ਸੁਨਾਮ ਊਧਮ ਸਿੰਘ ਵਾਲਾ (ਗੁਰਪ੍ਰੀਤ ਸਿੰਘ/ਕਰਮ ਥਿੰਦ) | ਨੇੜਲੇ ਪਿੰਡ ਭਗਵਾਨਪੁਰਾ ‘ਚ ਬੀਤੇ ਦਿਨ 140 ਫੁੱਟ ਦੇ ਕਰੀਬ ਡੂੰਘੇ ਬੋਰ ਵਿੱਚ ਡਿੱਗੇ ਦੋ ਸਾਲਾ ਮਾਸੂਮ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਕੱਲ ਦੁਪਹਿਰ ਬਾਅਦ ਬੋਰਵੈੱਲ ਦੇ ਬਰਾਬਰ ਹੀ ਇੱਕ ਵੱਡਾ ਬੋਰ ਕੀਤਾ ਜਾ ਰਿਹਾ ਸੀ ਤਾਂ ਕਿ ਬੱਚੇ ਤੱਕ ਪਹੁੰਚਿਆ ਜਾ ਸਕੇ ਸੈਂਕੜਿਆਂ ਦੀ ਗਿਣਤੀ ‘ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਲਗਾਤਾਰ ਹੀ ਪ੍ਰਸ਼ਾਸਨ ਨਾਲ ਡਟੇ ਹੋਏ ਹਨ। ਹੁਣ ਤੱਕ 80 ਫੁੱਟ ਦੀ ਖੁਦਾਈ ਹੋ ਚੁੱਕੀ ਹੈ। ਅਜੇ ਵੀ ਬੱਚੇ ਤੱਕ ਪਹੰਚਣ ਲਈ 25.30 ਫੁੱਟ ਬਾਕੀ ਹੈ।
ਸੰਸਦ ਮੈਂਬਰ ਸੰਗਰੂਰ ਭਗਵੰਤ ਮਾਨ ਵੀ ਉਥੇ ਪਹੁੰਚ ਗਏ ਹਨ। ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜੇਸੀਬੀ ਰਾਹੀਂ ਮਿੱਟੀ ਪੁੱਟ ਕੇ ਕੰਮ ਬੰਦ ਕਰਕੇ ਦੇਸੀ ਤਰੀਕੇ ਨਾਲ ਸੀਮਤ ਦਾਇਰੇ ਵਿੱਚ ਮਿੱਟੀ ਪੁੱਟ ਕੇ ਤਕਰੀਬਨ 48 ਇੰਚ ਪਾਈਪਾਂ (ਭੜੋਲੀਆਂ) ਪਾਈਆਂ ਜਾ ਰਹੀਆਂ ਹਨ ਤਾਂ ਜੋ ਹੌਲੀ-ਹੌਲੀ ਬੱਚੇ ਤੱਕ ਪਹੁੰਚਿਆ ਜਾ ਸਕੇ। ਫਿਲਹਾਲ 80 ਕੁ ਫੁੱਟ ਤੱਕ ਹੀ ਪਾਈਪਾਂ ਦੱਬੀਆਂ ਜਾ ਚੁੱਕੀਆਂ ਹਨ। ਫਤਹਿ ਤੱਕ ਪਹੁੰਚਣ ਲਈ ਹੁਣ ਕੁਝ ਸਮਾਂ ਹੀ ਰਹਿ ਗਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।