ਪ੍ਰਾਈਵੇਟ ਬੱਸਾਂ ਦੇ ਰੂਟ ਘੱਟ ਕਰਨ ’ਤੇ ਰੋਡਵੇਜ਼ ਯੂਨੀਅਨ ਨੇ ਪ੍ਰਗਟਾਈ ਨਾਰਾਜ਼ਗੀ

ਪ੍ਰਾਈਵੇਟ ਬੱਸਾਂ ਦੇ ਰੂਟ ਘੱਟ ਕਰਨ ’ਤੇ ਰੋਡਵੇਜ਼ ਯੂਨੀਅਨ ਨੇ ਪ੍ਰਗਟਾਈਆ ਨਾਰਾਜ਼ਗੀ

ਪਿਹੋਵਾ (ਸੱਚ ਕਹੂੰ ਨਿਊਜ਼)। ਰੱਖੜੀ ਦੇ ਤਿਉਹਾਰ ’ਤੇ ਸਰਕਾਰ ਵੱਲੋਂ ਔਰਤਾਂ ਤੇ ਬੱਚਿਆਂ ਲਈ ਮੁਫ਼ਤ ਸਫ਼ਰ ਦੇ ਐਲਾਨ ਤੋਂ ਬਾਅਦ ਪ੍ਰਾਈਵੇਟ ਬੱਸਾਂ ਦੇ ਰੂਟ ਘੱਟ ਕਰਨ ’ਤੇ ਰੋਡਵੇਜ਼ ਯੂਨੀਅਨ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਆਲ ਹਰਿਆਣਾ ਰੋਡਵੇਜ਼ ਵਰਕਰਸ ਯੂਨੀਅਨ ਦੇ ਸੂਬਾ ਬੁਲਾਰੇ ਬਲਦੇਵ ਸਿੰਘ ਮਾਮੂ ਮਾਜਰਾ ਨੇ ਰਿਹਾ ਕਿ ਸੂਬਾ ਸਰਕਾਰ ਨੇ ਰੱਖਿਆ ਬੰਧਨ ਦੇ ਤਿਉਹਾਰ ’ਤੇ ਔਰਤਾਂ ਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫ਼ਤ ਯਾਤਰਾ ਦਾ ਐਲਾਨ ਕੀਤਾ ਹੈ।

ਪਰ ਬਾਵਜ਼ੂਦ ਇਸ ਦੇ ਪ੍ਰਾਈਵੇਟ ਬੱਸਾਂ ਦੇ ਸੰਚਾਲਕ ਬੱਸਾਂ ਨੂੰ ਰੂਟ ’ਤੇ ਲੈ ਜਾਣ ਤੋਂ ਕਤਰਾ ਰਹੇ ਹਨ ਕਿਉਂਕਿ ਮੁਫ਼ਤ ਯਾਤਰਾ ਨਾਲ ਉਨ੍ਹਾਂ ਦੀ ਕਮਾਈ ’ਤੇ ਅਸਰ ਪਵੇਗਾ ਅਜਿਹੇ ’ਚ ਰੋਡਵੇਜ਼ ਬੱਸਾਂ ਦੀ ਮੰਗ ਤੇ ਉਨ੍ਹਾਂ ’ਚ ਮੁਸਾਫਰਾਂ ਦੀ ਭੀੜ ਵਧੇਰੇ ਵਧ ਗਈ ਹੈ ਯੂਨੀਅਨ ਨੇ ਮੰਗ ਕਰਦਿਆਂ ਕਿਹਾ ਕਿ ਆਰਟੀਏ ਆਪਣੀ ਟੀਮ ਤਾਇਨਾਤ ਕਰਕੇ ਪ੍ਰਾਈਵੇਟ ਬੱਸਾਂ ਦੇ ਰੂਟ ਚੈੱਕ ਕਰਵਾਏ ਤੇ ਜੋ ਬੱਸ ਤੈਅ ਸਮੇਂ ’ਤੇ ਆਪਣਾ ਰੂਟ ਤੈਅ ਨਹੀਂ ਕਰ ਰਹੀ ਉਸ ਦੇ ਖਿਲਾਫ਼ ਜ਼ੁਰਮਾਨਾ ਜਾਂ ਪਰਮਿਟ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗ ਕਿਉਂਕਿ ਪ੍ਰਾਈਵੇਟ ਬੱਸਾਂ ਦੇ ਇਸ ਰਵੱਈਆ ਨਾਲ ਸਰਕਾਰ ਦੀ ਯੋਜਨਾ ਨੂੰ ਝੂਠਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਰੋਡਵੇਜ਼ ਦਾ ਨਿੱਜੀਕਰਨ ਕਰਨ ’ਤੇ ਉਤਾਰੂ ਹੈ ਪਰ ਇਸ ਤੋਂ ਪਹਿਲਾਂ ਉਸ ਨੂੰ ਪ੍ਰਾਈਵੇਟ ਬੱਸਾਂ ਦੀ ਮਨਮਾਨੀ ’ਤੇ ਵੀ ਧਿਆਨ ਦੇਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ