ਦਿੱਲੀ ’ਚ ਹੜ੍ਹ ਦਾ ਕਹਿਰ : ਪਾਣੀ ’ਚ ਰੂੜੇ ਤਿੰਨ ਬੱਚਿਆਂ ਦੀ ਮੌਤ

Flood

ਨਵੀਂ ਦਿੱਲੀ। ਦਿੱਲੀ ਵਿੱਚ ਚੌਥੇ ਦਿਨ ਤੋਂ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਦਿੱਲੀ ਦੇ ਮੁਕੰਦਪੁਰ ‘ਚ ਪਾਣੀ ‘ਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਦਿੱਲੀ ਪੁਲਿਸ ਨੇ ਦੱਸਿਆ ਕਿ ਤਿੰਨੋਂ ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਦਿੱਲੀ ’ਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਰਾਜਧਾਨੀ ’ਚ ਚਾਰੇ ਪਾਸੇ ਪਾਣੀ ਹੀ ਪਾਣੀ ਵਿਖਾਈ ਦੇ ਰਿਹਾ ਹੈ।  ਦਿੱਲੀ ਵਿੱਚ ਸੁਪਰੀਮ ਕੋਰਟ ਦੇ ਬਾਹਰ ਸੜਕ ਪਾਣੀ ਨਾਲ ਭਰੀ ਹੋਈ ਹੈ। ਹੜ੍ਹ ਦਾ ਪਾਣੀ ਯਮੁਨਾ ਬਾਜ਼ਾਰ, ਲਾਲ ਕਿਲਾ, ਰਾਜ ਘਾਟ ਅਤੇ ਆਈਐਸਬੀਟੀ-ਕਸ਼ਮੀਰੇ ਗੇਟ ਤੱਕ ਪਹੁੰਚ ਗਿਆ ਹੈ। ਇੱਥੇ 3 ਫੁੱਟ ਤੱਕ ਪਾਣੀ ਭਰ ਗਿਆ।

Flood In Delhi

ਇਹ ਵੀ ਪੜ੍ਹੋ : ਪੰਜਾਬ ਤੋਂ ਹਿਮਾਚਲ ਜਾ ਰਹੇ ਦੋ ਨੌਜਵਾਨ ਲਾਪਤਾ, ਪਰਿਵਾਰ ਨੇ ਮੰਗੀ ਮਦਦ

ਹਾਲਾਤ ਵਿਗੜਦੀ ਦੇਖ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਡਰੇਨੇਜ ਨੂੰ ਠੀਕ ਕਰਨ ਲਈ ਫੌਜ ਦੀ ਮੱਦਦ ਮੰਗੀ। ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਮੁਤਾਬਕ ਆਈਟੀਓ ਨੇੜੇ ਡਰੇਨੇਜ ਨੰਬਰ 12 ਦਾ ਰੈਗੂਲੇਟਰ ਟੁੱਟਣ ਕਾਰਨ ਹੜ੍ਹ ਦਾ ਪਾਣੀ ਆ ਰਿਹਾ ਹੈ। CM ਨੇ ਕਿਹਾ- ਰੈਗੂਲੇਟਰ ਨੂੰ ਛੇਦੀ ਠੀਕ ਕਰ ਲਿਆ ਜਾਵੇਗਾ। ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਈਟੀਓ ਨੇੜੇ ਟੁੱਟੇ ਡਰੇਨੇਜ ਦਾ ਮੁਆਇਨਾ ਕੀਤਾ। LG ਨੇ ਕਿਹਾ, ਇਹ ਕਿਸੇ ‘ਤੇ ਦੋਸ਼ ਲਗਾਉਣ ਜਾਂ ਟਿੱਪਣੀ ਕਰਨ ਦਾ ਸਮਾਂ ਨਹੀਂ ਹੈ।