ਮਲੋਟ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਕੀਤਾ 73ਵੀਂ ਵਾਰ ਖੂਨਦਾਨ

Blood Donation

ਇਲਾਕੇ ਦੇ ਪਤਵੰਤਿਆਂ ਵੱਲੋਂ ਕੀਤੀ ਜਾ ਰਹੀ ਹੈ ਸ਼ਲਾਘਾ (Blood Donation)

(ਮਨੋਜ) ਮਲੋਟ । ਬਲਾਕ ਮਲੋਟ ਦੇ ਸੇਵਾਦਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਫੁੱਲ ਚੜ੍ਹਾਉਂਦੇ ਹੋਏ ਜਿੱਥੇ ਲਗਾਤਾਰ ਮਨੁੱਖਤਾ ਦੀ ਭਲਾਈ ਦੇ ਕਾਰਜ ਕਰ ਰਹੇ ਹਨ ਉਥੇ ਇਨ੍ਹਾਂ ਕਾਰਜਾਂ ਦੇ ਅਧੀਨ ‘ਖੂਨਦਾਨ’ ਮੁਹਿੰਮ ‘ਚ ਵੀ ਹਿੱਸਾ ਪਾ ਕੇ ਕੀਮਤੀ ਮਨੁੱਖੀ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। (Blood Donation)

ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਐਮਰਜੈਂਸੀ ਦੌਰਾਨ ਮਰੀਜ਼ ਨੂੰ ਬੀ ਨੈਗੇਟਿਵ ਖੂਨ ਦੀ ਲੋੜ ਪੈਣ ’ਤੇ ਖੂਨਦਾਨ ਕਰਨ ਦਾ ਸੁਨੇਹਾ ਮਿਲਣ ‘ਤੇ ਝਟ ਹੀ ਬਲੱਡ ਬੈਂਕ ਵਿੱਚ ਪਹੁੰਚ ਕੇ ਆਪਣਾ ਇੱਕ ਯੂਨਿਟ ਖੂਨਦਾਨ ਦੇ ਕੇ ਮਰੀਜ਼ ਦੀ ਜਾਨ ਬਚਾਉਣ ‘ਚ ਸਹਿਯੋਗ ਕੀਤਾ। ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਉਸਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਹੈ ਅਤੇ ਮਾਨਵਤਾ ਭਲਾਈ ਸਿੱਖਿਆਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਹਾ ਹੈ। ਉਸਨੇ ਦੱਸਿਆ ਕਿ ਉਸਨੇ ਅੱਜ 73ਵੀਂ ਵਾਰ ਖੂਨਦਾਨ ਕੀਤਾ ਹੈ ਅਤੇ ਅੱਗੇ ਤੋਂ ਵੀ ਲਗਾਤਾਰ ਇਸੇ ਤਰ੍ਹਾਂ ਖੂਨਦਾਨ ਕਰਦਾ ਰਹੇਗਾ। Blood Donation

ਇਹ ਵੀ ਪੜ੍ਹੋ : ਗਿਆਸਪੁਰਾ ’ਚ ਮੁੜ ਸਨਸਨੀ, ਲੋਕਾਂ ਨੇ ਸੰਭਾਵੀ ਗੈਸ ਲੀਕ ਦੀ ਪ੍ਰਗਟਾਈ ਸੰਵਾਭਨਾ

ਸੇਵਾਦਾਰ ਰਿੰਕੂ ਛਾਬੜਾ ਇੰਸਾਂ ਦੇ ਨਿਯਮਿਤ ਖੂਨਦਾਨ ਕਰਨ ਤੇ ਇਲਾਕੇ ਦੇ ਪਤਵੰਤਿਆਂ ਐਸ.ਐਮ.ਓ. ਡਾ. ਸੁਨੀਲ ਬਾਂਸਲ, ਡਾ. ਚੇਤਨ ਖੁਰਾਣਾ, ਨਰਸਿੰਗ ਅਫ਼ਸਰ ਵੀਰਪਾਲ ਕੌਰ, ਭਾਰਤ ਵਿਕਾਸ ਪਰਿਸ਼ਦ ਪੰਜਾਬ (ਸੰਸਕਾਰ) ਦੇ ਵਾਇਸ ਪ੍ਰਧਾਨ ਰਜਿੰਦਰ ਪਪਨੇਜਾ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਬੱਬਰ, ਮਲੋਟ ਦੇ ਪ੍ਰਧਾਨ ਸੁਰਿੰਦਰ ਮਦਾਨ, ਅਜਾਦ ਸੇਵਾ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਮਿੱਡਾ ਨੇ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹਮੇਸ਼ਾਂ ਹੀ ਮਾਨਵਤਾ ਭਲਾਈ ਕਾਰਜਾਂ ਲਈ ਤੱਤਪਰ ਰਹਿੰਦੇ ਹਨ ।