ਡਬਲਿਨ (ਏਜੰਸੀ) ਓਪਨਰ ਰੋਹਿਤ ਸ਼ਰਮਾ ਦੀ 97 ਦੌੜਾਂ ਦੀ ਸ਼ਾਨਦਾਰ ਪਰੀ ਅਤੇ ਲੈੱਗ ਸਪਿੱਨਰ ਯੁਜਵਿੰਦਰ ਚਹਿਲ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਘਾਤਕ ਗੇਂਦਬਾਜ਼ੀ ਨਾਲ ਭਾਰਤ ਨੇ ਆਇਰਲੈਂਡ ਨੂੰ ਪਹਿਲੇ ਟਵੰਟੀ20 ਅੰਤਰਰਾਸ਼ਟਰੀ ਮੈਚ ‘ਚ ਬੁੱਧਵਾਰ ਨੂੰ 76 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਭਾਰਤ ਨੇ ਆਪਣੇ 100ਵੇਂ ਟਵੰਟੀ 20 ਮੈਚ ‘ਚ ਪੰਜ ਵਿਕਟਾਂ ‘ਤੇ 208 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਅਤੇ ਮੇਜ਼ਬਾਨ ਟੀਮ ਨੂੰ 20 ਓਵਰਾਂ ‘ਚ 9 ਵਿਕਟਾਂ ‘ਤੇ 132 ਦੌੜਾਂ ‘ਤੇ ਰੋਕ ਲਿਆ ਭਾਰਤ ਦੀ 100 ਮੈਚਾਂ ‘ਚ ਇਹ 62ਵੀਂ ਜਿੱਤ ਹੈ ਆਇਰਲੈਂਡ ਦੋ ਵਿਕਟਾਂ ‘ਤੇ 71 ਦੌੜਾਂ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਕੁਲਦੀਪ ਅਤੇ ਚਹਿਲ ਦੀ ਫ਼ਿਰਕੀ ਦਾ ਸਾਹਮਣਾ ਨਹੀਂ ਕਰ ਸਕਿਆ।
ਭਾਰਤ ਦੀ ਆਇਰਲੈਂਡ ਵਿਰੁੱਧ ਦੋ ਮੈਚਾਂ ‘ਚ ਇਹ ਦੂਸਰੀ ਜਿੱਤ ਹੈ ਭਾਰਤ ਨੂੰ ਓਪਨਰਾਂ ਰੋਹਿਤ ਅਤੇ ਸ਼ਿਖਰ ਧਵਨ ਨੇ 16 ਓਵਰਾਂ ‘ਚ 160 ਦੌੜਾਂ ਦੀ ਜ਼ਬਰਦਸਤ ਓਪਨਿੰਗ ਭਾਈਵਾਲੀ ਕੀਤੀ ਰਿਹਤ ਸਿਰਫ਼ ਤਿੰਨ ਦੌੜਾਂ ਦੇ ਫ਼ਰਕ ਨਾਲ ਆਪਣਾ ਤੀਸਰਾ ਟਵੰਟੀ20 ਸੈਂਕੜਾ ਬਣਾਉਣ ਤੋਂ ਬਾਅਦ ਖੁੰਝ ਗਿਆ ਰੋਹਿਤ 20ਵੇਂ ਓਵਰ ‘ਚ ਭਾਰਤ ਨੂੰ 200 ਦੇ ਪਾਰ ਪਹੁੰਚਾਉਣ ਤੋਂ ਬਾਅਦ ਆਊਟ ਹੋਇਆ ਓਪਨਿੰਗ ਜੋੜੀ ਦੇ ਟੁੱਟਣ ਤੋਂ ਬਾਅਦ ਭਾਰਤ ਆਖ਼ਰੀ ਚਾਰ ਓਵਰਾਂ ‘ਚ 48 ਦੌੜਾਂ ਹੀ ਜੋੜ ਸਕਿਆ ਆਇਰਲੈਂਡ ਵੱਲੋਂ ਤੇਜ਼ ਗੇਂਦਬਾਜ਼ ਪੀਟਰ ਚੇਜ਼ ਨੇ ਚਾਰ ਵਿਕਟਾਂ ਲਈਆਂ ਟੀਚੇ ਦਾ ਪਿੱਛਾ ਕਰਦੇ ਹੋਏ ਆਇਰਲੈਂਡ ਵੱਲੋਂ ਓਪਨਰ ਜੇਮਸ ਸ਼ੈਨਨ ਨੇ 60 ਦੌੜਾਂ ਬਣਾ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ ਚੰਗੀ ਸਥਿਤੀ ਦੇ ਬਾਅਦ ਆਇਰਲੈਂਡ ਨੇ 54 ਦੌੜਾਂ ਜੋੜ ਕੇ 7 ਵਿਕਟਾਂ ਗੁਆ ਦਿੱਤੀਆਂ ਕੁਲਦੀਪ ਯਾਦਵ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦ ਮੈਚ ਪੁਰਸਕਾਰ ਮਿਲਿਆ।
ਕਲੀਨ ਸਵੀਪ ਲਈ ਨਿੱਤਰੇਗਾ ਭਾਰਤ
ਧੁਰੰਦਰ ਖਿਡਾਰੀਆਂ ਨਾਲ ਸਜੀ ਭਾਰਤੀ ਟੀਮ ਪਹਿਲਾ ਮੈਚ ਜਿੱਤਣ ਤੋਂ ਬਾਅਦ ਆਇਰਲੈਂਡ ਦਾ ਸ਼ੁੱਕਰਵਾਰ ਨੂੰ ਹੋਣ ਵਾਲੇ ਦੂਸਰੇ ਅਤੇ ਆਖ਼ਰੀ ਟਵੰਟੀ20 ਅੰਤਰਰਾਸ਼ਟਰੀ ਮੈਚ ‘ ਪੂਰੀ ਤਰ੍ਹਾਂ ਸਫ਼ਾਇਆ ਕਰਨ ਦੇ ਟੀਚੇ ਨਾਲ ਨਿੱਤਰੇਗੀ ਭਾਰਤ ਦਾ ਇੰਗਲੈਂਡ ਵਿਰੁੱਧ ਮੁਸ਼ਕਲ ਲੜੀ ਤੋਂ ਪਹਿਲਾਂ ਇਹ ਆਖ਼ਰੀ ਅੰਤਰਰਾਸ਼ਟਰੀ ਮੈਚ ਹੈ ਭਾਰਤ ਨੇ ਇੰਗਲੈਂਡ ਵਿਰੁੱਧ ਪਹਿਲਾ ਟਵੰਟੀ20 ਮੈਚ 3 ਜੁਲਾਈ ਨੂੰ ਮੈਨਚੇਸਟਰ ‘ਚ ਖੇਡਣਾ ਹੈ ਕਪਤਾਨ ਵਿਰਾਟ ਕੋਹਲੀ ਚਾਹੁਣਗੇ ਕਿ ਮੁਸ਼ਕਲ ਲੜੀ ਤੋਂ ਪਹਿਲਾਂ ਇਸ ਮੈਚ ‘ਚ ਵੀ ਆਇਰਲੈਂਡ ਦਾ ਸਫ਼ਾਇਆ ਕਰਕੇ ਆਪਣਾ ਮਨੋਬਲ ਹੋਰ ਮਜ਼ਬੂਤ ਕਰ ਲਿਆ ਜਾਵੇ।
ਹਾਲਾਂਕਿ ਪਹਿਲੇ ਮੈਚ ‘ਚ ਕਪਤਾਨ ਵਿਰਾਟ ਦਾ ਸਿਫ਼ਰ ‘ਤੇ ਆਊਟ ਹੋ ਜਾਣਾ ਚੰਗੀ ਸ਼ੁਰੂਆਤ ਨਹੀਂ ਹੈ ਕਿਉਂਕਿ ਉਸਦਾ ਪਿਛਲਾ ਇੰਗਲੈਂਡ ਦੌਰਾ ਵੀ ਨਿਰਾਸ਼ਾਜਨਕ ਰਿਹਾ ਸੀ ਪਹਿਲੇ ਮੈਚ ‘ਚ ਵਿਰਾਟ ਛੇਵੇਂ ਨੰਬਰ ‘ਤੇ ਉੱਤਰੇ ਜੋ ਉਸਦਾ ਬੱਲੇਬਾਜ਼ੀ ਕ੍ਰਮ ਨਹੀਂ ਹੈ ਉਸਨੂੰ ਆਪਣੇ ਨਿਯਮਿਤ ਤੀਸਰੇ ਨੰਬਰ ਦੇ ਬੱਲੇਬਾਜ਼ੀ ਕ੍ਰਮ ‘ਤੇ ਆਉਣਾ ਹੋਵੇਗਾ ਤਾਂਕਿ ਮੁਸ਼ਕਲ ਲੜੀ ਤੋਂ ਪਹਿਲਾਂ ਖ਼ੁਦ ਨੂੰ ਤਿਆਰ ਕਰ ਸਕੇ ਲੈੱਗ ਸਪਿੱਨਰ ਚਹਿਲ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਦੌਰੇ ‘ਚ ਸ਼ਾਨਦਾਰ ਸ਼ੁਰੂਆਤ ਇਸ ਗੱਲ ਦਾ ਸੰਕੇਤ ਹੈ ਕਿ ਇਹ ਦੋਵੇਂ ਨੌਜਵਾਨ ਗੁੱਟ ਦੇ ਸਪਿੱਨਰ ਅੱਗੇ ਚੱਲ ਕੇ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੇ ਹਨ ਇਹਨਾਂ ਦੋਵਾਂ ਨੇ ਆਇਰਲੈਂਡ ਦੀ ਪਾਰੀ ਨੂੰ 72 ਦੌੜਾਂ ‘ਤੇ ਦੋ ਵਿਕਟਾਂ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਤਹਿਸ ਨਹਿਸ ਕੀਤਾ ਸੀ ਜੋ ਕਿ ਉਹਨਾਂ ਦੇ ਆਤਮਵਿਸ਼ਵਾਸ ‘ਚ ਵਾਧਾ ਕਰੇਗਾ।