ਮੋਟਰਸਾਈਕਲ ਤੇ ਟਰੱਕ ਦੀ ਟੱਕਰ ‘ਚ ਹੋਮਗਾਰਡ ਦੇ ਸਾਬਕਾ ਮੁਲਾਜ਼ਮ ਦੀ ਮੌਤ

Ferozepur News

ਗੁਰੂਹਰਸਹਾਏ (ਵਿਜੈ ਹਾਂਡਾ)। ਫਿਰੋਜਪੁਰ-ਫਾਜਿਲਕਾ (Ferozepur News) ਜੀਟੀ ਰੋਡ ‘ਤੇ ਸਥਿਤ ਪਿੰਡ ਮੋਹਨ ਕੇ ਹਿਠਾੜ ਵਿਖੇ ਵਾਪਰੇ ਦਰਦਨਾਕ ਸੜਕੀ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਹੋਮ‌ਗਾਰਡ ਦਾ ਸਾਬਕਾ ਮੁਲਾਜ਼ਮ ਸੁਰਜੀਤ ਸਿੰਘ ਵਾਸੀਂ ਪਿੰਡ ਆਤੂ ਵਾਲਾ ਆਪਣੇ ਕਿਸੇ ਕੰਮ ਦੇ ਸਬੰਧ ਵਿੱਚ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਲਾਲਾਬਾਦ ਨੂੰ ਜਾਂ ਰਿਹਾ ਸੀ ਤੇ ਜਦ ਉਹ ਪਿੰਡ ਮੋਹਨ ਕੇ ਹਿਠਾੜ ਵਿਖੇ ਪਹੁੰਚਿਆ ਤਾਂ ਉਸਦੇ ਮੋਟਰਸਾਈਕਲ ਦੀ ਟਰੱਕ ਦੇ ਨਾਲ ਟੱਕਰ ਹੋ ਗਈ।

ਜਿਸ ਵਿੱਚ ਸੁਰਜੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਧਰ ਪਿੰਡ ਵਾਸੀਆਂ ਵਲੋਂ ਟਰੱਕ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਡਰਾਈਵਰ ਮੌਕੇ ਤੋਂ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਇਸ ਮੌਕੇ ਪਹੁੰਚੀ ਥਾਣਾ ਗੁਰੂਹਰਸਹਾਏ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। (Ferozepur News)

Also Read : ਬਹਾਰ ਰੁੱਤ ਦੀ ਮੱਕੀ ’ਚ ਪਾਣੀ ਦੀ ਬੱਚਤ ਤੇ ਸਫ਼ਲ ਕਾਸ਼ਤ ਲਈ ਅਹਿਮ ਨੁਕਤੇ

LEAVE A REPLY

Please enter your comment!
Please enter your name here