ਸਾਡੇ ਨਾਲ ਸ਼ਾਮਲ

Follow us

13.1 C
Chandigarh
Sunday, February 8, 2026
More
    Home ਸੂਬੇ ਪੰਜਾਬ ਰਾਜਪੁਰਾ &#821...

    ਰਾਜਪੁਰਾ ‘ਚ ਅੱਠ ਲੱਖ ਦੀ ਲੁੱਟ

    8 Lakh, Loot, Rajpura

    ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਤੋਂ ਕੰਪਨੀ ਦਾ ਮੁਲਾਜ਼ਮ ਲਿਜਾ ਰਿਹਾ ਸੀ ਕੈਸ਼

    ਰਾਜਪੁਰਾ, (ਅਜਯ ਕਮਲ/ਸੱਚ ਕਹੂੰ ਨਿਊਜ਼)। ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਦੇ ਇੱਕ ਕਰਮਚਾਰੀ ਤੋਂ ਚਾਰ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਸਾਢੇ 8 ਲੱਖ ਰੁਪਏ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਹੈ ਪੁਲਿਸ ਨੇ ਅਣਪਛਾਤੇ ਝਪਟਮਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਉਕਤ ਕਰਮਚਾਰੀ ਸਥਾਨਕ ਸਿਵਲ ਹਸਪਤਾਲ ‘ਚ ਇਲਾਜ ਅਧੀਨ ਹੈ।

    ਸ਼ੰਭੂ ਪੁਲਿਸ ਦੇ ਥਾਣੇਦਾਰ ਪ੍ਰਕਾਸ਼ ਮਸੀਹ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਪਵਨ ਕੁਮਾਰ ਵਾਸੀ ਵਿਕਾਸ ਨਗਰ ਰਾਜਪੁਰਾ ਨੇ ਸ਼ੰਭੂ ਦੀ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਰੇਜੀਡੇਨਸ਼ਲ ਕੇਸ਼ ਸਰਵਿਸ ਕੰਪਨੀ ‘ਚ ਕੰਮ ਕਰਦਾ ਹੈ ਤੇ ਜਦੋਂ ਅੱਜ ਸਵੇਰੇ 11 ਵਜੇ ਦੇ ਕਰੀਬ ਉਹ ਪਿੰਡ ਮਦਨਪੁਰ ਤੇ ਡਾਹਰੀਆਂ ਦੇ ਰਿਲਾਇੰਸ ਕੰਪਨੀ ਦੇ ਦੋ ਪੈਟਰੋਲ ਪੰਪਾਂ ਤੋਂ ਸਾਢੇ 8 ਲੱਖ ਰੁਪਏ ਇਕੱਠੇ ਕਰਕੇ ਰਾਜਪੁਰਾ ਵੱਲ ਆ ਰਿਹਾ ਸੀ ਤਾਂ ਪਿੰਡ ਘੱਗਰਸਰਾਏ ਨੇੜਲੇ ਗੁਰਚਰਨ ਪੈਟਰੋਲ ਪੰਪ ਨੇੜੇ ਦੋ ਮੋਟਰਸਾਈਕਲਾਂ ‘ਤੇ 4 ਵਿਅਕਤੀ ਆਏ ਤੇ ਉਸਦੇ ਮੋਟਰਸਾਈਕਲ ਨੂੰ ਧੱਕਾ ਮਾਰ ਕੇ ਸੁੱਟ ਲਿਆ, ਜਿਸ ਤੋਂ ਉਪਰੰਤ ਉਸਦੇ ਪਿੱਠ, ਬਾਂਹਾਂ ਅਤੇ ਲੱਤਾਂ ‘ਤੇ ਰਾਡਾਂ ਨਾਲ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਉਸਦੇ ਹੱਥ ‘ਚ ਫੜ੍ਹੇ ਬੈਗ, ਜਿਸ ‘ਚ ਪੰਪਾਂ ਤੋਂ ਇਕੱਠੇ ਕੀਤੇ ਸਾਢੇ 8 ਲੱਖ ਰੁਪਏ ਸਨ ਨੂੰ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਝਪਟਮਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here