ਰੋਹਿਤ-ਰਾਇਡੂ ਦੇ ਸੈਂਕੜੇ, ਭਾਰਤ ਨੇ ਲਿਆ ਵਾਧਾ

India's players celebrates the dismissal of West Indies' Kieran Powell during the fourth one-day international cricket match between India and West Indies in Mumbai, India, Monday, Oct. 29, 2018. (AP Photo/Rafiq Maqbool)

ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ‘ਚ ਭਾਰਤ 2-1 ਨਾਲ ਅੱਗੇ

ਰੋਹਿਤ ਬਣੇ ਮੈਨ ਆਫ਼ ਦ ਮੈਚ

ਭਾਰਤ ਦੀ ਇੱਕ ਰੋਜ਼ਾ ‘ਚ ਤੀਸਰੀ ਵੱਡੀ ਜਿੱਤ

ਏਜੰਸੀ,
ਮੁੰਬਈ, 29 ਅਕਤੂਬਰ
ਉਪਕਪਤਾਨ ਰੋਹਿਤ ਸ਼ਰਮਾ (162) ਅਤੇ ਅੰਬਾਤੀ ਰਾਇਡੂ(100) ਦੇ ਬਿਹਤਰੀਨ ਸੈਂਕੜਿਆਂ ਅਤੇ ਉਹਨਾਂ ਦਰਮਿਆਨ ਤੀਸਰੀ ਵਿਕਟ ਲਈ 211 ਦੌੜਾਂ ਦੀ ਜ਼ਬਰਦਸਤ ਭਾਈਵਾਲੀ ਦੀ ਬਦੌਲਤ ਭਾਰਤ ਨੇ ਵੈਸਟਇੰਡੀਜ਼ ਨੂੰ ਚੌਥੇ ਇੱਕ ਰੋਜ਼ਾ ‘ਚ 224 ਦੌੜਾਂ ਨਾਲ ਮਧੋਲ ਕੇ ਪੰਜ ਮੈਚਾਂ ਦੀ ਲੜੀ ‘ਚ 2-1 ਦਾ ਵਾਧਾ ਬਣਾ ਲਿਆ ਭਾਰਤ ਨੇ 50 ਓਵਰਾਂ ‘ਚ 7 ਵਿਕਟਾਂ ‘ਤੇ 377 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਤੋਂ ਬਾਅਦ ਵਿੰਡੀਜ਼ ਨੂੰ 36.2 ਓਵਰਾਂ ‘ਚ 153 ਦੌੜਾਂ ‘ਤੇ ਢੇਰ ਕਰਕੇ ਕੈਰੇਬਿਆਈ ਟੀਮ ਵਿਰੁੱਧ ਆਪਣੀ ਸਭ ਤੋਂ ਵੱਡੀ ਜਿੱਤ ਹਾਸਲ ਕਰ ਲਈ

 
ਬ੍ਰੇਬੋਰਨ ਸਟੇਡੀਅਮ ‘ਚ ਖੇਡੇ ਗਏ ਇਸ ਮੁਕਾਬਲੇ ‘ਚ ਭਾਰਤ ਨੇ ਆਪਣੇ ਇੱਕ ਰੋਜ਼ਾ ਇਤਿਹਾਸ ਦਾ 11ਵਾਂ ਸਭ ਤੋਂ ਵੱਡਾ ਸਕੋਰ ਬਣਾਇਆ ਭਾਰਤ ਦਾ ਵੈਸਟਇੰਡੀਜ਼ ਵਿਰੁੱਧ ਇਹ ਦੂਸਰਾ ਸਭ ਤੋਂ ਵੱਡਾ ਸਕੋਰ ਸੀ ਭਾਰਤ ਇੱਕ ਰੋਜ਼ਾ ‘ਚ ਵਿੰਡੀਜ਼ ਵਿਰੁੱਧ ਹੀ 418 ਦੌੜਾਂ ਦੇ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਰੱਖਦਾ ਹੈ ਭਾਰਤ ਦੇ ਵੱਡੇ ਸਕੋਰ ਦੇ ਸਾਹਮਣੇ ਮਹਿਮਾਨ ਟੀਮ ਆਪਣੀਆਂ ਤਿੰਨ ਵਿਕਟਾਂ ਸਿਰਫ਼ 20 ਦੌੜਾਂ ‘ਤੇ ਗੁਆਉਣ ਤੋਂ ਬਾਅਦ ਮੁਕਾਬਲੇ ‘ਚ ਸੰਭਲ ਨਾ ਸਕੀ

 
ਭਾਰਤੀ ਟੀਮ ਲਈ ਹੁਣ ਤੱਕ ਸਿਰਦਰਦ ਸਾਬਤ ਹੋ ਰਹੇ ਸ਼ਾਈ ਹੋਪ ਖ਼ਾਤਾ ਖੋਲੇ ਬਿਨਾਂ ਕੁਲਦੀਪ ਦੇ ਸਿੱਧੇ ਥ੍ਰੋ ‘ਤੇ ਰਨ ਆਊਟ ਹੋਣਾ ਆਤਮਘਾਤੀ ਰਿਹਾ ਭਾਰਤੀ ਕਪਤਾਨ ਵਿਰਾਟ ਨੇ ਵੀ ਪਾਵੇਲ ਨੂੰ ਸਿੱਧੀ ਥ੍ਰੋ ‘ਤੇ ਰਨ ਆਊਟ ਕੀਤਾ ਰਹੀ ਸਹੀ ਕਸਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ ਮੱਧਕ੍ਰਮ ‘ਚ 3 ਵਿਕਟਾਂ ਲੈ ਕੇ ਪੂਰੀ ਕਰ ਦਿੱਤੀ ਵਿੰਡੀਜ਼ ਨੇ ਆਪਣੀਆਂ 7 ਵਿਕਟਾਂ 19ਵੇਂ ਓਵਰ ਤੱਕ 77 ਦੌੜਾਂ ‘ਤੇ ਗੁਆ ਦਿੱਤੀਆਂ ਕਪਤਾਨ ਜੇਸਨ ਹੋਲਡਰ ਨੇ ਹੇਠਲੇ ਕ੍ਰਮ ‘ਤੇ ਇਕਤਰਫ਼ਾ ਸੰਘਰਸ਼ ਕਰਦੇ ਹੋਏ 54 ਦੌੜਾਂ ਬਣਾਈਆਂ

 
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ  ਰੋਹਿਤ ਨੇ ਆਪਣੇ ਕਰੀਅਰ ਦਾ 21ਵਾਂ ਸੈਂਕੜਾ ਜੜਿਆ ਜਦੋਂਕਿ ਰਾਇਦੂ ਨੇ ਤੀਸਰਾ ਭਾਰਤ ਨੂੰ ਇਸ ਮੈਚ ‘ਚ ਚੰਗੀ ਸ਼ੁਰੂਆਤ ਮਿਲੀ ਅਤੇ ਰੋਹਿਤ ਅਤੇ ਧਵਨ ਨੇ ਪਹਿਲੀ ਵਿਕਟ ਲਈ 71 ਦੌੜਾਂ ਦੀ ਭਾਈਵਾਲੀ ਕੀਤੀ ਪਿਛਲੇ ਤਿੰਨ ਮੈਚਾਂ ‘ਚ ਸੈਂਕੜਾ ਜੜਨ ਵਾਲੇ ਕਪਤਾਨ ਕੋਹਲੀ 16 ਦੌੜਾਂ ਹੀ ਬਣਾ ਸਕੇ ਇਸ ਤੋਂ ਬਾਅਦ ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੂੰ ਰੋਹਿਤ ਅਤੇ ਰਾਇਡੂ ਨੇ ਵਿਕਟਾਂ ਲਈ ਤਰਸਾ ਦਿੱਤਾ ਰੋਹਿਤ ਸ਼ੁਰੂਆਤ ‘ਚ ਜ਼ਿਆਦਾ ਤੇਜ਼ ਨਹੀਂ ਖੇਡ ਰਹੇ ਸਨ ਉਹਨਾਂ 32ਵੇਂ ਓਵਰਾਂ ਦੀ ਤੀਸਰੀ ਗੇਂਦ ‘ਤੇ ਚੌਕਾ ਮਾਰਕੇ ਆਪਣਾ 21ਵਾਂ ਸੈਂਕੜਾ ਪੂਰਾ ਕੀਤਾ ਇਸ ਲਈ ਉਹਨਾਂ 98 ਗੇਂਦਾਂ ਖੇਡੀਆਂ

 

ਰੋਹਿਤ ਬਰਾਬਰ ਵੀ ਨਾ ਪਹੁੰਚੀ ਵਿੰਡੀਜ਼ (ਇਸ ਤੋਂ ਪਹਿਲਾਂ):
ਸਚਿਨ (152)               ਬਨਾਮ     ਨਮੀਬੀਆ    (130) 2003
ਯੁਵਰਾਜ (102ਨਾਬਾਦ) ਬਨਾਮ      ਬੰਗਲਾਦੇਸ਼ (76)   2003
ਰੋਹਿਤ ਸ਼ਰਮਾ (264)    ਬਨਾਮ      ਸ਼੍ਰੀਲੰਕਾ (251) 2014
ਰੋਹਿਤ (162)                ਬਨਾਮ      ਵੈਸਟਇੰਡੀਜ਼ (153) 2018

ਵਿੰਡੀਜ਼ ਦੀ ਦੂਜੀ ਵੱਡੀ ਹਾਰ

257     ਬਨਾਮ    ਦੱ.ਅਫ਼ਰੀਕਾ    2015
224     ਬਨਾਮ     ਭਾਰਤ           2018
209      ਬਨਾਮ  ਦੱ.ਅਫ਼ਰੀਕਾ    2004
204     ਬਨਾਮ     ਨਿਊਜ਼ੀਲੈਂਡ   2017
186      ਬਨਾਮ      ਇੰਗਲੈਂਡ      2017

ਭਾਰਤ ਦੀ ਤੀਸਰੀ ਵੱਡੀ ਜਿੱਤ
257      ਬਨਾਮ     ਬਰਮੂਡਾ    2007
256     ਬਨਾਮ     ਹਾਂਗਕਾਂਗ   2008
224     ਬਨਾਮ    ਵਿੰਡੀਜ਼       2018
200    ਬਨਾਮ    ਬੰਗਲਾਦੇਸ਼  2003
190                 ਨਿਊਜ਼ੀਲੈਂਡ  2016

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।