂ ਦਾ ਟੀਚਾ ਜ਼ਰੂਰ ਪ੍ਰਾਪਤ ਕਰੇਗੀ: ਪਰਨੀਤ ਕੌਰ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੌਜੂਦਾ ਸਮੇਂ ਦੇਸ਼ ’ਚ ਭਾਜਪਾ ਦੀ ਲਹਿਰ ਚੱਲ ਰਹੀ ਹੈ ਅਤੇ ਪੂਰਾ ਦੇਸ਼ ਭਾਜਪਾ ਦੀ ਸਰਕਾਰ ਨੂੰ ਦੁਬਾਰਾ ਸੱਤਾ ’ਚ ਦੇਖਣਾ ਪਸੰਦ ਕਰ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੇ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਟੀਮ ਹਰ ਸਟੇਟ ਵਿੱਚ ਜੀਅ-ਤੋੜ ਮਿਹਨਤ ਕਰ ਰਹੀ ਹੈ ਜਿਸ ਦੇ ਨਤੀਜੇ ਵਜੋਂ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ 400 ਪਾਰ ਸੀਟਾਂ ਦਾ ਆਪਣਾ ਟੀਚਾ ਬਖੂਬੀ ਪੂਰਾ ਕਰੇਗੀ ਅਤੇ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਣਗੇ। Punjab BJP

ਇਸ ਮੌਕੇ ਪਰਨੀਤ ਕੌਰ, ਬੀਬਾ ਜੈ ਇੰਦਰ ਕੌਰ ਅਤੇ ਕੇ.ਕੇ ਮਲਹੌਤਰਾ ਨੇ ਭਾਜਪਾ ਪਟਿਆਲਾ ਦੇ ਸਾਬਕਾ ਕਨਵੀਨਰ ਰੋਕੀ ਮਾਂਗਟ ਨੂੰ ਪੰਜਾਬ ਸਟੇਟ ਮਿਉਂਸੀਪਲ ਸੈਲ ਦਾ ਐਗਜੀਕਿਊਟਿਵ ਮੈਂਬਰ ਬਣਨ ’ਤੇ ਨਿਯੁਕਤੀ ਪੱਤਰ ਦਿੰਦੇ ਹੋਏ ਵਧਾਈ ਦਿੱਤੀ । ਇਸ ਮੌਕੇ ਮਾਂਗਟ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ ਅਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰਦੇ ਰਹਿਣਗੇ ਇਸ ਮੌਕੇ ਸੰਜੇ ਸ਼ਰਮਾ, ਗੋਪੀ ਰੰਗੀਲਾ, ਸਿਕੰਦਰ ਚੌਹਾਨ, ਵਨੀਤ ਸਹਿਗਲ ਹਾਜ਼ਰ ਸਨ। Punjab BJP

ਪਟਿਆਲਾ : ਪਰਨੀਤ ਕੌਰ, ਜੈ ਇੰਦਰ ਕੌਰ ਅਤੇ ਕੇ.ਕੇ ਮਲਹੌਤਰਾ ਰੋਕੀ ਮਾਂਗਟ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ।

LEAVE A REPLY

Please enter your comment!
Please enter your name here