ਮਣੀਪੁਰ ਦੇ ਰੇਕਸ ਨੇ ਕੀਤੀ ਕੁੰਬਲੇ ਵਾਂਗ ਲਈਆਂ 10 ਵਿਕਟਾਂ

ਮੱਧਮ ਤੇਜ਼ ਗੇਂਦਬਾਜ਼ ਨੇ ਅੰਡਰ 19 ਕ੍ਰਿਕਟ ਟੂਰਨਾਮੈਂਟ ‘ਚ ਪਾਰੀ ‘ਚ 11 ਦੌੜਾਂ ਦੇ ਕੇ 10 ਵਿਕਟਾਂ ਆਪਣੇ ਨਾਂਅ ਕੀਤੀਆਂ

ਮਣੀਪੁਰ, 12 ਦਸੰਬਰ

ਮਣੀਪੁਰ ਦੇ 18 ਸਾਲਾ ਮੱਧਮ ਰਫ਼ਤਾਰ ਦੇ ਗੇਂਦਬਾਜ਼ ਰੇਕਸ ਰਾਜਕੁਮਾਰ ਨੇ ਕੂਚ ਬਿਹਾਰ ਟਰਾਫ਼ੀ ‘ਚ ਅਰੁਣਾਚਲ ਪ੍ਰਦੇਸ਼ ਵਿਰੁੱਧ ਮੈਚ ਦੀ ਇੱਕ ਪਾਰੀ ‘ਚ ਸਾਰੀਆਂ 10 ਵਿਕਟਾਂ ਲੈਣ ਦਾ ਸ਼ਾਨਦਾਰ ਰਿਕਾਰਡ ਆਪਣੇ ਨਾਂਅ ਕੀਤਾ ਹੈ ਮੱਧਮ ਤੇਜ਼ ਗੇਂਦਬਾਜ਼ ਨੇ ਅੰਡਰ 19 ਕ੍ਰਿਕਟ ਟੂਰਨਾਮੈਂਟ ‘ਚ ਘਾਤਕ ਗੇਂਦਬਾਜ਼ੀ ਕਰਦੇ ਹੋਏ ਇੱਕ ਪਾਰੀ ‘ਚ 11 ਦੌੜਾਂ ਦੇ ਕੇ ਸਾਰੀਆਂ 10 ਵਿਕਟਾਂ ਆਪਣੇ ਨਾਂਅ ਕੀਤੀਆਂ ਰੈਕਸ ਦੀ ਇਸ ਪ੍ਰਾਪਤੀ ਨੇ ਭਾਰਤੀ ਧੁਰੰਦਰ ਸਪਿੱਨ ਗੇਂਦਬਾਜ਼ ਅਨਿਲ ਕੁੰਬਲੇ ਵੱਲੋਂ ਪਾਕਿਸਤਾਨ ਵਿਰੁੱਧ ਲਈਆਂ 10 ਵਿਕਟਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਰਾਜਕੁਮਾਰ ਦੀ ਗੇਂਦਬਾਜ਼ੀ ਦੀ ਬਦੌਲਤ ਮਣੀਪੁਰ ਨੇ ਅਰੁਣਾਚਲ ਪ੍ਰਦੇਸ਼ ਨੂੰ ਇੱਥੇ ਅਨੰਤਪੁਰ ਸਥਿਤ ਰੂਰਲ ਡਵੈਲਪਮੈਂਟ ਟਰੱਸਟ ਸਟੇਡੀਅਮ ‘ਚ ਖੇਡੇ ਗਏ ਇੱਕ ਤਰਫ਼ਾ ਮੈਚ ‘ਚ 10 ਵਿਕਟਾਂ ਨਾਲ ਹਰਾਇਆ

 

ਅਰੁਣਾਚਲ ਦੀ ਦੂਸਰੀ ਪਾਰੀ ‘ਚ 9.5 ਓਵਰਾਂ ਤੱਕ ਗੇਂਦਬਾਜ਼ੀ ਕੀਤੀ ਜਿਸ ਵਿੱਚ ਉਸਨੇ ਛੇ ਓਵਰ ਮੇਡਨ ਸੁੱਟੇ

 

ਮਣੀਪੁਰ ਦੀ ਰਾਜਧਾਨੀ ਇੰਫਾਲ ‘ਚ ਜਨਮੇ ਰਾਜਕੁਮਾਰ ਨੇ ਅਰੁਣਾਚਲ ਦੀ ਦੂਸਰੀ ਪਾਰੀ ‘ਚ 9.5 ਓਵਰਾਂ ਤੱਕ ਗੇਂਦਬਾਜ਼ੀ ਕੀਤੀ ਜਿਸ ਵਿੱਚ ਉਸਨੇ ਛੇ ਓਵਰ ਮੇਡਨ ਸੁੱਟੇ ਅਤੇ ਪੰਜ ਬੱਲੇਬਾਜ਼ਾਂ ਨੂੰ ਬੋਲਡ ਕੀਤਾ ਜਦੋਂਕਿ ਦੋ ਬੱਲੇਬਾਜ਼ ਲੱਤ ਅੜਿੱਕਾ ਹੋਏ ਇਸ ਤੋਂ ਇਲਾਵਾ ਉਹਨਾਂ ਦੋ ਬੱਲੇਬਾਜ਼ਾਂ ਨੂੰ ਖ਼ੁਦ ਕੈਚ ਕੀਤਾ ਅਤੇ ਇੱਕ ਬੱਲੇਬਾਜ਼ ਨੂੰ ਉਸਦੀ ਗੇਂਦ ‘ਦੇ ਕਿਸੇ ਹੋਰ ਫੀਲਡਰ ਨੇ ਲਪਕਿਆ ਉਸਦੀ ਗੇਂਦਬਾਜ਼ੀ ਦੌਰਾਨ ਤਿੰਨ ਵਾਰ ਹੈਟ੍ਰਿਕ ਦੇ ਮੌਕੇ ਵੀ ਆਏ

 
ਰਾਜਕੁਮਾਰ ਦੀ ਗੇਂਦਬਾਜ਼ੀ ਕਾਰਨ ਅਰੁਣਾਚਲ ਦੀ ਦੂਸਰੀ ਪਾਰੀ ਸਿਰਫ਼ 36 ਦੌੜਾਂ ‘ਤੇ ਸਿਮਟ ਗਈ ਸਵੇਰੇ ਮਣੀਪੁਰ ਨੇ ਮੈਚ ‘ਚ ਅਪਣੀ ਪਹਿਲੀ ਪਾਰੀ ਦੀ ਸ਼ੁਰੂਆਤ ਪਹਿਲੇ ਦਿਨ ਦੀਆਂ 3 ਵਿਕਟਾਂ ਤੋਂ 89 ਦੌੜਾਂ ਤੋਂ ਅੱਗੇ ਵਧਾਈ ਪਰ ਉਹ ਅਰੁਣਾਚਲ ਦੀ ਗੇਂਦਬਾਜ਼ੀ ਕਾਰਨ 122 ਦੌੜਾਂ ‘ਤੇ ਸਿਮਟ ਗਈ ਅਰੁਣਾਚਲ ਨੇ ਪਹਿਲੀ ਪਾਰੀ ‘ਚ 138 ਦੌੜਾਂ ਬਣਾਈਆਂ ਸਨ

 

 
ਅਰੁਣਾਚਲਪ ਕੋਲ ਪਹਿਲੀ ਪਾਰੀ ਤੋਂ 16 ਦੌੜਾਂ ਦਾ ਵਾਧਾ ਸੀ ਪਰ ਮਣੀਪੁਰ ਦੇ ਰਾਜਕੁਮਾਰ ਨੇ ਆਪਣੀ ਗੇਂਦਬਾਜ਼ੀ ਨਾਲ ਵਿਰੋਧੀ ਟੀਮ ਦੀ ਦੂਸਰੀ ਪਾਰੀ 36 ‘ਤੇ ਹੀ ਸਮੇਟ ਦਿੱਤੀ ਮਣੀਪੁਰ ਨੇ ਫਿਰ 53 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਬਿਨਾਂ ਵਿਕਟ ਗੁਆਇਆਂ 7.5 ਓਵਰਾਂ ‘ਚ 55 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਰਾਜਕੁਮਾਰ ਨੇ ਪਹਿਲੀ ਪਾਰੀ ‘ਚ 5 ਵਿਕਟਾਂ ਲਈਆਂ ਸਨ ਅਤੇ ਇਸ ਤਰ੍ਹਾਂ ਮੈਚ ‘ਚ 15 ਵਿਕਟਾਂ ਲਈਆਂ ਰਾਜਕੁਮਾਰ ਨੇ ਇਸ ਸੈਸ਼ਨ ‘ਚ ਰਣਜੀ ਟਰਾਫ਼ੀ ‘ਚ ਵੀ ਆਪਣਾ ਡੈਬਿਊ ਕੀਤਾ ਹੈ ਅਤੇ ਮੈਚ ਦੀ ਇੱਕੋ ਇੱਕ ਪਾਰੀ ‘ਚ 3 ਵਿਕਟਾਂ ਕੱਢੀਆਂ ਸਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।