ਟਾਇਰ ਫਟਣ ਨਾਲ ਹੋਇਆ ਹਾਦਸਾ | Road Accident
ਫਾਜ਼ਿਲਕਾ। ਪਿੰਡ ਅਰਨੀਵਾਲਾ ਤੋਂ ਸਾਲਾਸਰ ਜਾ ਰਹੇ ਯਾਤਰੀਆਂ ਦਾ ਭਰਿਆ ਕੈਂਟਰ ਪਿੰਡ ਪਲੂ ਕੋਲ ਪਲਟ (Road Accident) ਗਿਆ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੈਂਬਰ ਬਿੱਟੂ ਨਰੂਲਾ ਨੇ ਦੱਸਿਆ ਕਿ ਰਾਜਸਥਾਨ ਦੇ ਪਿੰਡ ਪਲੂ ਕੋਲ ਅਰਨੀ ਵਾਲਾ ਤੋਂ ਭੰਡਾਰਾ ਲੈ ਕੇ ਜਾ ਰਹੇ ਯਾਤਰੀਆਂ ਦਾ ਕੈਂਟਰ ਟਾਇਰ ਫਟਣ ਕਾਰਨ ਅਚਾਨਕ ਪਲਟ ਗਿਆ। ਜਿਸ ਵਿਚ ਗਿਆਰਾਂ ਯਾਤਰੀ ਜਖਮੀ ਹੋ ਗਏ। ਜਖਮੀਆਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਪਰ ਰਾਜਸਥਾਨ ਵਿੱਚ ਡਾਕਟਰਾਂ ਦੀ ਹੜਤਾਲ ਹੋਣ ਕਾਰਨ ਉਨ੍ਹਾਂ ਨੂੰ ਰਾਜਸਥਾਨ ਵਿੱਚ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਲੋਕਾਂ ਦੀ ਸਹਾਇਤਾ ਨਾਲ ਅਬੋਹਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਜਾਣਕਾਰੀ ਦਿੰਦਿਆਂ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰ ਬਿੱਟੂ ਨਰੂਲਾ ਨੇ ਦੱਸਿਆ ਕਿ ਪ੍ਰਧਾਨ ਰਾਜੂ ਚਰਾਇਆ ਦਾ ਫੋਨ ਆਇਆ ਕਿ ਅਰਨੀਵਾਲਾ ਤੋਂ ਸ਼ਰਧਾਲੂ ਭੰਡਾਰਾ ਕੇ ਸਾਲਾਸਰ ਜਾ ਰਹੇ ਸਨ। ਉਨ੍ਹਾਂ ਦੇ ਕੈਂਟਰ ਦਾ ਟਾਇਰ ਫਟਣ ਕਾਰਨ ਗੱਡੀ ਪਲਟ ਗਈ ਤੇ ਦਰਜਨਾਂ ਲੋਕ ਜਖਮੀਂ ਹੋ ਗਏ। ਜਿਸ ਕਰਕੇ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ। ਉਥੇ ਡਾਕਟਰਾਂ ਦੀ ਛੁੱਟੀ ਦੇ ਅਤੇ ਉਨ੍ਹਾਂ ਦੀ ਸੰਭਾਲਣਾ ਕਰਨ ਦੇ ਕਾਰਨ ਜਿਨ੍ਹਾਂ ਸਰਧਾਲੂਆਂ ਨੂੰ ਅਬੋਹਰ ਲਿਆਂਦਾ ਗਿਆ। ਉਥੇ ਹੀ ਡਾਕਟਰਾਂ ਅਤੇ ਨਰ ਸੇਵਾ ਨਾਰਾਇਣ ਸੰਸਥਾ ਦੇ ਸਹਿਯੋਗ ਨਾਲ ਉਨ੍ਹਾਂ ਦਾ ਇਲਾਜ ਕੀਤਾ ਗਿਆ ।
ਡਾਕਟਰਾਂ ਦੀ ਕਿਹਾ? | Road Accident
ਡਾਕਟਰ ਧਰਮਵੀਰ ਨੇ ਦੱਸਿਆ ਕਿ ਸਾਡੇ ਕੋਲ ਰਾਜਸਥਾਨ ਵਿਚ ਹੋਏ ਹਾਦਸੇ ਦੇ 11 ਮਰੀਜ ਆਏ ਹਨ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜੁਕ ਵੇਖਦੇ ਹੋਏ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।