ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਰੋਹਿਤ ਸ਼ਰਮਾ ਦੇ ਲੱਗੀ ਸੱਟਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਰੋਹਿਤ ਸ਼ਰਮਾ ਦੇ ਲੱਗੀ ਸੱਟ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਟੀਮ ਦਾ ਦੱਖਣੀ ਅਫਰੀਕਾ ਦੌਰਾ 26 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਟੀਮ ਇੰਡੀਆ ਇਸ ਦੌਰੇ ਲਈ 16 ਦਸੰਬਰ ਨੂੰ ਦੱਖਣੀ ਅਫਰੀਕਾ ਲਈ ਰਵਾਨਾ ਹੋਵੇਗੀ। ਟੈਸਟ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਮੁੰਬਈ ‘ਚ ਅਭਿਆਸ ਸੈਸ਼ਨ ਦੌਰਾਨ ਜ਼ਖਮੀ ਹੋ ਗਏ ਹਨ। ਰੋਹਿਤ ਨੂੰ ਇਹ ਸੱਟ ਉਦੋਂ ਲੱਗੀ ਜਦੋਂ ਥ੍ਰੋਅ ਸਪੈਸ਼ਲਿਸਟ ਰਾਘਵੇਂਦਰ ਦੀ ਗੇਂਦ ਸਿੱਧੀ ਉਸ ਦੇ ਹੱਥ ‘ਤੇ ਜਾ ਵੱਜੀ। ਹਾਲਾਂਕਿ ਰੋਹਿਤ ਨੂੰ ਦੀ ਸੱਟ ਕਿੰਨੀ ਗੰਭੀਰ ਹੈ ਇਸ ਬਾਰੇ ਡਾਕਟਰਾਂ ਦੀ ਰਿਪੋਰਟ ਦੀ ਉਡੀਕ ਰਹੇਗੀ।
ਰਹਾਣੇ ਤੋਂ ਬਾਅਦ ਰੋਹਿਤ ਸ਼ਰਮਾ ਅਭਿਆਸ ਕਰਨ ਆਏ। ਇਸ ਦੌਰਾਨ ਗੇਂਦ ਉਸ ਦੇ ਦਸਤਾਨੇ ‘ਤੇ ਲੱਗੀ। ਇਸ ਤੋਂ ਬਾਅਦ ਉਹ ਦਰਦ ਨਾਲ ਚੀਕਦੇ ਹੋਏ ਦਿਖਾਈ ਦਿੱਤੇ। ਰੋਹਿਤ ਸ਼ਰਮਾ ਨੂੰ ਦੱਖਣੀ ਅਫਰੀਕਾ ਦੌਰੇ ਤੋਂ ਪਹਿਲਾਂ ਵਨਡੇ ਟੀਮ ਦਾ ਕਪਤਾਨ ਵੀ ਬਣਾਇਆ ਗਿਆ ਹੈ। ਉਹ ਵਿਰਾਟ ਕੋਹਲੀ ਦੀ ਥਾਂ ਲੈਣ ਜਾ ਰਿਹਾ ਹੈ। ਵਨਡੇ ਕਪਤਾਨ ਵਜੋਂ ਰੋਹਿਤ ਦਾ ਇਹ ਪਹਿਲਾ ਦੌਰਾ ਹੈ।
26 ਦਸੰਬਰ ਤੋਂ ਖੇਡਿਆ ਜਾਵੇਗਾ ਪਹਿਲਾ ਟੈਸਟ
ਜਿਕਰਯੋਗ ਹੈ ਕਿ ਟੀਮ ਇੰਡੀਆ ਨੇ 26 ਦਸੰਬਰ ਨੂੰ ਦੱਖਣੀ ਅਫਰੀਕਾ ਦੌਰੇ ‘ਤੇ ਪਹਿਲਾ ਟੈਸਟ ਖੇਡਣਾ ਹੈ। ਯਾਨੀ ਉਨ੍ਹਾਂ ਕੋਲ ਸਿਰਫ਼ ਦੋ ਹਫ਼ਤੇ ਦਾ ਸਮਾਂ ਹੈ। ਜੇਕਰ ਉਹ ਪਹਿਲੇ ਟੈਸਟ ‘ਚ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਤਾਂ ਕੇਐੱਲ ਰਾਹੁਲ ਟੈਸਟ ‘ਚ ਮਿਅੰਕ ਅਗਰਵਾਲ ਦੇ ਨਾਲ ਓਪਨਿੰਗ ਕਰ ਸਕਦੇ ਹਨ। ਮਿਅੰਕ ਨਿਊਜ਼ੀਲੈਂਡ ਖਿਲਾਫ ਹਾਲੀਆ ਟੈਸਟ ਸੀਰੀਜ਼ ‘ਚ ਸ਼ਾਨਦਾਰ ਫਾਰਮ ‘ਚ ਸੀ। ਉਨ੍ਹਾਂ ਨੇ ਮੁੰਬਈ ਟੈਸਟ ‘ਚ ਸ਼ਾਨਦਾਰ ਸੈਂਕੜਾ ਲਗਾਇਆ ਸੀ।
ਜਿਕਰਯੋਗ ਹੈ ਕਿ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ‘ਚ ਰੋਹਿਤ ਸ਼ਰਮਾ, ਰਿਸ਼ਭ ਪੰਤ, ਕੇਐੱਲ ਰਾਹੁਲ, ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਦੀ ਵਾਪਸੀ ਹੋ ਰਹੀ ਹੈ। ਇਹ ਸਾਰੇ ਖਿਡਾਰੀ ਨਿਊਜ਼ੀਲੈਂਡ ਖਿਲਾਫ ਹਾਲ ਹੀ ‘ਚ ਖੇਡੀ ਗਈ ਘਰੇਲੂ ਸੀਰੀਜ਼ ‘ਚ ਟੀਮ ਦਾ ਹਿੱਸਾ ਨਹੀਂ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ