ਪ੍ਰਵਾਸੀ ਭਾਰਤੀਆਂ ਨੂੰ ਰਾਹਤ

ਪ੍ਰਵਾਸੀ ਭਾਰਤੀਆਂ ਨੂੰ ਰਾਹਤ

ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਇਡੇਨ ਨੇ ਐਚ-1 ਬੀ ਵੀਜਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਅਮਰੀਕਾ ’ਚ ਕੰਮ ਕਰਨ ਦੀ ਆਗਿਆ ਦੇ ਕੇ ਇੱਕ ਵੱਡਾ ਫੈਸਲਾ ਲਿਆ ਹੈ ਪਿਛਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ’ਤੇ ਰੋਕ ਲਾ ਦਿੱਤੀ ਸੀ ਇਸ ਦਾ ਸਭ ਤੋਂ ਵੱਧ ਅਸਰ ਪ੍ਰਵਾਸੀ ਭਾਰਤੀਆਂ ’ਤੇ ਹੋਇਆ ਸੀ ਬਾਇਡੇਨ ਦੇ ਫੈਸਲੇ ਨਾਲ ਕਰੀਬ ਇੱਕ ਲੱਖ ਭਾਰਤੀਆਂ ਦੀ ਸਮੱਸਿਆ ਘਟੀ ਹੈ ਬਾਇਡੇਨ ਪ੍ਰਸ਼ਾਸਨ ਵੱਲੋਂ ਆਪਣੇ ਸ਼ੁਰੂਆਤੀ ਦੌਰ ’ਚ ਜਿਸ ਤਰ੍ਹਾਂ ਫੈਸਲੇ ਲਏ ਜਾ ਰਹੇ ਹਨ ਉਸ ਤੋਂ ਨਾ ਸਿਰਫ਼ ਨਵਾਂ ਅਮਰੀਕਾ ਦਾ ਚਿਹਰਾ ਨਜ਼ਰ ਆਉਣ ਲੱਗਾ ਹੈ ਸਗੋਂ ਇਸ ਨਾਲ ਬਾਇਡੇਨ ’ਤੇ ਉਮਰਦਰਾਜ ਰਾਸ਼ਟਰਪਤੀ ਹੋਣ ਦੀਆਂ ਗੱਲਾਂ ਵੀ ਬੇਅਸਰ ਹੋਣ ਲੱਗੀਆਂ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਇਸ ਗੱਲ ਨੂੰ ਵੀ ਬਹੁਤ ਉਛਾਲਿਆ ਸੀ ਕਿ ਉਮਰਦਰਾਜ ਹੋਣ ਕਾਰਨ ਬਾਇਡੇਨ ਰਾਸ਼ਟਰਪਤੀ ਦੇ ਰੂਪ ’ਚ ਦੇਸ਼ ਦੀ ਜਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾ ਸਕਣਗੇ

ਬਾਇਡੇਨ ਨੇ ਸ਼ਾਸਨ ਚਲਾਉਣ ਲਈ ਜਿਸ ਤਰ੍ਹਾਂ ਆਪਣੇ ਫੈਸਿਲਆਂ ’ਚ ਤੇਜ਼ੀ ਲਿਆਂਦੀ ਹੈ ਉਸ ਨਾਲ ਉਨ੍ਹਾਂ ਦੀ ਸ਼ਾਸਨ ਚਲਾਉਣ ਦੀ ਯੋਗਤਾ ਜਾਹਿਰ ਹੁੰਦੀ ਹੈ ਉਨ੍ਹਾਂ ਅਹੁਦਾ ਸੰਭਾਲਦਿਆਂ ਹੀ ਰੂਸੀ ਰਾਸ਼ਟਰਪਤੀ ਵਲਦੀਮੀਰ ਪੂਤਿਨ ਨਾਲ ਗੱਲਬਾਤ ਕਰਕੇ ਹਥਿਆਰਾਂ ’ਚ ਕਟੌਤੀ ਦੀ ਸਹਿਮਤੀ ਬਣਾਈ ਹੈ ਪਰ ਕਈ ਮੁੱਦਿਆਂ ’ਤੇ ਰੂਸ ਨਾਲ ਮੱਤਭੇਦ ਹਨ ਬਾਇਡੇਨ ਰੂਸ ਨਾਲ ਸਬੰਧ ’ਚ ਦਮਦਾਰ ਪ੍ਰਤੀਨਿਧਤਾ ਕਰਦੇ ਨਜ਼ਰ ਆ ਰਹੇ ਹਨ

ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਬਾਇਡੇਨ ਨੇ ਭਾਰਤ ਨਾਲ ਸਬੰਧ ਮਜ਼ਬੂਤ ਕਰਨ ਦਾ ਇਰਾਦਾ ਜਾਹਿਰ ਕੀਤਾ ਹੈ ਦਰਅਸਲ ਐਚ-1ਬੀ ਵੀਜਾ ’ਤੇ ਰੋਕ ਲਾਉਣ ਪਿੱਛੇ ਟਰੰਪ ਦੀ ਮਨਸ਼ਾ ਕੱਟੜ ਅਮਰੀਕੀਵਾਦ ਨੂੰ ਹੱਲਾਸ਼ੇਰੀ ਦੇਣੀ ਸੀ ਟਰੰਪ ਇਹ ਸਾਬਤ ਕਰਨਾ ਚਾਹੁੰਦੇ ਸਨ ਕਿ ਉਹ ਅਮਰੀਕੀਆਂ ਲਈ ਰੁਜ਼ਗਾਰ ਬਣਾਉਣਾ ਚਾਹੁੰਦੇ ਹਨ ਭਾਵੇਂ ਇਹਨਾਂ ਪੈਂਤਰੇਬਾਜ਼ੀਆਂ ਕਾਰਨ ਟਰੰਪ ਚੋਣ ਤਾਂ ਨਾ ਜਿੱਤ ਸਕੇ ਪਰ ਇਸ ਨਾਲ ਨਸਲੀ ਨਫ਼ਰਤ ’ਚ ਵਾਧਾ ਜ਼ਰੂਰ ਹੋਇਆ ਅਮਰੀਕੀ ਮੂਲ ਦੇ ਲੋਕ ਇਹ ਮਹਿਸੂਸ ਕਰਨ ਲੱਗੇ ਸਨ ਕਿ ਪ੍ਰਵਾਸੀ ਉਨ੍ਹਾਂ ਦਾ ਰੁਜ਼ਗਾਰ ਖੋਹ ਰਹੇ ਹਨ

ਇਹੀ ਕਾਰਨ ਹੈ ਭਾਰਤੀ ਮੂਲ ਦੇ ਪ੍ਰਵਾਸੀ ਕਾਰੋਬਾਰੀਆਂ ’ਤੇ ਅਨੇਕ ਵਾਰ ਹਮਲੇ ਹੋਏ ਜਾਰਜ ਫਲਾਇਡ ਦੀ ਹੱਤਿਆ ਨੇ ਨਸਲਵਾਦ ਦਾ ਸਿਖ਼ਰ ਹੀ ਕਰ ਦਿੱਤਾ ਹੈ ਅਜਿਹੇ ਫੈਸਲਿਆਂ ਨਾਲ ਨਾ ਸਿਰਫ਼ ਪ੍ਰਵਾਸੀਆਂ ਦੀਆਂ ਚਿੰਤਾਵਾਂ ਖ਼ਤਮ ਹੋਣਗੀਆਂ ਸਗੋਂ ਅਮਰੀਕਾ ਦਾ ਚਿਹਰਾ ਵੀ ਨਿੱਖਰੇਗਾ, ਜੋ ਨਸਲੀ ਨਫ਼ਰਤ ਕਾਰਨ ਫਿੱਕਾ ਪੈ ਗਿਆ ਸੀ ਪ੍ਰਵਾਸੀਆਂ ਖਾਸ ਕਰਕੇ ਭਾਰਤੀਆਂ ਦਾ ਅਮਰੀਕਾ ਦੇ ਵਿਕਾਸ ’ਚ ਖਾਸ ਯੋਗਦਾਨ ਹੈ ਸਦਭਾਵਨਾ ਤੇ ਭਾਈਚਾਰਾ ਅਮਰੀਕਾ ਨੂੰ ਹੋਰ ਮਜ਼ਬੂਤ ਕਰੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.