ਬਾਦਸ਼ਾਹਪੁਰ ਬਿਜਲੀ ਬੋਰਡ ‘ਚ ਭਰਿਆ ਹੜ੍ਹ ਦਾ ਪਾਣੀ ਕੱਢਣ ’ਚ ਜੁਟੇ ਇਲਾਕਾ ਨਿਵਾਸੀ

Flood
ਬਾਦਸ਼ਾਹਪੁਰ ਬਿਜਲੀ ਬੋਰਡ 'ਚ ਭਰਿਆ ਹੜ੍ਹ ਦਾ ਪਾਣੀ ਕੱਢਣ ’ਚ ਜੁਟੇ ਇਲਾਕਾ ਨਿਵਾਸੀ

ਬਿਜਲੀ ਸਪਲਾਈ ਬੰਦ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਆ ਰਹੀ ਕਿੱਲਤ

(ਮਨੋਜ ਗੋਇਲ) ਬਾਦਸ਼ਾਹਪੁਰ। ਪਿਛਲੀ ਦਿਨੀਂ ਆਏ ਹੜ੍ਹ ਕਾਰਨ ਬਾਦਸ਼ਾਹਪੁਰ ਦਾ 66 ਕੇ ਵੀ ਗਰਿੱਡ ਨੀਵਾਂ ਹੋਣ ਕਾਰਨ ਪਾਣੀ ਨਾਲ ਨੱਕੋ ਨੱਕ ਭਰ ਗਿਆ ਸੀ ਜਿਸ ਕਾਰਨ ਤਕਰੀਬਨ ਡੇਢ ਦਰਜਨ ਪਿੰਡਾਂ ਦੀ ਬਿਜਲੀ ਸਪਲਾਈ ਪੂਰਨ ਤੌਰ ਤੇ ਠੱਪ ਪਈ ਹੈ। ਜਿਵੇਂ ਹੀ ਸ਼ੁੱਕਰਵਾਰ ਨੂੰ ਹੜ੍ਹ (Flood) ਦੇ ਪਾਣੀ ਦਾ ਪੱਧਰ ਘਟਨਾ ਸ਼ੁਰੂ ਹੋਇਆ ਲੋਕਾਂ ਵੱਲੋਂ ਪਿੰਡਾਂ ਦੇ ਵਿੱਚ ਬਿਜਲੀ ਦੀ ਸਪਲਾਈ ਚਾਲੂ ਕਰਨ ਸਬੰਧੀ ਮੰਗ ਕੀਤੀ ਜਾ ਰਹੀ ਹੈ ਪ੍ਰੰਤੂ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਦੀ ਸਾਰੀ ਇਮਾਰਤ ‘ਚ, ਕੰਟਰੋਲ ਰੂਮ ‘ਚ ਤੇ ਕੰਟਰੋਲ ਰੂਮ ਵਿੱਚ ਲੱਗੀਆਂ ਮਸ਼ੀਨਾਂ ਅੰਦਰ ਹੱਦ ਤੋਂ ਵੱਧ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਕਿਸੇ ਵੀ ਹਾਲਤ ਵਿੱਚ ਬਿਜਲੀ ਸਪਲਾਈ ਚਾਲੂ ਨਹੀਂ ਕੀਤੀ ਜਾ ਸਕਦੀ। ਜਦੋਂ ਤੱਕ ਗਰਿੱਡ ਦੇ ਅੰਦਰ ਹੜ੍ਹ ਦਾ ਪਾਣੀ ਭਰਿਆ ਹੈ ਜੋ ਬਾਹਰ ਨਹੀਂ ਕੱਢਿਆ ਜਾ ਸਕਦਾ ਹੈ।

ਪਿੰਡ ਬਕਰਾਹਾ, ਮੋਮੀਆਂ, ਸਧਾਰਨਪੁਰ, ਧੂੜੀਆ, ਬਾਦਸ਼ਾਹਪੁਰ, ਸਿਉਣਾ, ਬੂਟਾ ਸਿੰਘ ਵਾਲਾ, ਨਨਹੇੜਾ, ਡੇਰਾ ਕਲਵਾਨੂੰ, ਛਬੀਲਪੁਰ ਆਦਿ ਪਿੰਡਾਂ ਨੇ ਮਿਲਕੇ ਫ਼ੈਸਲਾ ਕੀਤਾ ਕਿ ਬਿਜਲੀ ਗਰਿੱਡ ਦੇ ਵਿੱਚ ਡਿੱਗੀ ਹੋਈ ਕੰਧ ਦੀ ਥਾਂ ਤੇ ਬੰਨ੍ਹ ਬਣਕੇ ਗਰਿੱਡ ਦੇ ਅੰਦਰ ਵੜਿਆ ਪਾਣੀ ਬਾਹਰ ਕੱਢਿਆ ਜਾਵੇਗਾ ਤਾਂ ਜੋ ਬਿਜਲੀ ਸਪਲਾਈ ਨਿਰਵਿਘਨ ਚਾਲੂ ਕੀਤੀ ਜਾ ਸਕੇ। ਉਪਰੰਤ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਗਰਿੱਡ ਦੀ ਡਿੱਗੀ ਕੰਧ ਦੀ ਥਾਂ ਤੇ ਮਿੱਟੀ ਦੇ ਥੈਲੇ ਭਰਕੇ ਬੰਨ੍ਹ ਲਗਾਇਆ ਗਿਆ। ਟ੍ਰੈਕਟਰ ਰਾਹੀਂ ਪੰਪ ਲਗਾਕੇ ਪਾਣੀ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਦਿੱਲੀ ’ਚ ਹੜ੍ਹ ਦਾ ਕਹਿਰ : ਪਾਣੀ ’ਚ ਰੂੜੇ ਤਿੰਨ ਬੱਚਿਆਂ ਦੀ ਮੌਤ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਕੌਰ ਕੰਗ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸ਼ਾਮ ਲਾਲ, ਯਾਦਵਿੰਦਰ ਸਿੰਘ ਕੰਗ, ਗੁਰਪ੍ਰੀਤ ਸਿੰਘ, ਤੇਗਾ ਸਿੰਘ ਸਿਉਣਾ, ਚਮਕੌਰ ਸਿੰਘ ਬੂਟਾ ਸਿੰਘ ਵਾਲਾ, ਜਰਨੈਲ ਸਿੰਘ ਕਲਵਾਨੂੰ, ਗਿਆਨ ਚੰਦ, ਪਿਆਰਾ ਸਿੰਘ ਬਾਦਸ਼ਾਹਪੁਰ ਤੇ ਹੋਰ ਪਿੰਡਾਂ ਲੋਕਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਹੜ੍ਹ ਆਉਣ ਕਾਰਨ ਗਰਿੱਡ ਦੇ ਵਿੱਚ ਪਾਣੀ ਭਰ ਗਿਆ ਸੀ ਜਿਸ ਕਰਕੇ ਦਰਜ਼ਨਾਂ ਪਿੰਡਾਂ ਦੀ ਬਿਜਲੀ ਸਪਲਾਈ ਬੰਦ ਹੋ ਗਈ ਸੀ। (Flood)

ਹੜ੍ਹ ਦੇ ਪਾਣੀ ਦਾ ਪੱਧਰ ਘਟਿਆ (Flood)

ਹੁਣ ਹੜ੍ਹ ਦੇ ਪਾਣੀ ਦਾ ਪੱਧਰ ਘੱਟਦਾ ਜਾ ਰਿਹਾ ਹੈ ਕਈ ਦਿਨਾਂ ਤੋਂ ਬਿਜਲੀ ਸਪਲਾਈ ਨਾ ਕਰਕੇ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਹੈ ਅੱਤ ਦੀ ਪੈ ਰਹੀ ਗਰਮੀ ਕਾਰਨ ਪਿੰਡਾਂ ਦੇ ਲੋਕ ਤਰਾ – ਤਰਾ ਕਰ ਰਹੇ ਹਨ ਤੇ ਪਸ਼ੂਆਂ ਦੇ ਪਾਣੀ ਦਾ ਪ੍ਰਬੰਧ ਨਹੀਂ ਹੋ ਰਿਹਾ। ਇਸ ਕਰਕੇ ਕਈ ਪਿੰਡਾਂ ਦੇ ਲੋਕਾਂ ਨੇ ਮਿਲਕੇ ਬਿਨਾਂ ਪ੍ਰਸ਼ਾਸਨ ਤੇ ਸਰਕਾਰੀ ਸਹਾਇਤਾ ਲਏ ਬਿਨਾਂ ਅਪਣੀ ਜੇਬਾਂ ਵਿਚੋਂ ਖ਼ਰਚ ਕਰਕੇ ਇਹ ਸੇਵਾਵਾਂ ਨਿਭਾਅ ਰਹੇ ਹਾਂ ਤਾਂ ਕਿ ਪਿੰਡਾਂ ਦੇ ਲੋਕਾਂ ਨੂੰ ਬਿਜਲੀ ਸਪਲਾਈ ਨਿਰਵਿਘਨ ਮਿਲ ਸਕੇ।

Flood

ਅਵਤਾਰ ਸਿੰਘ ਐਡੀਸ਼ਨਲ ਐੱਸਡੀਓ ਬਾਦਸ਼ਾਹਪੁਰ ਨੇ ਦੱਸਿਆ ਕਿ ਹੜ੍ਹ ਦਾ ਪਾਣੀ ਬਿਜਲੀ ਗਰਿੱਡ ਦੇ ਵਿੱਚ ਭਰਨ ਕਾਰਨ ਬਿਜਲੀ ਸਪਲਾਈ ਕਈ ਦਿਨਾਂ ਤੋਂ ਠੱਪ ਪਈ ਹੈ। ਵੱਡੀ ਗਿਣਤੀ ਵਿੱਚ ਮੋਹਤਬਰ ਵਿਅਕਤੀਆਂ ਤੇ ਸਾਡੇ ਬਿਜਲੀ ਕਰਮਚਾਰੀਆਂ ਮਿਲਕੇ ਉਪਰੋਕਤ ਸੇਵਾਵਾਂ ਵਿੱਚ ਯੋਗਦਾਨ ਦੇ ਰਹੇ ਹਨ। ਜਿਵੇਂ ਹੀ ਗਰਿੱਡ ਦੇ ਵਿੱਚੋਂ ਪਾਣੀ ਦੀ ਨਿਕਾਸੀ ਹੋ ਜਾਵੇਗੀ ਮੁਕੰਮਲ ਚੈੱਕਅੱਪ ਤੋਂ ਬਾਅਦ ਨਿਰਵਿਘਨ ਚਾਲੂ ਕੀਤੀ ਜਾਵੇਗੀ ਅਤੇ ਮੈਂ ਸੇਵਾਵਾਂ ਨਿਭਾਅ ਵਾਲੇ ਵਿਅਕਤੀਆਂ ਦਾ ਅਪਣੇ ਵੱਲੋਂ ਤੇ ਸਮੂਹ ਸਟਾਫ਼ ਵੱਲੋਂ ਧੰਨਵਾਦ ਕਰਦਾ ਹਾਂ।