ਸੜਕਾ ਹਾਦਸਾ : ਕਾਰ ਪਲਟੀ, ਤਿੰਨ ਮਹੀਨੇ ਦੀ ਬੱਚੀ ਦੀ ਮੌਤ

Road Accident
ਬਠਿੰਡਾ : ਸੜਕ ਹਾਦਸੇ ਦੌਰਾਨ ਗੰਭੀਰ ਜਖਮੀ ਬੱਚੀ ਦੀ ਜਾਂਚ ਕਰਦੇ ਡਾਕਟਰ।

(ਸੁਖਜੀਤ ਮਾਨ) ਬਠਿੰਡਾ। ਇੱਥੋਂ ਦੀ ਬਠਿੰਡਾ-ਬਰਨਾਲਾ ਸੜਕ ‘ਤੇ ਬੀਤੀ ਦੇਰ ਰਾਤ ਥਾਣਾ ਕੈਂਟ ਕੋਲ ਕਾਰ ਪਲਟਣ ਕਰਕੇ ਇੱਕ ਤਿੰਨ ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਜਦੋੰਕਿ ਤਿੰਨ ਹੋਰ ਜਣੇ ਜਖ਼ਮੀ ਹੋ ਗਏ। (Road Accident) ਹਾਸਿਲ ਹੋਏ ਵੇਰਵਿਆਂ ਮੁਤਾਬਿਕ ਬਰਨਾਲਾ ਦੀ ਤਰਫ਼ੋਂ ਬਠਿੰਡਾ ਵੱਲ ਨੂੰ ਆ ਰਹੀ ਇੱਕ ਕਾਰ ਦੇ ਅੱਗੇ ਕੱਟ ਮਾਰ ਦਿੱਤਾ। ਪਿਛਲੀ ਕਾਰ ਵਾਲੇ ਨੇ ਟੱਕਰ ਤੋਂ ਬਚਣ ਲਈ ਆਪਣੀ ਕਾਰ ਦਾ ਸਟੇਅਰਿੰਗ ਘੁੰਮਾ ਦਿੱਤਾ, ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਪਲਟ ਗਈ। ਕਾਰ ਪਲਟਣ ਕਰਕੇ ਕਾਰ ‘ਚ ਸਵਾਰ ਤਿੰਨ ਮਹੀਨੇ ਦੀ ਬੱਚੀ ਸਮੇਤ ਚਾਰ ਜਣੇ ਜਖ਼ਮੀ ਹੋ ਗਏ।

ਇਹ ਵੀ ਪੜ੍ਹੋ : ਪੀਆਰਟੀਸੀ ਬੱਸ ਨਾਲ ਪ੍ਰਾਈਵੇਟ ਸਕੂਲ ਬੱਸ ਨਾਲ ਦੀ ਟੱਕਰ, ਕਈ ਬੱਚੇ ਜਖਮੀ

ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ ਹਰਸ਼ਿਤ ਚਾਵਲਾ ਐਬੂਲੈਂਸ ਸਮੇਤ ਮੌਕੇ ਤੇ ਪੁੱਜੇ ਤੇ ਜਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਖ਼ਮੀਆਂ ਦੀ ਪਹਿਚਾਣ ਗੁਰਵਿੰਦਰ ਸਿੰਘ (35) ਪੁੱਤਰ ਰਾਮ ਸਿੰਘ ਵਾਸੀ ਵਾੜਾ ਭਾਈਕਾ, ਅਮਨਦੀਪ ਕੌਰ (27) ਪਤਨੀ ਲਵਪ੍ਰੀਤ ਸਿੰਘ, ਜਸਕੀਰਤ ਕੌਰ (3) ਪੁੱਤਰੀ ਲਵਪ੍ਰੀਤ ਸਿੰਘ, ਲਵਪ੍ਰੀਤ ਸਿੰਘ (32) ਪੁੱਤਰ ਜਸਵੰਤ ਸਿੰਘ ਵਾਸੀ ਬਰਗਾੜੀ ਵਜੋਂ ਹੋਈ। ਜਖ਼ਮੀਆਂ ਵਿੱਚੋਂ ਤਿੰਨ ਮਹੀਨੇ ਦੀ ਬੱਚੀ ਜਸਕੀਰਤ ਕੌਰ ਨੂੰ ਏਮਜ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਥੋੜੀ ਦੇਰ ਬਾਅਦ ਹੀ ਬੱਚੀ ਦੀ ਮੌਤ ਹੋ ਗਈ। ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। Road Accident

ਨਾਭਾ-ਪਟਿਆਲਾ ਰੋਡ ’ਤੇ ਦੋ ਕਾਰਾਂ ਦੀ ਭਿਆਨਕ ਟੱਕਰ

ਇੱਕ ਦੀ ਮੌਤ, ਚਾਰ ਗੰਭੀਰ ਰੂਪ ਨਾਲ ਫੱਟੜ

(ਤਰੁਣ ਕੁਮਾਰ ਸ਼ਰਮਾ) ਨਾਭਾ। ਬੀਤੀ ਦੇਰ ਰਾਤ ਨਾਭਾ-ਪਟਿਆਲਾ ਰੋਡ ਸਥਿਤ ਇੱਕ ਨਿੱਜੀ ਪੈਲਸ ਲਾਗੇ ਸਵਿਫਟ ਕਾਰ ਅਤੇ ਆਈਟੈਂਨ ਕਾਰ ਦੀ ਜਬਰਦਸਤ ਟੱਕਰ ਹੋ ਗਈ ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਚਾਰ ਗੰਭੀਰ ਰੂਪ ’ਚ ਫੱਟੜ ਹੋ ਗਏ। (Accident) ਦੋਵਾਂ ਕਾਰਾਂ ਵਿਚਾਲੇ ਟੱਕਰ ਇੰਨ੍ਹੀ ਭਿਆਨਕ ਦੱਸੀ ਗਈ ਕਿ ਸਵਿਫਟ ਕਾਰ ਬੇਕਾਬੂ ਹੋ ਨਿੱਜੀ ਪੈਲੇਸ ਵਾਲੀ ਪਾਰਕਿੰਗ ’ਚ ਦਾਖਲ ਹੋ ਗਈ ਜਿੱਥੇ 60 ਸਾਲਾਂ ਵਿਅਕਤੀ ਗੁਰਮੀਤ ਸਿੰਘ ਨੂੰ (ਜੋ ਪੈਲੇਸ ਵਿੱਚ ਸਮਾਗਮ ਅਟੈਂਡ ਕਰਕੇ ਖੜਾ ਸੀ) ਬੇਕਾਬੂ ਸਵਿਫਟ ਕਾਰ ਨੇ ਉਸ ਨੂੰ ਆਪਣੇ ਚਪੇਟੇ ’ਚ ਲੈ ਲਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਪਾਰਕਿੰਗ ਵਿੱਚ ਖੜ੍ਹੀਆਂ ਅੱਧੀ ਦਰਜਨ ਤੋਂ ਵੱਧ ਦੋ ਪਹੀਆ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਦੌਰਾਨ ਦੋਵੇਂ ਕਾਰਾਂ ਵਿੱਚ ਸਵਾਰ ਚਾਰ ਵਿਅਕਤੀ ਜਖਮੀ ਹੋ ਗਏ ਜਿਨ੍ਹਾਂ ਨੂੰ ਆਸ ਪਾਸ ਖੜ੍ਹੇ ਲੋਕਾਂ ਅਤੇ ਪੁਲਿਸ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ।

ਕਈ ਦੋਪਹੀਆਂ ਵਾਹਨ ਨੁਕਸਾਨੇ ਗਏ

ਮੌਕੇ ’ਤੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਮ੍ਰਿਤਕ ਗੁਰਮੀਤ ਸਿੰਘ ਆਪਣੀ ਸਾਈਡ ’ਤੇ ਸੀ ਤਾਂ ਤੇਜ਼ ਰਫਤਾਰ ਸਵਿਫਟ ਕਾਰ ਨੇ ਪਹਿਲਾ ਆਈ ਟੈਂਨ ਕਾਰ ਨੂੰ ਟੱਕਰ ਮਾਰੀ ਉਸ ਤੋਂ ਬਾਅਦ ਗੁਰਮੀਤ ਸਿੰਘ ਨੂੰ ਫੇਟ ਮਾਰੀ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮੌਕੇ ’ਤੇ ਆਈ ਟੈਂਨ ਕਾਰ ਚਾਲਕ ਦੇ ਬੇਟੇ ਨੇ ਦੱਸਿਆ ਕਿ ਮੇਰੇ ਪਿਤਾ ਜੀ ਅਤੇ ਮਾਤਾ ਜੀ ਵਿਆਹ ਸਮਾਗਮ ਵਿਚ ਆਏ ਹੋਏ ਸਨ ਅਤੇ ਸਵਿਫਟ ਕਾਰ ਚਾਲਕ ਵੱਲੋਂ ਮੇਰੇ ਪਿਤਾ ਜੀ ਦੀ ਗੱਡੀ ਵਿਚ ਆਪਣੀ ਗੱਡੀ ਮਾਰੀ ਅਤੇ ਮੇਰੇ ਪਿਤਾ ਜੀ ਅਤੇ ਮਾਤਾ ਜੀ ਕਿ ਫੱਟੜ ਹੋ ਗਏ ਹਨ ਅਤੇ ਸਵਿਫਟ ਕਾਰ ਚਾਲਕਾਂ ਵੱਲੋਂ ਨਸ਼ੇ ਦਾ ਸੇਵਨ ਕੀਤਾ ਹੋਇਆ ਜਾਪਦਾ ਸੀ ਜਿਸ ਕਾਰਨ ਇਹ ਹਾਦਸਾ ਵਾਪਰਿਆ। (Accident)

ਇਹ ਵੀ ਪੜ੍ਹੋ : ਸੜਕ ਹਾਦਸੇ ’ਚ ਪਤੀ-ਪਤਨੀ ਤੇ ਬੱਚੇ ਸਮੇਤ ਚਾਰ ਮੌਤਾਂ

ਪ੍ਰਤੱਖਦਰਸੀ ਵਜੋਂ ਨਾਭਾ ਦੇ ਕੌਂਸਲਰ ਅਸੋਕ ਕੁਮਾਰ ਬਿੱਟੂ ਨੇ ਕਿਹਾ ਕਿ ਇਹ ਸੜਕ ਹਾਦਸਾ ਇੰਨ੍ਹਾਂ ਭਿਆਨਕ ਸੀ ਜਦੋਂ ਐਕਸੀਡੈਂਟ ਹੋਇਆ ਤਾਂ ਅਸੀਂ ਮੌਕੇ ’ਤੇ ਪੈਲੇਸ ਤੋਂ ਬਾਹਰ ਭੱਜੇ ਅਤੇ ਦੇਖਿਆ ਕਿ ਸਵਿਫਟ ਕਾਰ ਚਾਲਕ ਵੱਲੋ ਸਰਾਬ ਦਾ ਸੇਵਨ ਕੀਤਾ ਹੋਇਆ ਸੀ ਅਤੇ ਜਿਸ ਨੇ ਸਾਡੇ ਹੀ ਮੁਹੱਲੇ ਦੇ ਗੁਰਮੀਤ ਸਿੰਘ ਨੂੰ ਟੱਕਰ ਮਾਰੀ ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਕੌਂਸਲਰ ਅਸੋਕ ਕੁਮਾਰ ਨੇ ਮੰਗ ਕੀਤੀ ਕਿ ਸਰਕਾਰ ਨਸੇ ਦੇ ਆਦੀ ਵਹੀਕਲ ਚਾਲਕਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਉਨ੍ਹਾਂ ਦਾ ਲਾਇਸੰਸ ਰੱਦ ਕੀਤਾ ਜਾਵੇ।

Accident
ਨਾਭਾ-ਪਟਿਆਲਾ ਰੋਡ ’ਤੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਨੁਕਸਾਨੇ ਵਾਹਨ। ਤਸਵੀਰ : ਸ਼ਰਮਾ

ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ (Accident)

ਆਈਟੈਂਨ ਕਾਰ ਦੇ ਚਾਲਕ ਨੇ ਦੱਸਿਆ ਕਿ ਸਵਿਫਟ ਕਾਰ ਬਹੁਤ ਤੇਜ਼ ਸੀ ਅਤੇ ਉਸ ਨੇ ਪਹਿਲਾਂ ਸਾਡੀ ਕਾਰ ਵਿਚ ਟੱਕਰ ਮਾਰੀ। ਬਾਅਦ ਉਸ ਨੇ ਕਈ ਵਾਹਨਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਪਰ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਕਿਸ ਵਾਹਨ ਨੇ ਟੱਕਰ ਮਾਰੀ। ਅਸੀਂ ਦੋਵੇਂ ਮੀਆਂ-ਬੀਵੀ ਵੀ ਇਸ ਹਾਦਸੇ ਵਿਚ ਫੱਟੜ ਹੋ ਗਏ। ਰੋਹਟੀ ਪੁਲ ਚੌਕੀ ਇੰਚਾਰਜ ਜੈਦੀਪ ਸ਼ਰਮਾ ਨੇ ਦੱਸਿਆ ਕਿ ਅਸੀਂ ਮੌਕੇ ’ਤੇ ਦੋਵੇਂ ਕਾਰਾਂ ਦੇ ਚਾਲਕਾਂ ਨੂੰ ਫੱਟੜ ਹਾਲਾਤ ’ਚ ਹਸਪਤਾਲ ਪਹੁੰਚਾਇਆ ਜਿਸ ਵਿੱਚ ਗੁਰਮੀਤ ਸਿੰਘ ਨਾਮ ਦੇ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here