ਸਾਡੇ ਨਾਲ ਸ਼ਾਮਲ

Follow us

22.5 C
Chandigarh
Thursday, January 22, 2026
More
    Home Breaking News ਪੂਰਵੀ ਲੱਦਾਖ &...

    ਪੂਰਵੀ ਲੱਦਾਖ ‘ਚ ਚੀਨੀ ਸੈਨਿਕਾਂ ਦੀ ਵਧਦੀ ਤੈਨਾਤੀ ਚਿੰਤਾ ਦੀ ਗੱਲ : ਸੈਨਾ ਪ੍ਰਮੁੱਖ

    ਪੂਰਵੀ ਲੱਦਾਖ ‘ਚ ਚੀਨੀ ਸੈਨਿਕਾਂ ਦੀ ਵਧਦੀ ਤੈਨਾਤੀ ਚਿੰਤਾ ਦੀ ਗੱਲ

    ਲੱਦਾਖ (ਏਜੰਸੀ)। ਭਾਰਤ ਅਤੇ ਚੀਨ ਵਿਚਾਲੇ ਲੰਮੇ ਸਮੇਂ ਤੋਂ ਚੱਲ ਰਿਹਾ ਵਿਵਾਦ ਛੇਤੀ ਹੀ ਸੁਲਝ ਸਕਦਾ ਹੈ। ਥਲ ਸੈਨਾ ਮੁਖੀ ਮਨੋਜ ਮੁਕੁੰਦ ਨਰਵਨੇ ਨੇ ਉਮੀਦ ਜਤਾਈ ਹੈ ਕਿ ਦੋਵੇਂ ਦੇਸ਼ ਇਸ ਮਹੀਨੇ ਕੋਈ ਹੱਲ ਕੱਢ ਸਕਦੇ ਹਨ। ਸ਼ਨੀਵਾਰ ਨੂੰ ਲੇਹ ਵਿੱਚ ਇੱਕ ਸਮਾਗਮ ਦੇ ਦੌਰਾਨ ਸੈਨਾ ਮੁਖੀ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਸਥਿਤੀ ਬਿਲਕੁਲ ਆਮ ਹੈ। ਅਸੀਂ ਅਕਤੂਬਰ ਦੇ ਦੂਜੇ ਹਫਤੇ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦੇ 13 ਵੇਂ ਦੌਰ ਦੀ ਉਡੀਕ ਕਰ ਰਹੇ ਹਾਂ। ਇਸ ਬੈਠਕ *ਚ ਡੈੱਡਲਾਕ ਨੂੰ ਖਤਮ ਕਰਨ ਬਾਰੇ ਗੱਲਬਾਤ ਹੋਵੇਗੀ। ਨਰਵਨੇ ਨੇ ਕਿਹਾ ਕਿ ਸਾਰੇ ਵਿਵਾਦਤ ਮੁੱਦਿਆਂ ਨੂੰ ਇੱਕ ਇੱਕ ਕਰਕੇ ਹੱਲ ਕੀਤਾ ਜਾਵੇਗਾ। ਦੁਨੀਆ ਦਾ ਸਭ ਤੋਂ ਵੱਡਾ ਹੱਥ ਨਾਲ ਬਣਾਇਆ ਖਾਦੀ ਤਿਰੰਗਾ ਲੇਹ ਵਿੱਚ ਲਹਿਰਾਇਆ ਗਿਆ ਹੈ। ਉਸੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ, ਆਰਮੀ ਚੀਫ ਨੇ ਕਿਹਾ, “ਮੈਂ ਹਮੇਸ਼ਾਂ ਵਿਸ਼ਵਾਸ ਕਰਦਾ ਰਿਹਾ ਹਾਂ ਕਿ ਆਪਸੀ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਹੋ ਸਕਦਾ ਹੈ। ਮੈਨੂੰ ਉਮੀਦ ਹੈ ਕਿ ਸਾਨੂੰ ਜਲਦੀ ਹੀ ਨਤੀਜਾ ਮਿਲੇਗਾ।

    ਕੀ ਹੈ ਮਾਮਲਾ

    ਪੀਐਲਏ ਅਤੇ ਭਾਰਤੀ ਫੌਜ ਦੋਵੇਂ ਐਲਏਸੀ *ਤੇ ਤਾਇਨਾਤ ਹਨ। ਪੀਐਲਏ ਦੇ ਸਿਪਾਹੀ ਜੂਨ 2021 ਵਿੱਚ ਫੌਜੀ ਅਭਿਆਸਾਂ ਲਈ ਪੂਰਬੀ ਲੱਦਾਖ ਵਿੱਚ ਲਿਆਂਦੇ ਗਏ ਅਤੇ ਵਾਪਸ ਆਪਣੇ ਟਿਕਾਣਿਆਂ ਤੇ ਚਲੇ ਗਏ। ਭਾਰਤੀ ਫੌਜ ਦੇ ਮੁਖੀ ਜਨਰਲ ਐਮ ਐਮ ਨਰਾਵਣੇ ਨੇ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਪੂਰਬੀ ਲੱਦਾਖ ਵਿੱਚ ਫੌਜਾਂ ਦੀ ਤਾਇਨਾਤੀ ਦੀ ਸਮੀਖਿਆ ਕੀਤੀ ਹੈ। ਰਾਸ਼ਟਰੀ ਸੁਰੱਖਿਆ ਯੋਜਨਾਕਾਰਾਂ ਨੇ ਨਵੀਂ ਦਿੱਲੀ ਤੋਂ ਕੇਂਦਰੀ ਫੌਜ ਦੀ ਕਮਾਂਡ ਨੂੰ ਮਜ਼ਬੂਤ ​​ਕੀਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ