ਟੀ-20 ਵਿਸ਼ਵ ਕੱਪ ਖੇਡਣ ਦੇ ਵੀ ਦਿੱਤੇ ਸੰਕੇਤ | Rohit Sharma
- ਕਿਹਾ ਅਫਰੀਕਾ ਬੱਲੇਬਾਜ਼ਾਂ ਲਈ ਮੁਸ਼ਕਲ ਜਗ੍ਹਾ | Rohit Sharma
ਸੈਂਚੁਰੀਅਨ (ਏਜੰਸੀ)। ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ ਤੋਂ ਪਹਿਲਾਂ ਭਾਰਤੀ ਦੇ ਕਪਤਾਨ ਰੋਹਿਤ ਸ਼ਰਮਾ ਨੇ ਵਿਸ਼ਵ ਕੱਪ ਫਾਈਨਲ ਦੀ ਹਾਰ ਤੋਂ ਬਾਅਦ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਕਿਹਾ – ਵਿਸ਼ਵ ਕੱਪ ਫਾਈਨਲ ਦੀ ਹਾਰ ਨੂੰ ਭੁੱਲ ਕੇ ਅੱਗੇ ਵਧਣਾ ਜ਼ਰੂਰੀ ਹੈ। ਉਸ ਹਾਰ ਤੋਂ ਬਾਅਦ ਪੂਰੀ ਟੀਮ ਨਿਰਾਸ ਸੀ। ਭਾਰਤੀ ਕਪਤਾਨ ਪਿਛਲੇ ਮਹੀਨੇ ਇੱਕਰੋਜ਼ਾ ਵਿਸ਼ਵ ਕੱਪ ਫਾਈਨਲ ’ਚ ਮਿਲੀ ਹਾਰ ਤੋਂ ਬਾਅਦ ਸੋਮਵਾਰ ਨੂੰ ਪਹਿਲੀ ਵਾਰ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਰੋਹਿਤ ਨੇ ਕਿਹਾ – ਅਸੀਂ ਵਿਸ਼ਵ ਕੱਪ ਲਈ ਬਹੁਤ ਮਿਹਨਤ ਕੀਤੀ। 10 ਮੈਚਾਂ ’ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ। (Rohit Sharma)
ਫਾਈਨਲ ’ਚ ਵੀ ਬਹੁਤ ਸਾਰੀਆਂ ਚੀਜਾਂ ਚੰਗੀਆਂ ਗਈਆਂ ਪਰ ਅਸੀਂ ਕੀ ਕਹਿ ਸਕਦੇ ਹਾਂ ਕਿ ਕੀ ਗਲਤ ਹੋਇਆ ਅਤੇ ਕੀ ਸਹੀ ਹੋਇਆ। ਤੁਹਾਨੂੰ ਅੱਗੇ ਵਧਣਾ ਪਵੇਗਾ। ਮੈਨੂੰ ਬਾਹਰੋਂ ਬਹੁਤ ਮਦਦ ਮਿਲੀ। ਇੱਕ ਸਾਲ ਦੇ ਜਵਾਬ ’ਚ ਰੋਹਿਤ ਨੇ ਕਿਹਾ ਕਿ ਮੈਂ ਅਗਲੇ 2 ਸਾਲ ਇੱਕ ਬੱਲੇਬਾਜ ਦੇ ਤੌਰ ’ਤੇ ਖੇਡਣ ਲਈ ਤਿਆਰ ਹਾਂ, ਜਿੰਨ੍ਹਾ ਚਿਰ ਮੈਂ ਕਰ ਸਕਦਾ ਹਾਂ। ਇਸ ਦੇ ਨਾਲ ਹੀ ਕੇਐੱਲ ਰਾਹੁਲ ਦੀ ਸਥਿਤੀ ’ਤੇ ਕਪਤਾਨ ਨੇ ਕਿਹਾ – ‘ਮੈਨੂੰ ਰਾਹੁਲ ’ਤੇ ਭਰੋਸਾ ਹੈ। ਉਹ ਚੌਥੇ ਅਤੇ ਪੰਜਵੇਂ ਨੰਬਰ ’ਤੇ ਵਧੀਆ ਬੱਲੇਬਾਜੀ ਕਰਦਾ ਹੈ। ਰਾਹੁਲ ਟੈਸਟ ’ਚ ਵਿਕਟਕੀਪਿੰਗ ਕਰ ਸਕਦੇ ਹਨ। ਮੈਨੂੰ ਨਹੀਂ ਪਤਾ ਕਿ ਰਾਹੁਲ ਕਦੋਂ ਤੱਕ ਅਜਿਹਾ ਕਰ ਸਕਣਗੇ। (Rohit Sharma)
ਵਿਸ਼ਵ ਕੱਪ ਤੋਂ ਬਾਅਦ ਰੋਹਿਤ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ
ਵਿਸ਼ਵ ਕੱਪ ਫਾਈਨਲ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਏ। ਵਿਸ਼ਵ ਕੱਪ ਤੋਂ ਬਾਅਦ ਉਹ ਪਰਿਵਾਰਕ ਛੁੱਟੀਆਂ ’ਤੇ ਇੰਗਲੈਂਡ ਚਲੇ ਗਏ ਅਤੇ ਮੀਡੀਆ ਤੋਂ ਦੂਰੀ ਬਣਾਈ ਰੱਖੀ। (Rohit Sharma)
ਹੈਡ ਅਤੇ ਲਾਬੂਸ਼ੇਨ ਦੀਆਂ ਪਾਰੀਆਂ ਕਾਰਨ ਹਾਰਿਆ ਭਾਰਤ | Rohit Sharma
ਇੱਕਰੋਜ਼ਾ ਵਿਸ਼ਵ ਕੱਪ 2023 ਦੇ ਫਾਈਨਲ ’ਚ ਭਾਰਤ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਹਿਮਦਾਬਾਦ ’ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਟੀਮ ਇੰਡੀਆ 240 ਦੌੜਾਂ ’ਤੇ ਆਲ ਆਊਟ ਹੋ ਗਈ। ਅਸਟਰੇਲੀਆਈ ਬੱਲੇਬਾਜਾਂ ਨੇ 43 ਓਵਰਾਂ ’ਚ 4 ਵਿਕਟਾਂ ਗੁਆ ਕੇ 241 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਟ੍ਰੈਵਿਸ ਹੈੱਡ ਨੇ 137 ਦੌੜਾਂ ਦਾ ਸੈਂਕੜਾ ਜੜਿਆ, ਜਦਕਿ ਮਾਰਨਸ ਲੈਬੁਸਗਨ ਨੇ ਨਾਬਾਦ 58 ਦੌੜਾਂ ਬਣਾਈਆਂ। ਉਸ ਤੋਂ ਪਹਿਲਾਂ ਮਿਸ਼ੇਲ ਸਟਾਰਕ ਨੇ 3 ਵਿਕਟਾਂ ਲਈਆਂ ਜਦਕਿ ਕਪਤਾਨ ਪੈਟ ਕਮਿੰਸ ਅਤੇ ਜੋਸ਼ ਹੇਜਲਵੁੱਡ ਨੇ 2-2 ਵਿਕਟਾਂ ਹਾਸਲ ਕੀਤੀਆਂ। ਟ੍ਰੈਵਿਸ ਹੈੱਡ ‘ਪਲੇਅਰ ਆਫ ਦਾ ਮੈਚ’ ਰਹੇ। (Rohit Sharma)
ਰੋਹਿਤ ਸ਼ਰਮਾ ਦੀਆਂ ਪ੍ਰੈਸ ਕਾਨਫਰੰਸ ਦੀਆਂ ਝਲਕੀਆਂ… | Rohit Sharma
ਦੱਖਣੀ ਅਫਰੀਕਾ ’ਚ ਬੱਲੇਬਾਜ ਕਦੇ ਵੀ ਸੈੱਟ ਮਹਿਸੂਸ ਨਹੀਂ ਕਰ ਸਕਦੇ : ਜਦੋਂ ਵੀ ਤੁਸੀਂ ਬੱਲੇਬਾਜੀ ਕਰ ਰਹੇ ਹੋ, ਚਾਹੇ ਤੁਸੀਂ 100 ਜਾਂ 70-80 ’ਤੇ ਖੇਡ ਰਹੇ ਹੋਵੋ, ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤੁਸੀਂ ਸੈੱਟ ਨਹੀਂ ਹਨ। ਇੰਗਲੈਂਡ ’ਚ ਵੀ ਇਹੋ ਹਾਲਾਤ ਹਨ। ਇੱਥੇ ਖੇਡਣ ਵਾਲੇ ਲੜਕਿਆਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਮੁੰਡਿਆਂ ਨੂੰ ਸਮਝਣਾ ਪਵੇਗਾ ਕਿ ਤੁਹਾਡੀਆਂ ਖੂਬੀਆਂ ਕੀ ਹਨ। ਤੁਹਾਨੂੰ ਦੌੜਾਂ ਬਣਾਉਣ ਲਈ ਵੀ ਦੇਖਣਾ ਪਵੇਗਾ, ਕਿਉਂਕਿ ਇੱਥੇ ਦੌੜਾਂ ਮਹੱਤਵਪੂਰਨ ਹਨ।
ਮਹਿਲਾ ਟੀਮ ਟੈਸਟ ’ਚ ਵੀ ਵਧੀਆ ਪ੍ਰਦਰਸਨ ਕਰ ਰਹੀ ਹੈ : ਅਸੀਂ ਦੱਖਣੀ ਅਫਰੀਕਾ ’ਚ ਬੈਠ ਕੇ ਮਹਿਲਾ ਟੀਮ ਦੇ ਮੈਚ ਵੇਖੇ। ਉਨ੍ਹਾਂ ਨੇ ਇੰਗਲੈਂਡ ਅਤੇ ਅਸਟਰੇਲੀਆ ਨੂੰ ਟੈਸਟ ’ਚ ਹਰਾਇਆ ਸੀ। ਮੈਂ ਸਾਰੇ ਖਿਡਾਰੀਆਂ ਦੀਆਂ ਅੱਖਾਂ ’ਚ ਜਨੂੰਨ ਵੇਖਿਆ, ਖਿਡਾਰੀ ਟੈਸਟ ਕ੍ਰਿਕੇਟ ਖੇਡਣਾ ਚਾਹੁੰਦੇ ਹਨ। ਮੈਂ ਸਿਰਫ ਇਹੀ ਚਾਹੁੰਦਾ ਹਾਂ ਕਿ ਪੁਰਸ਼ ਅਤੇ ਮਹਿਲਾ ਖਿਡਾਰੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਟੈਸਟ ਕ੍ਰਿਕੇਟ ਖੇਡਣੀ ਚਾਹੀਦੀ ਹੈ ਕਿਉਂਕਿ ਇਹ ਸਭ ਤੋਂ ਔਖਾ ਫਾਰਮੈਟ ਹੈ ਅਤੇ ਇਸ ਤਰ੍ਹਾਂ ਖਿਡਾਰੀਆਂ ਦੇ ਹੁਨਰ ਨੂੰ ਜਾਣਿਆ ਜਾਂਦਾ ਹੈ।