ਹੇਤਮਾਇਰ ਦੇ ਤੂਫ਼ਾਨ ‘ਤੇ ਰੋਹਿਤ-ਵਿਰਾਟ ਭੂਚਾਲ ਪਿਆ ਭਾਰੂ

ਕਪਤਾਨ ਕੋਹਲੀ ਅਤੇ ਉਪ ਕਪਤਾਨ ਰੋਹਿਤ ਦੇ ਸੈਂਕੜਿਆਂ ਬਦੌਲਤ 322 ਦੇ ਪਹਾੜਨੁਮਾ ਟੀਚੇ ਨੂੰ 42.1 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ ਕੀਤਾ ਹਾਸਲ

 
ਗੁਹਾਟੀ, 21 ਅਕਤੂਬਰ
ਕਪਤਾਨ ਵਿਰਾਟ ਕੋਹਲੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਦੇ ਧੜੱਲੇਦਾਰ ਸੈਂਕੜਿਆਂ ਅਤੇ ਉਹਨਾਂ ਦਰਮਿਆਨ ਦੂਸਰੀ ਵਿਕਟ ਲਈ 246 ਦੌੜਾਂ ਦੀ ਰਿਕਾਰਡ ਭਾਈਵਾਲੀ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਦੇ 322 ਦੌੜਾਂ ਦੇ ਸਕੋਰ ਨੂੰ ਬੌਣਾ ਸਾਬਤ ਕਰਦੇ ਹੋਏ ਪਹਿਲਾ ਇੱਕ ਰੋਜ਼ਾ ਮੈਚ 8 ਵਿਕਟਾਂ ਨਾਲ ਜਿੱਤ ਕੇ ਪੰਜ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ
ਵਿਰਾਟ ਅਤੇ ਰੋਹਿਤ ਨੇ ਧਮਾਕੇਦਾਰ ਬੱਲੇਬਾਜ਼ ਦਾ ਅਜਿਹਾ ਨਜ਼ਾਰਾ ਪੇਸ਼ ਕੀਤਾ ਜਿਸਨੂੰ ਗੁਹਾਟੀ ਦੇ ਦਰਸ਼ਕ ਅਤੇ ਭਾਰਤੀ ਕ੍ਰਿਕਟ ਪ੍ਰੇਮੀ ਲੰਮੇ ਸਮੇਂ ਤੱਕ ਯਾਦ ਰੱਖਣਗੇ ਇਹਨਾਂ ਦੋਵਾਂ ਦੀਆਂ ਪਾਰੀਆਂ ਅੱਗੇ ਵੈਸਟਇੰਡੀਜ਼ ਦੇ ਸ਼ਿਮਰੋਨ ਹੇਤਮਾਇਰ ਦਾ ਤੂਫ਼ਾਨੀ ਸੈਂਕੜਾ ਵੀ ਫਿੱਕਾ ਪੈ ਗਿਆ ਵਿਰਾਟ ਅਤੇ ਰੋਹਿਤ ਨੇ ਅਜਿਹੀ ਬੱਲੇਬਾਜ਼ੀ ਕੀਤੀ ਜਿਸ ਨਾਲ ਇਸ ਪਿੱਚ ‘ਤੇ 400 ਦਾ ਸਕੋਰ ਵੀ ਘੱਟ ਪੈ ਜਾਂਦਾ ਭਾਰਤ ਨੇ 42.1 ਓਵਰਾਂ ‘ਚ 2 ਵਿਕਟਾਂ’ਤੇ 326 ਦੌੜਾਂ ਬਣਾ ਕੇ ਇੱਕਤਰਫ਼ਾ ਜਿੱਤ ਹਾਸਲ ਕਰ ਲਈ
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ?ਕੋਹਲੀ ਨੇ ਟਾਸ ਜਿੱਤ ਕੇ ਪਹਿਲਾ ਫੀਲਡਿੰਗ ਦਾ ਫ਼ੈਸਲਾ ਕੀਤਾ ਅਤੇ ਹੇਤਮਾਇਰ ਦੇ ਤੂਫ਼ਾਨੀ ਸੈਂਕੜੇ ਨਾਲ ਵੈਸਟਇੰਡੀਜ਼ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 322 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ
ਵਿਰਾਟ ਦਾ ਇਹ ਫ਼ੈਸਲਾ ਉਸ ਸਮੇਂ ਤੱਕ ਠੀਕ ਲੱਗ ਰਿਹਾ ਸੀ ਜਦੋਂ ਭਾਰਤ ਨੇ ਵੈਸਟਇੰਡੀਜ਼ ਦੇ ਚਾਰ ਬੱਲੇਬਾਜ਼ 22ਵੇਂ ਓਵਰ ਤੱਕ 114 ਦੇ ਸਕੋਰ ਤੱਕ ਵਾਪਸ ਭੇਜ ਦਿੱਤੇ ਸਨ ਪਰ ਇਸ ਤੋਂ ਬਾਅਦ ਹੇਤਮਾਇਰ ਭਾਰਤੀ ਗੇਂਦਬਾਜ਼ਾਂ ‘ਤੇ ਕਹਿਰ ਬਣ ਕੇ ਢਹਿਆ ਅਤੇ ਉਸਨੇ ਸਿਰਫ਼ 78 ਗੇਂਦਾਂ ‘ਚ ਛੇ ਚੌਕੇ ਅਤੇ 6 ਛੱਕੇ ਲਾਉਂਦਿਆਂ 106 ਦੌੜਾਂ ਠੋਕ ਦਿੱਤੀਆਂ
ਹੇਤਮਾਇਰ ਦਾ ਇਹ ਤੀਸਰਾ ਇੱਕ ਰੋਜ਼ਾ ਸੈਂਕੜਾ ਹੈ ਉਸਨੇ ਪਹਿਲੀਆਂ 50 ਦੌੜਾਂ 41ਗੇਂਦਾਂ ‘ਚ 2 ਚੌਕਿਆਂ ਅਤੇ 3 ਛੱਕਿਆਂ ਨਾਲ ਪੂਰੀਆਂ ਕੀਤੀਆਂ ਜਦੋਂਕਿ ਅਗਲੀਆਂ 50 ਦੌੜਾਂ 4 ਚੌਕੇ ਅਤੇ 3 ਛੱਕਿਆਂ ਦੀ ਮੱਦਦ ਨਾਲ 33 ਗੇਂਦਾਂ ‘ਚ ਠੋਕ ਦਿੱਤੀਆਂ ਹੇਤਮਾਇਰ ਦੇ ਤੂਫ਼ਾਨ ਨੂੰ ਖੱਬੂ ਸਪਿੱਨਰ ਰਵਿੰਦਰ ਜਡੇਜਾ ਨੇ ਉਸਨੂੰ ਪੰਤ ਹੱਥੋਂ ਕੈਚ ਕਰਾਕੇ ਰੋਕਿਆ ਪਰ ਓਦੋਂ ਤੱਕ ਵੈਸਟਇੰਡੀਜ਼ 39ਵੇਂ ਓਵਰ ਤੱਕ 248 ਦੌੜਾਂ ਬਣਾ ਚੁੱਕਾ ਸੀ
ਓਪਨਰ ਏਵਿਨ ਲੁਈਸ ਦੇ ਇਸ ਲੜੀ ਤੋਂ ਹਟਣ ਦੇ ਬਾਅਦ ਉਸਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤੇ ਗਏ ਕੀਰਨ ਪਾਵੇਲ ਨੇ ਮੌਕੇ ਦਾ ਫ਼ਾਇਦਾ ਉਠਾਉਂਦਿਆਂ 51 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਵਿਕਟਕੀਪਰ ਸ਼ਾਈ ਹੋਪ ਨੇ ਵੀ 32 ਦੌੜਾਂ ਬਣਾਈਆਂ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸ਼ੁਰੂਆਤੀ ਦੋ ਵਿਕਟਾਂ ਝਟਕਾਈਆਂ ਪਰ ਇਸ ਤੋਂ ਬਾਅਦ ਉਹ ਮਹਿੰਗੇ ਸਾਬਤ ਹੋਏ

ਪੰਤ ਨੂੰ ਧੋਨੀ ਨੇ ਦਿੱਤੀ ਇੱਕ ਰੋਜ਼ਾ ਕੈਪ

 
ਗੁਹਾਟੀ, 21 ਅਕਤੂਬਰ

ਵੈਸਟਇੰਡੀਜ਼ ਵਿਰੁੱਧ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਇੱਕ ਰੋਜ਼ਾ ‘ਚ ਪੰਤ ਨੇ ਡੈਬਿਊ ਕੀਤਾ ਟਾਸ ਤੋਂ ਪਹਿਲਾਂ ਪੰਤ ਨੂੰ ਇੱਕ ਰੋਜ਼ਾ ਕੈਪ ਦਿੱਤੀ ਗਈ ਪੰਤ ਨੂੰ ਮਹਿੰਦਰ ਸਿੰਘ ਧੋਨੀ ਦੇ ਬਦਲ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ ਅਤੇ ਉਸਨੂੰ ਇੱਕ ਰੋਜ਼ਾ ਕੈਪ ਵੀ ਧੋਨੀ ਨੇ ਹੀ ਦਿੱਤੀ ਇਸ ਦੌਰਾਨ ਕਪਤਾਨ ਵਿਰਾਟ ਕੋਹਲੀ ਤਾੜੀ ਵਜਾਉਂਦੇ ਦਿਸੇ ੰਪੰਤ ਲਈ ਇਹ ਪਲ ਇਸ ਲਈ ਵੀ ਯਾਦਗਾਰ ਬਣ ਗਏ ਕਿਉਂਕਿ ਉਹ ਧੋਨੀ ਨੂੰ ਆਪਣਾ ਆਦਰਸ਼ ਮੰਨਦੇ ਹਨ ਅਤੇ ਉਹਨਾਂ ਤੋਂ ਕੈਪ ਹਾਸਲ ਕਰਨਾ ਉਹਨਾਂ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੋਵੇਗਾ ਪੰਤ ਨੂੰ ਮੱਧਕ੍ਰਮ ‘ਚ ਬੱਲੇਬਾਜ਼ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।