ਹਫ਼ੜਾ-ਦਫ਼ੜੀ ‘ਚ ਐਲਾਨਿਆ 12ਵੀਂ ਦਾ ਅਧੂਰਾ ਨਤੀਜਾ

Punjab School Education Board

ਨਾ ਤਿਆਰ ਕੀਤੀ ਪੂਰੀ ਮੈਰਿਟ ਨਾ ਹੀ ਐਲਾਨਿਆ ਵੋਕੇਸ਼ਨਲ ਦਾ ਨਤੀਜਾ | Result Of 12th Class

  • ਪਹਿਲੀ ਵਾਰ ਸਿੱਖਿਆ ਵਿਭਾਗ ਦੇ ਇਤਿਹਾਸ ‘ਚ ਸਿਰਫ਼ ਪਹਿਲੀਆਂ 10 ਪੁਜੀਸ਼ਨ ਦੇ ਵਿਦਿਆਰਥੀਆਂ ਦੀ ਆਈ ਮੈਰਿਟ ਲਿਸਟ
  • ਵੋਕੇਸ਼ਨ ਦੇ ਵਿਦਿਆਰਥੀਆਂ ਨੂੰ ਨਤੀਜੇ ਲਈ ਕਰਨਾ ਪਵੇਗਾ 15 ਦਿਨ ਹੋਰ ਇੰਤਜਾਰ

ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਸਿੱਖਿਆ ਬੋਰਡ ਵੱਲੋਂ ਸੋਮਵਾਰ ਨੂੰ ਹਫ਼ੜਾ-ਦਫ਼ੜਾ ਵਿੱਚ ਹੀ 12ਵੀਂ (Result Of 12th Class) ਦਾ ਅਧੂਰਾ ਨਤੀਜਾ ਹੀ ਐਲਾਨ ਦਿੱਤਾ ਗਿਆ। ਸਿੱਖਿਆ ਬੋਰਡ ਸੋਮਵਾਰ ਤੱਕ ਨਾ ਹੀ ਪੂਰਾ ਨਤੀਜਾ ਤਿਆਰ ਕਰ ਸਕਿਆ ਸੀ ਤੇ ਨਾ ਹੀ ਮੁਕੰਮਲ ਮੈਰਿਟ ਲਿਸਟ ਤਿਆਰ ਸੀ ਪਰ ਫਿਰ ਵੀ ਪਤਾ ਨਹੀਂ ਕਿਹੜੀ ਤੇਜੀ ਦਿਖਾਉਣ ਦੇ ਚੱਕਰ ਵਿੱਚ ਨਤੀਜਾ ਐਲਾਨ ਦਿੱਤਾ ਗਿਆ। ਪੰਜਾਬ ਰਾਜ ਸਿੱਖਿਆ ਬੋਰਡ ਵੱਲੋਂ ਇਤਿਹਾਸ ‘ਚ ਪਹਿਲੀ ਵਾਰ ਮੈਰਿਟ ਲਿਸਟ ‘ਚ ਸਿਰਫ਼ ਪਹਿਲੇ 10 ਪੁਜੀਸ਼ਨ ਨੂੰ ਹਾਸਲ ਕਰਨ ਵਾਲੇ ਮੁੰਡੇ-ਕੁੜੀਆਂ ਦਾ ਨਤੀਜਾ ਐਲਾਨਿਆ ਗਿਆ। ਜਦੋਂ ਕਿ ਬਾਕੀ ਰਹਿੰਦੇ ਪੁਜੀਸ਼ਨਾਂ ਦੇ ਨਤੀਜੇ ਨੂੰ ਸਿੱਖਿਆ ਬੋਰਡ ਤਿਆਰ ਹੀ ਨਹੀਂ ਕਰ ਸਕਿਆ, ਜਿਸ ਕਾਰਨ ਬਾਕੀ ਰਹਿੰਦਾ ਨਤੀਜਾ ਮੰਗਲਵਾਰ ਸਵੇਰੇ ਹੀ ਜਾਰੀ ਕੀਤਾ ਜਾਏਗਾ। (Result Of 12th Class)

ਅਚਾਨਕ ਹੀ ਸੱਦੀ ਪ੍ਰੈੱਸ ਕਾਨਫਰੰਸ, ਕੁਝ ਹੀ ਮਿੰਟਾਂ ‘ਚ ਐਲਾਨ ਦਿੱਤਾ ਨਤੀਜਾ, ਸਵਾਲਾਂ ਤੋਂ ਬਚਦੇ ਨਜ਼ਰ ਆਏ ਅਧਿਕਾਰੀ | Result Of 12th Class

ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਲੋਂ ਇਸ ਸਾਲ 12ਵੀਂ (Result Of 12th Class) ਦਾ ਨਤੀਜਾ ਸਮੇਂ ਤੋਂ ਪਹਿਲਾਂ ਜਲਦ ਹੀ ਐਲਾਨ ਕਰਨ ਦਾ ਵਾਅਦਾ ਕੀਤਾ ਹੋਇਆ ਸੀ। ਇਸੇ ਉਮੀਦ ਵਿੱਚ ਪੰਜਾਬ ਦੇ ਲੱਖਾਂ ਵਿਦਿਆਰਥੀ ਵੀ ਇੰਤਜ਼ਾਰ ਕਰ ਰਹੇ ਸਨ ਕਿ ਜਲਦ ਹੀ ਉਹ ਆਪਣਾ ਨਤੀਜਾ ਲੈ ਸਕਣਗੇ ਪਰ ਪੰਜਾਬ ਦੇ ਸਿੱਖਿਆ ਬੋਰਡ ਵਲੋਂ ਨਤੀਜਾ ਜਾਰੀ ਕਰਨ ਦੀ ਤੇਜ਼ੀ ਵਿੱਚ ਇੰਨੀ ਜਿਆਦਾ ਭਾਰੀ ਗਲਤੀਆਂ ਕਰ ਦਿੱਤੀਆਂ ਹਨ ਕਿ ਉਸ ਨਾਲ ਪੰਜਾਬ ਦੇ ਨਾ ਸਿਰਫ਼ ਸੈਂਕੜੇ ਵਿਦਿਆਰਥੀਆਂ ਸਗੋਂ ਮੈਰਿਟ ਵਿੱਚ ਅੱਗੇ ਰਹਿਣ ਵਾਲੇ ਸਕੂਲਾਂ ਨਾਲ ਮਜ਼ਾਕ ਕਰਦੇ ਹੋਏ ਅਧੂਰਾ ਹੀ ਨਤੀਜਾ ਐਲਾਨ ਦਿੱਤਾ ਗਿਆ ਹੈ। (Result Of 12th Class)