ਪੀਆਰਟੀਸੀ ਬੱਸ ਨਾਲ ਪ੍ਰਾਈਵੇਟ ਸਕੂਲ ਬੱਸ ਨਾਲ ਦੀ ਟੱਕਰ, ਕਈ ਬੱਚੇ ਜਖਮੀ

Road Accident
ਜਗਰਾਓਂ : ਹਾਦਸੇ ’ਚ ਨੁਕਸਾਨੇ ਗਏ ਵਾਹਨ ਅਤੇ ਹਸਪਤਾਲ ਵਿਖੇ ਜੇਰੇ ਇਲਾਜ ਬੱਚੇ। ਤਸਵੀਰ : ਜਸਵੰਤ ਰਾਏ

(ਜਸਵੰਤ ਰਾਏ) ਜਗਰਾਓਂ। ਜਗਰਾਓਂ ਦੇ ਨੈਸ਼ਨਲ ਹਾਈਵੇਅ ਮੋਗਾ ਰੋਡ ’ਤੇ ਬੱਚਿਆਂ ਨਾਲ ਭਰੀ ਇੱਕ ਪੰਜਾਬ ਰੋਡਵੇਜ਼ ਜਗਰਾਓਂ ਡਿੱਪੂ ਦੀ ਬੱਸ ਨਾਲ ਪ੍ਰਾਈਵੇਟ ਸਕੂਲ ਦੀ ਵੈਨ ਨਾਲ ਭਿਆਨਕ ਟੱਕਰ ਹੋ ਗਈ। (Road Accident) ਜਾਣਕਾਰੀ ਅਨੁਸਾਰ ਜਗਰਾਓਂ-ਲੁਧਿਆਣਾ ਰੋਡ ’ਤੇ ਸਥਿਤ ਸੈਕਰਡ ਹਾਰਟ ਸਕੂਲ ਦੇ ਵਿਦਿਆਰਥੀਆਂ ਨੂੰ ਛੁੱਟੀ ਹੋਣ ’ਤੇ ਸਕੂਲ ਦੀ ਮਿੰਨੀ ਬੱਸ ਉਨ੍ਹਾਂ ਨੂੰ ਛੱਡਣ ਜਾ ਰਹੀ ਸੀ। ਸਥਾਨਕ ਮੋਗਾ ਰੋਡ ’ਤੇ ਜੀਐੱਚਜੀ ਸਕੂਲ ਦੇ ਕੋਲ ਪੈਂਦੇ ਕੱਟ ਨੇੜੇ ਸਵਾਰੀ ਬੱਸ ਨਾਲ ਟੱਕਰ ਹੋ ਗਈ। ਹਾਦਸੇ ਦੌਰਾਨ ਬੱਸ ਦੇ ਡਰਾਈਵਰ ਸਮੇਤ ਮਿੰਨੀ ਬੱਸ ਵਿਚ ਸਵਾਰ ਲਗਭਗ ਸਾਰੇ ਹੀ ਦੋ ਦਰਜਨ ਦੇ ਕਰੀਬ ਵਿਦਿਆਰਥੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ।

ਆਹਮੋ-ਸਾਹਮਣੀ ਟੱਕਰ ਕਰਕੇ ਵੈਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ

ਜਗਰਾਓਂ : ਹਾਦਸੇ ’ਚ ਨੁਕਸਾਨੇ ਗਏ ਵਾਹਨ । ਤਸਵੀਰ : ਜਸਵੰਤ ਰਾਏ

ਅੱਜ ਬਾਅਦ ਦੁਪਹਿਰ ਦੋ ਵਜੇ ਸਕੂਲ ’ਚ ਛੁੱਟੀ ਮਗਰੋਂ ਵੈਨ ਮੋਗਾ ਵਾਲੇ ਪਾਸੇ ਦੇ ਪਿੰਡਾਂ ਵਿਚਲੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ, ਜਦੋਂ ਇਹ ਪਿੰਡ ਕੋਠੇ ਬੱਗੂ ਨੇੜੇ ਪਹੁੰਚੀ ਤਾਂ ਪੰਜਾਬ ਰੋਡਵੇਜ਼ ਬੱਸ ਨਾਲ ਟੱਕਰ ਹੋ ਗਈ। ਆਹਮੋ-ਸਾਹਮਣੀ ਟੱਕਰ ਕਰਕੇ ਵੈਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਵੈਨ ਦੇ ਅੱਗੇ ਬੈਠੇ ਬੱਚੇ ਸਮੇਤ ਡਰਾਈਵਰ ਜ਼ਖ਼ਮੀ ਹੋ ਗਏ। ਡਰਾਈਵਰ ਗੁਰਮੁਖ ਸਿੰਘ ਤੋਂ ਇਲਾਵਾ ਵਿਪਲ, ਰਵਨੂਰ ਸਿੰਘ, ਜਪਮਨ, ਹਰਪ੍ਰੀਤ ਸਿੰਘ ਅਤੇ ਅਨੁਰੂਪ ਨੂੰ ਗੰਭੀਰ ਜਖਮੀ ਹੋਣ ਕਾਰਨ ਲੁਧਿਆਣਾ ਰੈਫਰ ਕੀਤਾ ਗਿਆ ਹੈ। ਜਦਕਿ ਬਾਕੀਆਂ ਦਾ ਸਥਾਨਕ ਸਿਵਲ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। (Road Accident)

ਜਗਰਾਓਂ : ਹਾਦਸੇ ’ਚ ਨੁਕਸਾਨੇ ਗਏ ਵਾਹਨ । ਤਸਵੀਰ : ਜਸਵੰਤ ਰਾਏ

ਸਕੂਲ ਬੱਸ ਵਿਚ ਤਕਰੀਬਨ 30 ਤੋਂ 35 ਬੱਚੇ ਸਵਾਰ (Road Accident)

ਓੁਥੋਂ ਦੀ ਲੰਘਣ ਵਾਲੇ ਰਾਹਗੀਰਾਂ ਅਤੇ ਸਥਾਨਕ ਲੋਕਾਂ ਅਨੂਸਾਰ ਸਕੂਲ ਬੱਸ ਵਿਚ ਤਕਰੀਬਨ 30 ਤੋਂ 35 ਬੱਚੇ ਸਵਾਰ ਸਨ, ਜਿਨ੍ਹਾਂ ਨੂੰ ਖਿੜਕੀਆਂ ਭੰਨ੍ਹ ਕੇ ਬਾਹਰ ਕੱਢਿਆ। ਜਗਰਾਉਂ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਮੌਕੇ ਉਪਰ ਪਹੁੰਚ ਗਿਆ ਅਤੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਜਗਰਾਉਂ ਦੇ ਸਿਵਲ ਹਸਪਤਾਲ ਅਤੇ ਨਿੱਜੀ ਹਸਪਤਾਲਾਂ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਵੱਲੋਂ ਤੁਰੰਤ ਬੱਚਿਆ ਨੂੰ ਇਲਾਜ ਮੁਹਈਆ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਦੇ ਮਾਪੇ ਤਾਂ ਹਸਪਤਾਲ ’ਚ ਪੁੱਜੇ ਨਾਲ ਹੀ ਜਗਰਾਓਂ ਦੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਬੱਚਿਆਂ ਦਾ ਹਾਲ ਜਾਨਣ ਲਈ ਤੁਰੰਤ ਸਿਵਲ ਹਸਪਤਾਲ ਵਿਖੇ ਪਹੁੰਚੇ।

ਜਗਰਾਓਂ : ਹਾਦਸੇ ’ਚ ਜਖਮੀ ਹੋਏ ਬੱਚੇ ਹਸਪਤਾਲ ਵਿਖੇ ਜੇਰੇ ਇਲਾਜ ਅਧੀਨ। ਤਸਵੀਰ : ਜਸਵੰਤ

ਸਕੂਲੀ ਬੱਸ ਦੇ ਡਰਾਈਵਰ ਦੇ ਸੱਟ ਜਿਆਦਾ ਲੱਗਣ ਕਾਰਨ ਲੁਧਿਆਣਾ ਰੈਫਰ ਕੀਤਾ

ਇਸੇ ਤਰ੍ਹਾਂ ਐਸਪੀ ਹਰਿੰਦਰਪਾਲ ਸਿੰਘ ਪਰਮਾਰ, ਡੀਐਸਪੀ ਸਤਵਿੰਦਰ ਸਿੰਘ ਵਿਰਕ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ ਵੀ ਬੱਚਿਆਂ ਦਾ ਹਾਲ ਜਾਨਣ ਲਈ ਸਿਵਲ ਹਸਪਤਾਲ ਪਹੁੰਚੇ। ਮੌਕੇ ’ਤੇ ਜਾਣਕਾਰੀ ਦਿੰਦਿਆਂ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸੜਕ ਉਪਰ ਸੜਕ ਦੀ ਰਿਪੇਅਰ ਦਾ ਕੰਮ ਹੋਣ ਕਰਕੇ ਸੜਕ ਇੱਕ ਪਾਸਿਓਂ ਬੰਦ ਹੋਣ ਕਰਕੇ ਇੱਕ ਸਾਈਡ ਤੋਂ ਹੀ ਆਵਾਜਾਈ ਚੱਲ ਰਹੀ ਸੀ, ਸਾਹਮਣੇ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਸਕੂਲੀ ਬੱਸ ਦੀ ਟੱਕਰ ਹੋ ਗਈ।

ਇਹ ਵੀ ਪੜ੍ਹੋ : ਨਾਭਾ-ਪਟਿਆਲਾ ਰੋਡ ’ਤੇ ਦੋ ਕਾਰਾਂ ਦੀ ਭਿਆਨਕ ਟੱਕਰ

ਉਹਨਾਂ ਦੱਸਿਆ ਕਿ ਤਕਰੀਬਨ 30 ਦੇ ਕਰੀਬ ਬੱਚਿਆਂ ਦੇ ਸੱਟਾਂ ਲੱਗੀਆਂ ਹਨ। ਜੋ ਬੱਚੇ ਸੀਰੀਅਸ ਸਨ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ, ਸਕੂਲੀ ਬੱਸ ਦੇ ਡਰਾਈਵਰ ਦੀਆਂ ਦੋਵੇਂ ਲੱਤਾਂ ਤੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਸ ਨੂੰ ਵੀ ਲੁਧਿਆਣਾ ਰੈਫਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰੋਡਵੇਜ਼ ਦੀ ਬੱਸ ਦਾ ਡਰਾਈਵਰ ਫਰਾਰ ਹੋ ਗਿਆ ਇਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।