ਰੋਹਿਤ ਦੇ ਤੂਫਾਨ ’ਚ ਉੱਡਿਆ ਅਫਗਾਨਿਸਤਾਨ, ਭਾਰਤ ਨੇ 8 ਵਿਕਟਾਂ ਨਾਲ ਹਰਾਇਆ

Rohit Sharma

Rohit Sharma ਦਾ ਤੂਫਾਨੀ ਸੈਂਕੜਾ; ਬੁਮਰਾਹ ਨੇ 4 ਵਿਕਟਾਂ ਲਈਆਂ

(ਸੱਚ ਕਹੂੰ ਨਿਊਜ਼)। ਭਾਰਤ ਨੇ ਵਿਸ਼ਵ ਦੇ ਆਪਣੇ ਦੂਜੇ ਮੁਕਾਬਲੇ ’ਚ ਜਿੱਤ ਦਰਜ ਕੀਤੀ ਹੈ। ਭਾਰਤ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਅਸਲੀ ਹੀਰੋ ਰਹੇ ਭਾਰਤ ਦੇ ਹਿੱਟਮੈਨ ਰੋਹਿਤ ਸ਼ਰਮਾ (Rohit Sharma) ਜਿਨਾਂ ਨੇ ਆਪਣੇ ਬੱਲੇ ਤੋਂ ਤੂਫਾਨੀ ਸੈਂਕੜੇਵਾਲੀ ਪਾਰੀ ਖੇਡੀ।

Rohit Sharma  ਰੋਹਿਤ ਸ਼ਰਮਾ ਨੇ 63 ਗੇਂਦਾਂ ’ਤੇ ਸੈਂਕੜਾ ਜੜ ਕੇ ਕਈ ਰਿਕਾਡਰ ਤੋੜੇ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 273 ਦੌੜਾਂ ਦਾ ਟੀਚਾ ਦਿੱਤਾ ਸੀ। ਭਾਰਤੀ ਬੱਲੇਬਾਜ਼ ਇਸ਼ਾਨ ਕਿਸ਼ਨ ਤੇ ਰੋਹਿਤ ਸ਼ਰਮਾ ਨੇ ਆਉਂਦੇ ਹੀ ਅਫਗਾਨਿਸਤਾਨ ਦੇ ਗੇਂਦਬਾਜਾਂ ਦੀ ਧੁਨਾਈ ਸ਼ੁਰੂ ਕਰ ਦਿੱਤੀ। ਦੋਵਾਂ ਨੇ ਸੈਂਕੜੇ ਤੋਂ ਵੱਧ ਸਾਂਝੀਦਾਰੀ ਹੋਈ। ਇਸ਼ਾਨ ਕ੍ਰਿਸ਼ਨ ਨੇ 47 ਦੌੜਾਂ ਸ਼ਾਨਦਾਰੀ ਪਾਰੀ  ਖੇਡੀ। ਉਸ ਨੇ ਆਪਣੀ ਪਾਰੀ ਪੰਜ ਚੌਕੇ ਤੇ 2 ਛੱਕੇ ਜੜੇ। ਕਪਤਾਨ ਰੋਹਿਤ ਸ਼ਰਮਾ 131 ਦੌੜਾਂ ਬਣਾ ਕੇ ਆਊਂਟ ਹੋਏ ਉਸ ਨੇ ਆਪਣੀ ਪਾਰੀ ’ਚ 16 ਚੌਕੇ ਤੇ ਪੰਜ ਛੱਕੇ ਜੜੇ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਵਿਰਾਟ ਕੋਹਲੀ (55 ਅਤੇ ਸ੍ਰੇਅਸ ਅਈਅਰ (25) ਨਾਬਾਦ ਰਹੇ।

 ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 272 ਦੌੜਾਂ ਬਣਾਈਆਂ

 ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 272 ਦੌੜਾਂ ਬਣਾਈਆਂ। ਹੁਣ ਭਾਰਤ ਨੂੰ ਜਿੱਤ ਲਈ 273 ਦੌੜਾਂ ਦਾ ਟੀਚਾ ਮਿਲਿਆ ਹੈ। ਅਫਗਾਨਿਸਤਾਨ ਵੱਲੋਂ ਸਭ ਤੋਂ ਜ਼ਿਆਦਾ ਹਸ਼ਮਤੁੱਲਾ ਸ਼ਹੀਦੀ ਨੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਸ਼ਹੀਦੀ ਨੇ 80 ਦੌੜਾਂ ਬਣਾਈਆਂ। ਟੀਮ ਇੰਡੀਆ ਵੱਲੋਂ ਸਭ ਤੋਂ ਜ਼ਿਆਦਾ ਜਸਪ੍ਰੀਤ ਬੁਮਰਾਹ ਨੇ 4 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਆਪਣੇ 10 ਓਵਰਾਂ ’ਚ ਸਿਰਫ 39 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਹੁਣ ਭਾਰਤ ਨੂੰ ਇਸ ਵਿਸ਼ਵ ਕੱਪ ’ਚ ਲਗਾਤਾਰ ਦੂਜਾ ਮੁਕਾਬਲਾ ਜਿੱਤਣ ਲਈ 273 ਦੌੜਾਂ ਦੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਭਾਰਤ ਨੇ ਇਸ ਟੂਰਨਾਮੈਂਟ ’ਚ ਪਿਛਲੇ ਮੁਕਾਬਲੇ ਦੌਰਾਨ ਅਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸੀ। (ICC World Cup 2023)

ਇਹ ਵੀ ਪੜ੍ਹੋ : ਨਿੱਕੇ ਖਿਡਾਰੀਆਂ ਨੇ ਸੈਂਟਰ ਪੱਧਰੀ ਖੇਡਾਂ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਇਸ ਮੈਚ ‘ਚ ਮੀਂਹ ਦੀ ਗੱਲ ਕਰੀਏ ਤਾਂ ਦਿੱਲੀ ‘ਚ ਬੱਦਲ ਛਾਏ ਰਹਿਣਗੇ ਪਰ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਦਿੱਲੀ ’ਚ ਅੱਜ ਦਾ ਦਿਨ ਗਰਮ ਹੀ ਰਹਿਣ ਵਾਲਾ ਹੈ, ਦਿਨ ’ਚ ਜ਼ਿਆਦਾਤਰ ਤਾਪਮਾਨ 35 ਡਿਗਰੀ ਤੱਕ ਜਾ ਸਕਦਾ ਹੈ ਅਤੇ ਸ਼ਾਮ ਨੂੰ ਇਹ ਤਾਪਮਾਨ 27 ਡਿਗਰੀ ਤੱਕ ਹੇਠਾਂ ਆ ਸਕਦਾ ਹੈ।ਕੁਲ ਮਿਲਾ ਕੇ ਮੌਸਮ ਦਾ ਮਿਜ਼ਾਜ ਕ੍ਰਿਕੇਟ ਲਈ ਪੂਰੀ ਤਰ੍ਹਾਂ ਠੀਕ ਹੈ। ਮੌਸਮ ਦੇ ਠੀਕ ਰਹਿਣ ਦੇ ਨਾਲ-ਨਾਲ ਖੁਸ਼ੀ ਦੀ ਗੱਲ ਇਹ ਹੈ ਕਿ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਦੀ ਪਿੱਚ ਤੇਜ਼ ਗੇਂਦਬਾਜ਼ਾਂ ਲਈ ਪਰਫੈਕਟ ਮੰਨੀ ਜਾਂਦੀ ਹੈ। (ICC World Cup 2023)

ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ਦੀ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇਹ ਪਿੱਚ ਦੇ ਪਿਛਲੇ ਮੈਚ ’ਚ ਬਹੁਤ ਦੌੜਾਂ ਬਣੀਆਂ ਸਨ। ਪਿਛਲਾ ਮੁਕਾਬਲਾ ਦੱਖਣੀ ਅਫਰੀਕਾ ਅਤੇ ਸ੍ਰੀਲੰਕਾ ਵਿਚਕਾਰ ਖੇਡਿਆ ਗਿਆ ਸੀ ਅਤੇ ਇੱਥੇ ਕੁਲ 754 ਦੌੜਾਂ ਬਣੀਆਂ ਸਨ। ਇਸ ਪਿੱਚ ’ਤੇ ਅੱਜ ਤੱਕ ਦੇ ਵਿਸ਼ਵ ਕੱਪ ਦੇ ਇਤਿਹਾਸ ’ਚ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਵੀ ਬਣਿਆ ਸੀ ਅਤੇ ਨਾਲ ਹੀ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਵੀ ਇੱਥੇ ਹੀ ਬਣਿਆ ਸੀ। ਅੱਜ ਦੇ ਮੈਚ ’ਚ ਵੀ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਹੈ।

LEAVE A REPLY

Please enter your comment!
Please enter your name here