ਰਾਹਤ : ਹੁਣ ਖਤਮ ਹੋਵੇਗਾ ਦੇਸ਼ ’ਚ ਕੋਰੋਨਾ ਵੈਕਸੀਨ ਦਾ ਟੋਟਾ

ਜੂਨ ’ਚ ਕੋਵੀਸ਼ੀਲਡ ਦੀ 10 ਕਰੋੜ ਡੋਜ ਸਪਲਾਈ ਕਰੇਗੀ ਸੀਰਮ

ਨਵੀਂ ਦਿੱਲੀ । ਦੇਸ਼ ’ਚ ਕੋਰੋਨਾ ਵੈਕਸੀਨ ਦਾ ਕਿੱਲਤ ਸਭ ਤੋਂ ਵੱਡੀ ਪ੍ਰੇਸ਼ਾਨ ਬਣੀ ਹੋਈ ਹੈ ਇਸ ਦੌਰਾਨ ਰਾਹਤ ਦੀ ਖਬਰ ਆਈ ਹੈ ਸੀਰਮ ਇੰਸਟੀਟਿਊਟ ਆਫ਼ ਇੰਡੀਆ (ਐਸਆਈਆਈ) ਨੇ ਜੂਨ ’ਚ ਕੋਵੀਸ਼ੀਲਡ ਵੈਕਸੀਨ ਦੀਆਂ 10 ਕਰੋੜ ਖੁਰਾਕਾਂ ਦੇ ਪ੍ਰੋਡਕਸ਼ਨ ਤੇ ਸਪਲਾਈ ਦਾ ਦਾਅਵਾ ਕੀਤਾ ਹੈ ਇਸ ਸਬੰਧੀ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ।

ਕਈ ਸੂਬੇ ਕੋਵਿਡ-19 ਵੈਕਸੀਨ ਦੀ ਕਮੀ ਦੀਆਂ ਸ਼ਿਕਾਇਤਾਂ ਕਰ ਰਹੇ ਹਨ । ਕੋਰੋਨਾ ਵੈਕਸੀਨ ਦੀ ਕਮੀ ਕਾਰਨ ਕਈ ਮਰੀਜ਼ ਆਪਣੀ ਜਾਨ ਤੱਕ ਗੁਆ ਚੁੱਕੇ ਹਨ । ਇਸ ਤਰ੍ਹਾਂ ਐਸਆਈਆਈ ਦਾ ਇਹ ਦਾਅਵਾ ਕੇਂਦਰ ਸਰਕਾਰ ਨੂੰ ਵੱਡੀ ਰਾਹਤ ਦੇਵੇਗਾ ਉਨ੍ਹਾਂ ਕਿਹਾ ਕਿ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਭਾਰਤ ਸਰਕਾਰ ਦੀ ਹਮਾਇਤ ਤੇ ਤੁਹਾਡੇ ਮਾਰਗਦਰਸ਼ਨ ’ਚ ਅਸੀਂ ਆਉਣ ਵਾਲੇ ਮਹੀਨਿਆਂ ’ਚ ਵੀ ਟੀਕਾ ਉਤਪਾਦਨ ਦੀ ਸਮਰੱਥਾ ਨੂੰ ਵਧਾਉਣ ਲਈ ਆਪਣੇ ਸਾਧਨਾਂ ਦਾ ਸਰਵੋਤਮ ਪ੍ਰਯੋਗ ਕਰਨ ਦਾ ਯਤਨ ਕਰ ਰਹੇ ਹਾਂ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।