ਰਾਹਤ : 4 ਮਹੀਨੇ ਬਾਅਦ ਡੀਜ਼ਲ ਹੋਇਆ ਸਸਤਾ, ਪੈਟਰੋਲ ’ਚ ਕੋਈ ਬਦਲਾਅ ਨਹੀਂ

petrolpump

ਡੀਜ਼ਲ 20 ਪੈਸੇ ਪ੍ਰਤੀ ਲੀਟਰ ਸਸਤਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੌਮਾਂਤਰੀ ਬਜ਼ਾਰ ’ਚ ਤੇਲ ਦੀਆਂ ਕੀਮਤਾਂ ’ਚ ਜਾਰੀ ਗਿਰਾਵਟ ਦੇ ਕਾਰਨ ਅੱਜ 4 ਮਹੀਨਿਆਂ ਬਾਅਦ ਦੇਸ਼ ’ਚ ਡੀਜ਼ਲ 20 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ ਜਦੋਂਕਿ ਪੈਟਰੋਲ ਦੀ ਕੀਮਤ 31ਵੇਂ ਦਿਨ ਸਥਿਰ ਰਹੀ। ਇਸ ਤੋਂ ਪਹਿਲਾਂ ਬੀਤੇ 15 ਅਪਰੈਲ ਨੂੰ ਡੀਜ਼ਲ ਦੀਆਂ ਕੀਮਤਾਂ ’ਚ 14 ਪੈਸੇ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਸੀ।

ਦਿੱਲੀ ’ਚ ਬੁੱਧਵਾਰ ਨੂੰ ਇੰਡੀਅਨ ਆਇਲ ਦੇ ਪੰਪ ’ਤੇ ਪੈਟਰੋਲ ਜਿੱਥੇ 101.84 ਰੁਪਏ ਪ੍ਰਤੀ ਲੀਟਰ ’ਤੇ ਟਿਕਿਆ ਰਿਹਾ, ਡੀਜ਼ਲ 20 ਪੈਸੇ ਸਸਤਾ ਹੋ ਕੇ 89.67 ਰੁਪਏ ਪ੍ਰਤੀ ਲੀਟਰ ’ਤੇ ਆ ਗਿਆ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਬੁੱਧਵਾਰ ਨੂੰ ਦਿੱਲੀ ’ਚ ਪੈਟਰੋਲ 101.84 ਰੁਪਏ ਪ੍ਰਤੀ ਲੀਟਰ ’ਤੇ ਸਥਿਰ ਰਿਹਾ ਜਦੋਂਕਿ ਡੀਜ਼ਲ 20 ਪੈਸੇ ਸਸਤਾ ਹੋ ਕੇ 89.67 ਰੁਪਏ ਪ੍ਰਤੀ ਲੀਟਰ ’ਤੇ ਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ