Abohar News : ਅੱਗ ਵਰ੍ਹਾਊ ਤਾਪਮਾਨ ‘ਚ ਕੈਲਾਸ਼ ਕਾਲੋਨੀ ਦੇ ਨਿਵਾਸੀ ਪਾਣੀ ਲਈ ਤਰਸੇ

Abohar News
ਅਬੋਹਰ। ਕੈਲਾਸ਼ ਕਲੋਨੀ ਵਿੱਚ ਨਿਗਮ ਦੇ ਕੈਂਟਰ ਪਾਣੀ ਸਪਲਾਈ ਕਰਨ ਸਮੇਂ ਤੇ ਮੈਡਮ ਡੀਸੀ ਲੋਕਾਂ ਨੂੰ ਹਦਾਇਤ ਕਰਨ ਸਮੇਂ। ਤਸਵੀਰ: ਮੇਵਾ ਸਿੰਘ

ਡੀਸੀ ਮੈਡਮ ਨੇ ਕਿਹਾ, ਪਾਣੀ ਸਭ ਨੂੰ ਮਿਲੇਗਾ, ਪਰ ਪਾਣੀ ਨੂੰ ਬੇਅਰਥ ਨਾ ਗੁਆਉਣ ਦੀ ਕੀਤੀ ਹਦਾਇਤ | Abohar News

ਅਬੋਹਰ (ਮੇਵਾ ਸਿੰਘ)। Abohar News :  ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਜ਼ਬਰਦਸਤ ਗਰਮੀ ਦੌਰਾਨ ਅਬੋਹਰ ਅਤੇ ਆਸ-ਪਾਸ ਦੇ ਇਲਾਕਿਆਂ ਦਾ ਤਾਪਮਾਨ ਵੀ ਕਰੀਬ 46-47 ਡਿਗਰੀ ਤੱਕ ਦਰਜ ਕੀਤਾ ਗਿਆ ਹੈ, ਗਰਮ ਲੂ ਨਾਲ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ, ਦੂਜੇ ਪਾਸੇ ਅਬੋਹਰ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਜਲ ਸੰਕਟ ਪੈਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਕੈਲਾਸ ਨਗਰ ਵਿੱਚ ਲੋਕ ਪੀਣ ਵਾਲੇ ਪਾਣੀ ਵਾਸਤੇ ਜੱਦੋ ਜਹਿਦ ਕਰ ਰਹੇ ਹਨ, ਤੇ ਮਜ਼ਬੂਰੀਵੱਸ ਪੀਣ ਵਾਲਾ ਪਾਣੀ ਮੁੱਲ ਖਰੀਦ ਕੇ ਪੀ ਰਹੇ ਹਨ। ਸ਼ਹਿਰ ਦੇ ਸੀਤੋਗੁੰਨੋ ਰੋਡ ’ਤੇ ਸਥਿਤ ਕੈਲਾਸ਼ ਨਗਰ ਵਿੱਚ ਪਿਛਲੇ ਕਾਫੀ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਜਿੱਥੇ ਆਮ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ, ਉਥੇ ਪੰਛੀ ਤੇ ਜਾਨਵਰ ਵੀ ਤਪਦੀ ਗਰਮੀ ਦੇ ਮੌਸਮ ਵਿੱਚ ਆਪਣੀ ਪਿਆਸ ਬਝਾਉਣ ਲਈ ਪਾਣੀ ਦੀ ਭਾਲ ਵਿੱਚ ਦੂਰ ਤੱਕ ਇਧਰ-ਉਧਰ ਘੁੰਮ ਰਹੇ ਹਨ। (Abohar News)

ਕੈਲਾਸ਼ ਨਗਰ ਦੀ ਗ੍ਰਾਮ ਪੰਚਾਇਤ ਦੀ ਮਹਿਲਾ ਸਰਪੰਚ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਵੀ ਗਰਮੀ ਦਾ ਸੀਜਨ ਆਉਂਦਾ ਹੈ, ਨਗਰ ਨਿਗਮ ਉਨ੍ਹਾਂ ਦਾ ਪਾਣੀ ਬੰਦ ਕਰ ਦਿੰਦਾ ਹੈ ਤੇ ਉਨ੍ਹਾਂ ਨੂੰ ਮਜ਼ਬੂਰਨ ਪ੍ਰਾਈਵੇਟ ਕੈਂਟਰਾਂ ਤੋਂ ਪਾਣੀ ਮੰਗਵਾਉਣਾ ਪੈਂਦਾ, ਜਿਸ ਦਾ ਖਰਚਾ ਕਰੀਬ 300 ਤੋਂ 400 ਰੁਪਏ ਪ੍ਰਤੀ ਕੈਂਟਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਅਬੋਹਰ ਵਿੱਚ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੋਟਾਂ ਦਾ ਪ੍ਰਚਾਰ ਕਰਨ ਆਏ ਸਨ, ਉਨ੍ਹਾਂ ਤੱਕ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲਿਖਕੇ ਦਿੱਤਾ ਗਿਆ ਸੀ, ਉਨ੍ਹਾਂ ਵੱਲੋਂ ਪਾਣੀ ਦੀ ਸਪਲਾਈ ਸੁਚਾਰੂ ਢੰਗ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਪਾਣੀ ਸਪਲਾਈ ਦਾ ਹਾਲ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਿਹਾ ਹੈ।

Abohar News

ਉਧਰ ਜ਼ਿਲ੍ਹਾ ਫਾਜਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦਾ ਕਹਿਣਾ ਹੈ ਕਿ ਅਬੋਹਰ ਵਿੱਚ ਬੀਤੇ 4-5 ਸਾਲਾਂ ਤੋਂ ਪਾਣੀ ਦੀ ਜੋ ਸਥਿਤੀ ਦਾ ਵੱਡਾ ਕਾਰਨ ਹੈ ਕਿ ਇਨ੍ਹਾਂ ਦਿਨਾਂ ਵਿੱਚ ਗਰਮੀ ਦੇ ਮੌਸਮ ਕਾਰਨ ਪਾਣੀ ਦੀ ਮੰਗ ਵਧਣ ਕਰਕੇ ਪਾਣੀ ਪੂਰਾ ਨਹੀਂ ਪਹੁੰਚਦਾ, ਫਿਰ ਵੀ ਨਗਰ ਨਿਗਮ ਦੇ ਕੈਂਟਰ ਪਾਣੀ ਦੀ ਸਪਲਾਈ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ ਕਰ ਰਹੇ ਹਨ। ਡੀਸੀ ਮੈਡਮ ਨੇ ਹੋਰ ਦੱਸਿਆ ਕਿ ਕੈਲਾਸ਼ ਨਗਰ ਏਰੀਆ ਨਗਰ ਨਿਗਮ ਦੀ ਹੱਦ ਤੋਂ ਬਾਹਰ ਹੋਣ ਕਰਕੇ ਪਾਣੀ ਦੀ ਸਮੱਸਿਆ ਆਉਂਦੀ ਹੈ, ਉਨ੍ਹਾਂ ਕਿਹਾ ਕਿ ਉੱਥੇ ਇਹ ਕਲੋਨੀ ਨਜਾਇਜ਼ ਤੌਰ ’ਤੇ ਬਣੀ ਹੈ, ਇੱਥੋਂ ਦੇ ਲੋਕਾਂ ਨੇ ਨਜਾਇਜ਼ ਤਰੀਕੇ ਨਾਲ ਪਾਣੀ ਵਾਸਤੇ ਪਾਈਪਾਂ ਪਾਈਆਂ ਹਨ, ਇਸ ਕਰਕੇ ਪਾਣੀ ਦੀ ਸਪਲਾਈ ਬੰਦ ਹੋਣ ਦਾ ਇੱਕ ਕਾਰਨ ਇਹ ਵੀ ਹੈ।

Also Read : ਸੀਐਮ ਦੀ ਯੋਗਸ਼ਾਲਾ ਪ੍ਰਾਜੈਕਟ ਬਣਿਆ ਵਰਦਾਨ

ਪਰੰਤੂ ਉਨ੍ਹਾਂ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਪਾਣੀ ਅੱਜ-ਕੱਲ੍ਹ ਸਾਰਿਆਂ ਦੀ ਜ਼ਰੂਰਤ ਹੈ, ਇਸ ਲਈ ਜਦੋਂ ਤੱਕ ਉਕਤ ਕਲੋਨੀ ਵਾਲਿਆਂ ਨੂੰ ਚੱਲ ਰਹੀ ਵਾਟਰ ਸਕੀਮ ਤਹਿਤ ਜੋੜਿਆ ਨਹੀਂ ਜਾਂਦਾ, ਉਦੋਂ ਤੱਕ ਪਾਣੀ ਦੀ ਸਪਲਾਈ ਟੈਂਕਰਾਂ ਰਾਹੀਂ ਕੀਤੀ ਜਾਵੇ। ਇਸ ਦੇ ਨਾਲ ਹੀ ਮੈਡਮ ਡੀਸੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਨੂੰ ਬੇਅਰਥ ਨਾ ਗੁਆਉਣ ਜੇਕਰ ਕੋਈ ਵਾਰ-ਵਾਰ ਇਸ ਤਰ੍ਹਾਂ ਕਰੇਗਾ ਤਾਂ ਉਸ ਦਾ ਵਾਟਰ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here