ਗੰਨਾ ਕਾਸ਼ਤਕਾਰਾਂ ਲਈ 8500 ਰੁਪਏ ਕਰੋੜ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ

Approval, 8,500 Crore, Relief, Package, Sugarcane, Growers

ਯੂਪੀ-ਮਹਾਂਰਾਸ਼ਟਰ ਦੀਆਂ 49 ਲੋਕ ਸਭਾ ਸੀਟਾਂ ‘ਤੇ ਇਨ੍ਹਾਂ ਦਾ ਅਸਰ

  • ਖੰਡ ਦਾ ਬਣੇਗਾ ਬਫਰ ਸਟਾੱਕ

ਨਵੀਂ ਦਿੱਲੀ, (ਏਜੰਸੀ)। ਕਿਸਾਨਾਂ ਵੱਲੋਂ ਦੇਸ਼ ਭਰ ‘ਚ ਚਲਾਏ ਜਾ ਰਹੇ ਅੰਦੋਲਨ ਦਰਮਿਆਨ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮੋਦੀ ਕੈਬਨਿਟ ਨੇ ਅੱਜ ਖੰਡ ਮਿੱਲਾਂ ਲਈ 7007 ਕਰੋੜ ਰੁਪਏ ਦਾ ਬੇਲਆਊਟ ਪੈਕੇਜ ਜਾਰੀ ਕੀਤਾ ਹੈ। ਇਸ ‘ਚ 4500 ਕਰੋੜ ਰੁਪਏ ਦਾ ਸਾਫ਼ਟ ਲੋਨ ਵੀ ਸ਼ਾਮਲ ਹੈ, ਜਿਸ ਦੀ ਵਰਤੋਂ ਇਥੇਨਾੱਲ ਪ੍ਰੋਡਕਸ਼ਨ ਕੈਪੇਸਿਟੀ ‘ਚ ਕੀਤੀ ਜਾਵੇਗੀ। 1175 ਕਰੋੜ ਰੁਪਏ ਦੀ ਵਰਤੋਂ ਬਰਫ਼ ਸਟਾਕ ਲਈ ਕੀਤੀ ਜਾਵੇਗੀ। ਸਾਫ਼ਟ ਲੋਨ ਕਾਰਨ ਸਰਕਾਰ ‘ਤੇ 1332 ਕਰੋੜ ਦਾ ਬੋਝ ਵਧੇਗਾ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਬਿਆਨ ਦਿੱਤਾ ਸੀ ਕਿ 8000 ਕਰੋੜ ਰੁਪਏ ਪੈਕੇਜ ਛੇਤੀ ਹੀ ਜਾਰੀ ਕੀਤਾ ਜਾਵੇਗਾ।

ਪੈਕੇਜ ‘ਚ ਖੰਡ ਦਾ 30 ਲੱਖ ਟਨ ਦਾ ਬਫ਼ਰ ਸਟਾਕ ਬਣਾਉਣ ਲਈ 1200 ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਭੁਗਤਾਨ ‘ਚ ਮਿੱਲਾਂ ਦੀ ਮੱਦਦ ਲਈ 1,540 ਕਰੋੜ ਰੁਪਏ ਪ੍ਰੋਡਕਸ਼ਨ ਲਿੰਕਡ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ। ਗੰਨਾ ਕਿਸਾਨਾਂ ਦੀ ਮੱਦਦ ਲਈ ਸਰਕਾਰ ਪਹਿਲਾਂ ਹੀ ਗੰਨੇ ‘ਤੇ ਆਯਾਤ ਟੈਕਸ ਨੂੰ ਦੁੱਗਣਾ ਕਰ ਚੁੱਕੀ ਹੈ ਜੋ ਕਿ ਹੁਣ 100 ਫੀਸਦੀ ਹੈ। ਇਸ ਤੋਂ ਇਲਾਵਾ ਨਿਰਯਾਤ ਟੈਕਸ ਘੱਟ ਕੀਤਾ ਗਿਆ ਹੈ। ਕਿਸਾਨਾਂ ਦੀਆਂ ਖੰਡ ਮਿੱਲਾਂ ‘ਤੇ 22,000 ਕਰੋੜ ਰੁਪਏ ਦਾ ਬਕਾਇਆ ਹੈ। ਇਸ ਸਾਲ ਬੰਪਰ ਖੰਡ ਉਤਪਾਦਨ ਨਾਲ ਕੀਮਤਾਂ ‘ਚ ਗਿਰਾਵਟ ਦੇਖੀ ਜਾ ਰਹੀ ਹੈ।

60 ਫੀਸਦੀ ਸਬਸਿਡੀ ‘ਤੇ ਮਿਲਣਗੇ ਸੋਲਰ ਪੰਪ

ਸਰਕਾਰ ਹੁਣ ਕਿਸਾਨਾਂ ਨੂੰ ਘੱਟ ਕੀਮਤ ‘ਤੇ ਸੋਲਰ ਪੰਪ ਦੇਣ ਜਾ ਰਹੀ ਹੈ। ਜੁਲਾਈ ਤੋਂ ਕਿਸਾਨਾਂ ਨੂੰ ਸੋਲਰ ਪੰਪ ਦੇਣ ਦਾ ਕੰਮ ਸ਼ੁਰੂ ਹੋ ਜਾਵੇਗਾ। ਸਿੰਚਾਈ ਦੇ ਲਈ ਖੇਤ ‘ਚ ਪੰਪ ਲਗਵਾਉਣ ਲਈ ਕਿਸਾਨਾਂ ਨੂੰ ਕੀਮਤ ਦਾ ਸਿਰਫ 40 ਫੀਸਦੀ ਹਿੱਸਾ ਦੇਣਾ ਪਵੇਗਾ। ਬਾਕੀ 30 ਫੀਸਦੀ ਰਾਸ਼ੀ ਕੇਂਦਰ ਸਰਕਾਰ ਤੇ 30 ਫੀਸਦੀ ਰਾਸ਼ੀ ਸੂਬਾ ਸਰਕਾਰ ਦੇਵੇਗੀ। ਕਿਸਾਨ 40 ਫੀਸਦੀ ਰਕਮ ਦੇਣ ਲਈ ਬੈਂਕ ਤੋਂ ਕਰਜ਼ਾ ਵੀ ਲੈ ਸਕਦੇ ਹਨ।