ਰੋਹਿਤ ਮੈਨ ਆਫ਼ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ | Rohit Sharma
ਬ੍ਰਿਸਟਲ (ਏਜੰਸੀ)। ਹਿਟਮੈਨ ਦੇ ਨਾਂਅ ਨਾਲ ਮਸ਼ਹੂਰ ਓਪਨਰ ਰੋਹਿਤ ਸ਼ਰਮਾ ਦੀ ਨਾਬਾਦ 100 ਦੌੜਾਂ ਦੀ ਜ਼ਬਰਦਸਤ ਪਾਰੀ ਬੌਦਲਤ ਭਾਰਤ ਨੇ ਇੰਗਲੈਂਡ ਨੂੰ ਤੀਸਰੇ ਅਤੇ ਫ਼ੈਸਲਾਕੁੰਨ ਟੀ20 ਮੁਕਾਬਲੇ ‘ਚ ਇੱਕਤਰਫ਼ਾ ਅੰਦਾਜ਼ ‘ਚ 7 ਵਿਕਟਾਂ ਨਾਲ ਮਧੋਲ ਕੇ ਇੰਗਲਿਸ਼ ਜ਼ਮੀਨ ‘ਤੇ ਪਹਿਲੀ ਵਾਰ ਟਵੰਟੀ20 ਲੜੀ ਜਿੱਤ ਲਈ ਭਾਰਤ ਨੇ ਤਿੰਨ ਮੈਚਾਂ: ਦੀ ਲੜੀ 2-1 ਨਾਲ ਜਿੱਤੀ ਇੰਗਲੈਂਡ ਦੇ ਓਪਨਰ ਜੈਸਨ ਰਾਏ ਦੀ 67 ਦੌੜਾਂ ਦੀ ਆਤਿਸ਼ੀ ਪਾਰੀ ਦੀ ਬਦੌਲਤ 9 ਵਿਕਟਾਂ ‘ਤੇ 198 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। (Rohit Sharma)
ਪਰ ਰੋਹਿਤ ਦੇ ਨਾਬਾਦ ਸੈਂਕੜੇ ਤੋਂ ਇਹ ਸਕੋਰ ਬੌਣਾ ਸਾਬਤ ਹੋਇਆ ਭਾਰਤ ਨੇ 18.4 ਓਵਰਾਂ ‘ਚ ਤਿੰਨ ਵਿਕਟਾਂ ‘ਤੇ 201 ਦੌੜਾਂ ਬਣਾ ਕੇ ਮੈਚ ਅਤੇ ਲੜੀ ਦੀ ਜੇਤੂ ਟਰਾਫ਼ੀ ‘ਤੇ ਆਪਣਾ ਕਬਜਾ ਕਰ ਲਿਆ ਰੋਹਿਤ ਸ਼ਰਮਾ ਨੂੰ ਮੈਨ ਆਫ਼ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ ਐਲਾਨਿਆ ਗਿਆ ਕਪਤਾਨ ਕੋਹਲੀ ਨੇ ਵੀ ਸ਼ਾਨਦਾਰ 43 ਦੌੜਾਂ ਬਣਾਈਆਂ ਜਦੋਂਕਿ ਇੰਗਲੈਂਡ ਦੀ ਪਾਰੀ ‘ਚ ਚਾਰ ਵਿਕਟਾਂ ਲੈਣ ਵਾਲੇ ਹਾਰਦਿਕ ਪਾਂਡਿਆ ਨੇ ਸਿਰਫ਼ 14 ਗੇਂਦਾਂ ‘ਚ ਨਾਬਾਦ 33 ਦੌੜਾਂ ਬਣਾਈਆਂ ਪਾਂਡਿਆ ਨੇ ਭਾਰਤ ਲਈ ਕ੍ਰਿਸ ਜਾਰਡਨ ਦੀ ਗੇਂਦ ‘ਤੇ ਜੇਤੂ ਛੱਕਾ ਮਾਰਿਆ। (Rohit Sharma)
ਭਾਰਤ ਦੀ ਇਹ ਲਗਾਤਾਰ ਪੰਜਵੀਂ ਟੀ20 ਲੜੀ ਜਿੱਤ | Rohit Sharma
ਭਾਰਤ ਦੀ ਇਹ ਲਗਾਤਾਰ ਪੰਜਵੀਂ ਟੀ20 ਲੜੀ ਜਿੱਤ ਹੈ ਭਾਰਤ ਨੇ ਇਸ ਤੋਂ ਪਹਿਲਾਂ ਨਿਊਜ਼ੀਲੈਂਡ, ਸ਼੍ਰੀਲੰਕਾ, ਦੱਖਣੀ ਅਫ਼ਰੀਕਾ ਅਤੇ ਆਇਰਲੈਂਡ ਨੂੰ ਹਰਾਇਆ ਸੀ ਭਾਰਤ ਦੀ ਇੰਗਲੈਂਡ ਦੀ ਜ਼ਮੀਨ ‘ਤੇ ਇਹ ਪਹਿਲੀ ਟੀ20 ਲੜੀ ਜਿੱਤ ਹੈ ਫ਼ੈਸਲਾਕੁੰਨ ਮੈਚ ‘ਚ ਇਸ ਜਿੱਤ ਦਾ ਸਿਹਰਾ ਪੂਰੀ ਤਰ੍ਹਾਂ ਰੋਹਿਤ ਨੂੰ ਜਾਂਦਾ ਹੈ ਜਿੰਨ੍ਹਾਂ ਨੇ ਟੀ20 ‘ਚ ਨਾ ਸਿਰਫ਼ ਆਪਣੀਆਂ 2000 ਦੌੜਾਂ ਪੂਰੀਆਂ ਕੀਤੀਆਂ ਸਗੋਂ ਆਪਣਾ ਤੀਸਰਾ ਟੀ20 ਸੈਂਕੜਾ ਵੀ ਬਣਾਇਆ।
ਧਵਨ ਨੇ ਛੇਤੀ ਆਊਟ ਹੋਣ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਉਹ ਲਗਾਤਾਰ ਦੂਸਰੇ ਮੈਚ ‘ਚ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਰੋਹਿਤ ਤੇ ਵਿਰਾਟ ਨੇ ਤੀਸਰੀ ਵਿਕਟ ਲਈ 89 ਦੌੜਾਂ ਦੀ ਬੇਸ਼ਕੀਮਤੀ ਭਾਈਵਾਲੀ ਕਰਕੇ ਭਾਰਤ ਨੂੰ ਜਿੱਤ ਦੀ ਰਾਹ ‘ਤੇ ਪਾ ਦਿੱਤਾ ਰਹੀ ਸਹੀ ਕਸਰ ਰੋਹਿਤ ਅਤੇ ਪਾਂਡਿਆ ਨੇ ਚੌਥੀ ਵਿਕਟ ਲਈ ਸਿਰਫ਼ 3.5 ਓਰਵਾਂ ‘ਚ ਨਾਬਾਦ 50 ਦੌੜਾਂ ਠੋਕ ਕੇ ਪੂਰੀ ਕਰ ਦਿੱਤੀ।
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਅਤੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੂੰ ਆਪਣਾ ਅੰਤਰਰਾਸ਼ਟਰੀ ਕਰੀਅਰ ਸ਼ੁਰੂ ਕਰਨ ਦਾ ਮੌਕਾ ਦਿੱਤਾ ਭਾਰਤ ਅਤੇ ਚਾਹਰ ਦੇ ਪਹਿਲੇ ਓਵਰਾਂ ‘ਚ ਜੋਸ ਬਟਲਰ ਨੇ ਤਿੰਨ ਚੌਕੇ ਮਾਰੇ ਜਿਸ ਤੋਂ ਬਾਅਦ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਚੌਕਿਆਂ ਅਤੇ ਛੱਕਿਆਂ ਦਾ ਅਜਿਹਾ ਸਿਲਸਿਲਾ ਸ਼ੁਰੂ ਕੀਤਾ ਕਿ ਉਹ ਪਾਰੀ ਦੇ ਅੰਤ ਤੱਕ ਚੱਲਦਾ ਰਿਹਾ।
ਧੋਨੀ ਨੇ ਕੀਤੀ ਵਿਸ਼ਵ ਰਿਕਾਰਡ ਦੀ ਬਰਾਬਰੀ | Rohit Sharma
ਭਾਰਤੀ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਟੀ20 ਅੰਤਰਰਾਸ਼ਟਰੀ ਮੈਚ ‘ਚ ਵਿਕਟਾਂ ਦੇ ਪਿੱਛੇ ਸਭ ਤੋਂ ਜ਼ਿਆਦਾ ਪੰਜ ਸ਼ਿਕਾਰ ਕਰਨ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਧੋਨੀ ਨੇ ਇੰਗਲੈਂਡ ਵਿਰੁੱਧ ਤੀਸਰੇ ਅਤੇ ਫੈਸਲਾਕੁੰਨ ਟੀ20 ਮੁਕਾਬਲੇ ‘ਚ ਵਿਕਟਾਂ ਦੇ ਪਿੱਛੇ ਪੰਜ ਕੈਚ ਲਏ ਅਤੇ ਇਸ ਦੇ ਨਾਲ ਹੀ ਉਸਨੇ ਵਿਕਟਾਂ ਦੇ ਪਿੱਛੇ ਆਪਣੇ 50 ਕੈਚ ਵੀ ਪੂਰੇ ਕਰ ਲਏ।
ਸਾਬਕਾ ਕਪਤਾਨ ਧੋਨੀ ਨੇ ਵਿਕਟਾਂ ਦੇ ਪਿੱਛੇ ਪੰਜ ਕੈਚ ਲੈ ਕੇ ਅਫ਼ਗਾਨਿਸਤਾਨ ਦੇ ਮੁਹੰਮਦ ਸ਼ਹਿਜ਼ਾਦ ਦੇ 2015 ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਸ਼ਹਿਜ਼ਾਦ ਨੇ ਨਵੰਬਰ 2015 ‘ਚ ਓਮਾਨ ਵਿਰੁੱੱਧ ਅਬੁ ਧਾਬੀ ‘ਚ ਵਿਕਟਾਂ ਦੇ ਪਿੱਛੇ ਪੰਜ ਸ਼ਿਕਾਰ ਕੀਤੇ ਸਨ ਜਿਸ ਵਿੱਚ ਤਿੰਨ ਕੈਚ ਅਤੇ ਦੋ ਸਟੰਪਿੰਗ ਸਨ ਧੋਨੀ ਨੇ ਇੱਕ ਬੱਲੇਬਾਜ਼ ਨੂੰ ਆਪਣੀ ਸਿੱਧੀ ਥ੍ਰੋ ਨਾਲ ਰਨ ਆਊਟ ਵੀ ਕੀਤਾ ਇਹਨਾਂ ਪੰਜ ਵਿੱਚੋਂ ਤਿੰਨ ਕੈਚ ਤਾਂ ਹਰਫ਼ਨਮੌਲਾ ਹਾਰਦਿਕ ਪਾਂਡਿਆ ਦੀਆਂ ਗੇਂਦਾਂ ‘ਤੇ ਸਨ।