ਸੜਕ ਹਾਦਸੇ ਤੋਂ ਬਾਅਦ ਪਹਿਲੀ ਵਾਰ ਤੁਰਦੇ ਹੋਏ ਦਿਸੇ ਪੰਤ

Rishabh Pant

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤ ਦੇ ਪ੍ਰਤਿਭਾਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (Rishabh Pant) ਦਸੰਬਰ ’ਚ ਹੋਏ ਸੜਕ ਹਾਦਸੇ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੀ ਵਾਰ ਤੁਰਦੇ ਹੋਏ ਨਜ਼ਰ ਆਏ। ਪੰਤ ਨੇ ਸੋਸ਼ਲ ਮੀਡੀਆ ’ਤੇ ਆਪੀਆਂ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ’ਚ ਉਹ ਫੌੜੀਆਂ ਦੇ ਸਹਾਰੇ ਤੁਰਦੇ ਹੋਏ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੀ ਲੱਤ ’ਤੇ ਪਲਸਤ ਲੱਗਿਆ ਹੋਇਆ ਹੈ। ਪੰਤ ਨੇ ਇਸ ਪੋਸਟ ’ਤੇ ਕੈਪਸ਼ਨ ਲਿਖੀ ਹੈ,‘‘ਇੱਕ ਕਦਮ ਅੱਗੇ, ਇੱਕ ਕਦਮ ਮਜ਼ਬੂਤ, ਇੱਕ ਕਦਮ ਬਿਹਤਰ।’’

ਇਹ ਵੀ ਪੜ੍ਹੋ: ਭਾਰਤ ਨੇ ਪਾਰੀ ਅਤੇ 132 ਦੌੜਾਂ ਨਾਲ ਜਿੱਤਿਆ ਪਹਿਲਾ ਟੈਸਟ

ਜ਼ਿਕਰਯੋਗ ਹੈ ਕਿ ਪੰਤ ਦਸੰਬਰ 2022 ’ਚ ਆਪਣੇ ਘਰ ਰੁੜਕੀ ਜਾਂਦੇ ਹੋਏ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਹਾਦਸੇ ’ਚ ਉਹ ਬਾਲ-ਬਾਲ ਬਚੇ ਸਨ। ਇਸ ਹਾਦਸੇ ’ਚ ਉਨ੍ਹਾਂ ਨੂੰ ਕੋਈ ਵੱਡੀ ਸੱਟ ਨਹੀਂ ਲੰਗੀ, ਹਾਲਾਂਕਿ ਉਨ੍ਹਾਂ ਦੇ ਖੱਬੇ ਗੋਡੇ ਦੇ ਦੋਵੇਂ ਲੀਗਾਮੈਂਟਸ ਫਟ ਗਏ ਸਨ। ਇਸ ਤੋਂ ਬਾਅਦ ਤੋਂ ਪੰਤ ਕਈ ਸਰਜਰੀਆਂ ’ਚੋਂ ਲੰਘ ਚੁੱਕੇ ਹਨ ਅਤੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਬੀਸੀਸੀਆਈ ਦੀ ਨਿਗਰਾਨੀ ’ਚ ਰਹਿਣਗੇ। ਇਸ ਤੋਂ ਪਹਿਲਾਂ ਪੰਤ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ’ਚ ਆਪਣੀ ਸਰਜਰੀ ਸਫ਼ਲ ਹੋਣ ਦੀ ਪੁਸ਼ਟੀ ਕੀਤੀ ਸੀ।

ਪੰਤ ਨੇ ਟਵੀਟ ’ਚ ਲਿਖਿਆ ਸੀ ਕਿ ਮੈਂ ਸਾਰੇ ਸਮੱਰਥਨ ਤੇ ਸ਼ੁੱਭਕਾਮਨਾਵਾਂ ਲਈ ਧੰਨਵਾਦੀ ਹਾਂ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੇਰੀ ਸਰਜਰੀ ਸਫ਼ਲ ਰਹੀ। ਠੀਕ ਹੋਣ ਦਾ ਸਫ਼ਰ ਸ਼ੁਰੂ ਹੋ ਗਿਆ ਹੈ ਅਤੇ ਮੈਂ ਅੱਗੇ ਦੀਆਂ ਚੁਣੌਤੀਆਂ ਲਈ ਤਿਆਰ ਹਾਂ। ਉਨ੍ਹਾਂ ਦੇ ਸਮੱਰਥਨ ਲਈ ਬੀਸੀਸੀਆਈ, ਜੈ ਸ਼ਾਹ ਅਤੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ। ਉਨ੍ਹਾਂ ਕਿਹਾ ਸੀ ਕਿ ਮੈਂ ਤਹਿਦਿਲ ਤੋਂ ਸਾਰੇ ਪ੍ਰਸ਼ੰਸਕਾਂ, ਟੀਮ ਦੇ ਸਾਥੀਆਂ ਅਤੇ ਡਾਕਟਰਾਂ ਨੂੰ ਉਨ੍ਹਾਂ ਦੇ ਸ਼ਬਦਾਂ ਅਤੇ ਸਮੱਰਥਨ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਹਾਨੂੰ ਸਭ ਨੂੰ ਫੀਲਡ ’ਤੇ ਦੇਖਣ ਦੀ ਉਡੀਕ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ