Rewa: ਬੱਸ ਟਰੱਕ ਨਾਲ ਟਕਰਾਈ, 9 ਦੀ ਮੌਤ

Rewa: ਬੱਸ ਟਰੱਕ ਨਾਲ ਟਕਰਾਈ, 9 ਦੀ ਮੌਤ
-ਇੱਕ ਦਰਜ਼ਨ ਤੋਂ ਜ਼ਿਆਦਾ ਜ਼ਖਮੀ

ਰੀਵਾ, ਏਜੰਸੀ। ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੇ ਗੁਢ ਥਾਣਾ ਖੇਤਰ ‘ਚ ਅੱਜ ਸਵੇਰੇ ਇੱਕ ਬੱਸ ਦੇ ਖੜ੍ਹੇ ਟਰੱਕ ਨਾਲ ਟਕਰਾ ਜਾਣ ਨਾਲ ਬੱਸ ਸਵਾਰ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਦਰਜ਼ਨ ਤੋਂ ਜਿਆਦਾ ਵਿਅਕਤੀ ਜਖਮੀ ਹੋ ਗਏ, ਇਹਨਾਂ ਵਿੱਚ ਕੁਝ ਦੀ ਹਾਲਤ ਗੰਭੀਰ ਦੱਸੀ ਗਈ ਹੈ। ਰੀਵਾ ਰੇਂਜ ਦੇ ਆਈਜੀਪੀ ਚੰਚਲ ਸ਼ੇਖਰ ਨੇ ਦੱਸਿਆ ਕਿ ਜਬਲਪੁਰ ਤੋਂ ਸਿੱਧੀ ਜਾ ਰਹੀ ਬੱਸ ਰੀਵਾ ਜ਼ਿਲ੍ਹੇ ਦੇ ਗੁਢ ਕਸਬੇ ‘ਤੇ ਇਕ ਪੁਲ ਦੇ ਨੇੜੇ ਸੜਕ ਕਿਨਾਰੇ ਖੜੇ ਇੱਕ ਟਰੱਕ ਨਾਲ ਟਕਰਾ ਗਈ। ਦੁਰਘਟਨਾ ‘ਚ ਇੱਕ ਬੱਚੀ, ਦੋ ਮਹਿਲਾਵਾਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਦਰਜਨ ਤੋਂ ਜ਼ਿਆਦਾ ਜ਼ਖਮੀ ਹੋ ਗਏ । ਇਹਨਾ ਵਿੱਚ ਕੁਝ ਦੀ ਹਾਲਤ ਗੰਭੀਰ ਹੈ। ਜ਼ਖਮਾਂ ਨੂੰ ਰੀਵਾ ਦੇ ਸੰਜੇ ਗਾਂਧੀ ਯਾਦਗਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੱਸ ‘ਚ 50 ਦੇ ਕਰੀਬ ਯਾਤਰੀ ਸਵਾਰ ਸਨ। Rewa

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।