ਕੁਦਰਤ ਨਾਲ ਜੁੜੋ: ਘਟਾਓ ਬੇਲੋੜੇ ਖ਼ਰਚੇ ਤੇ ਬਿਮਾਰੀਆਂ ਦਾ ਖ਼ਤਰਾ

Connect, Nature, Reduce,Risk, Unnecessary, Exposure

ਕੀ ਅਸੀਂ ਕਦੇ ਸੋਚਿਆ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਰਸਾਇਣਾਂ ਦੀ ਬੇਲੋੜੀ ਤੇ ਬੇਉੜਕ ਵਰਤੋਂ ਕਰ ਰਹੇ ਹਾਂ ਤੇ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਬਾਰੇ ਤਾਂ ਸਾਨੂੰ ਪਤਾ ਹੀ ਕੀ ਹੋਣਾ ਹੈ ਜੇਕਰ ਪੁਰਾਣੇ ਸਮੇਂ ਨਾਲ ਅੱਜ ਦੀ ਤੁਲਨਾ ਕੀਤੀ ਜਾਵੇ ਤਾਂ ਉਦੋਂ ਮਨੁੱਖ ਕੁਦਰਤੀ ਚੀਜ਼ਾਂ ਦੀ ਵਧੇਰੇ ਵਰਤੋਂ ਕਰਦਾ ਸੀ, ਕੁਦਰਤ ਦੇ ਵਧੇਰੇ ਨੇੜੇ ਹੋਣ ਕਰਕੇ ਤੰਦਰੁਸਤ ਵੀ ਰਹਿੰਦਾ ਸੀ ਅੱਜ-ਕੱਲ੍ਹ ਰਸਾਇਣਾਂ ਦੀ ਬੇਲੋੜੀ ਵਰਤੋਂ ਨਾਲ ਬਿਮਾਰੀਆਂ ਵਿੱਚ ਅਥਾਹ ਵਾਧਾ ਹੋਇਆ ਹੈ

ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਬਿਸਤਰ ‘ਤੇ ਜਾਣ ਤੱਕ ਪੂਰਾ ਦਿਨ ਅਸੀਂ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਕਰਦੇ ਹਾਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਅਸੀਂ ਬੁਰਸ਼ ਕਰਦੇ ਹਾਂ ਦੰਦ ਸਾਫ ਕਰਨ ਵਾਲੇ ਪੇਸਟ ਵਿੱਚ ਸੋਡੀਅਮ ਫਲੋਰਾਈਡ ਨਾਂ ਦਾ ਰਸਾਇਣ ਹੁੰਦਾ ਹੈ ਇਹ ਰਸਾਇਣ ਇੰਨਾ ਘਾਤਕ ਹੁੰਦਾ ਹੈ ਕਿ ਨਿਗਲੇ ਜਾਣ ‘ਤੇ ਮਨੁੱਖੀ ਸਰੀਰ ਵਿੱਚ ਜਾਨਲੇਵਾ ਬਿਮਾਰੀਆਂ ਨੂੰ ਜਨਮ ਦੇ ਸਕਦਾ ਹੈ

ਪੁਰਾਣੇ ਸਮੇਂ ਵਿੱਚ ਤਾਂ ਨਿੰਮ ਜਾਂ ਕਿੱਕਰ ਦੀ ਦਾਤਣ ਨਾਲ ਹੀ ਸਰ ਜਾਂਦਾ ਸੀ ਤੇ ਦੰਦ ਵੀ ਚਮਕੀਲੇ ਰਹਿੰਦੇ ਸਨ ਫਿਰ ਵਾਰੀ ਆਉਂਦੀ ਹੈ ਨਹਾਉਣ ਦੀ ਤਰ੍ਹਾਂ-ਤਰ੍ਹਾਂ ਦੀਆਂ ਖੁਸ਼ਬੂਆਂ ਤੇ ਰਸਾਇਣਾਂ ਨਾਲ ਭਰੇ ਰੰਗ-ਬਰੰਗੇ ਸਾਬਣ ਸਾਡੇ ਆਧੁਨਿਕ ਬਾਥਰੂਮਾਂ ਦਾ ਸ਼ਿੰਗਾਰ ਬਣ ਗਏ ਹਨ ਜੋ ਸਾਡੇ ਜਿਸਮ ਦੀ ਕੁਦਰਤੀ ਨਮੀ ਖ਼ਤਮ ਕਰ ਦਿੰਦੇ ਹਨ ਤੇ ਖੁਸ਼ਕੀ ਘਟਾਉਣ ਲਈ ਅਸੀਂ ਚਮੜੀ ‘ਤੇ ਬੌਡੀ ਲੋਸ਼ਨ ਲਾਉਂਦੇ ਹਾਂ ਪਸੀਨੇ ਦੀ ਬੁਦਬੂ ਤੋਂ ਛੁਟਕਾਰਾ ਪਾਉਣ ਲਈ ਅਸੀਂ ਟੈਲਕਮ ਪਾਊਡਰ, ਪਰਫਿਊਮ ਤੇ ਡਿਓਡਰੈਂਟ ਇਸਤੇਮਾਲ ਕਰਦੇ ਹਾਂ, ਜਿਨ੍ਹਾਂ ‘ਤੇ ਬਕਾਇਦਾ ਚਿਤਾਵਨੀ ਲਿਖੀ ਹੁੰਦੀ ਹੈ ਕਿ ਅੱਖਾਂ ਦੇ ਸੰਪਰਕ ਵਿੱਚ ਆਉਣ ‘ਤੇ ਨੁਕਸਾਨ ਹੋ ਸਕਦਾ ਹੈ ਟੈਲਕਮ ਪਾਊਡਰ ਵਿੱਚ ਇੱਕ ਅਜਿਹਾ ਰਸਾਇਣ ਪਾਇਆ ਜਾਂਦਾ ਹੈ ਜਿਸ ਨਾਲ ਸਾਡੀ ਚਮੜੀ ਦੇ ਪਸੀਨੇ ਵਾਲੇ ਮੁਸਾਮ ਬੰਦ ਹੋ ਜਾਂਦੇ ਹਨ ਜਿਸ ਨਾਲ ਸਰੀਰ ਨੂੰ ਬਿਮਾਰੀਆਂ ਦਾ ਖ਼ਤਰਾ 25% ਤੱਕ ਵਧ ਜਾਂਦਾ ਹੈ

ਵਾਲ ਧੋਣ ਲਈ ਤਰ੍ਹਾਂ-ਤਰ੍ਹਾਂ ਦੇ ਸ਼ੈਂਪੂ ਬਜ਼ਾਰਾਂ ਵਿੱਚ ਆ ਗਏ ਹਨ ਸਿੱਕਰੀ ਲਈ ਵੱਖਰਾ, ਝੜਦੇ ਵਾਲਾਂ ਲਈ ਵੱਖਰਾ ਤੇ ਚਿੱਟੇ ਵਾਲਾਂ ਲਈ ਵੱਖਰਾ ਸ਼ੈਂਪੂ ਹੈ ਸ਼ੈਂਪੂ ਕਰਨ ਤੋਂ ਬਾਅਦ ਕੰਡੀਸ਼ਨਰ ਵੀ ਜਰੂਰੀ ਲਾਇਆ ਜਾਂਦਾ ਹੈ ਕਿ ਵਾਲ ਉਲਝ ਨਾ ਜਾਣ ਤੇ ਸੌਖਿਆਂ ਕੰਘੀ ਹੋ ਸਕੇ ਪਰ ਇਹਨਾਂ ਵਿਚਲੇ ਰਸਾਇਣ ਵਾਲਾਂ ਤੇ ਖੋਪੜੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਔਰਤਾਂ ਵੀ ਚਿਹਰੇ ਦੀ ਸੁੰਦਰਤਾ ਲਈ ਤਰ੍ਹਾਂ-ਤਰ੍ਹਾਂ ਦੇ ਉਤਪਾਦ ਵਰਤਦੀਆਂ ਹਨ ਗੋਰੀ ਚਮੜੀ ਲਈ ਵੱਖਰੀ ਕ੍ਰੀਮ, ਸਾਂਵਲੇ ਰੰਗ ਲਈ ਵੱਖਰੀ, ਅੱਖਾਂ ਲਈ ਵੱਖਰੀ ਕਰੀਮ ਵਰਤੀ ਜਾਂਦੀ ਹੈ ਜਦਕਿ ਸਾਡੀ ਪੁਰਾਣੀ ਪੀੜ੍ਹੀ ਦੀਆਂ ਔਰਤਾਂ ਵੇਸਣ ਦੇ ਵਟਣੇ ਨਾਲ ਹੀ ਆਪਣੀ ਖੂਬਸੂਰਤੀ ਕਾਇਮ ਰੱਖਦੀਆਂ ਸਨ ਤੇ ਚਿਹਰੇ ਦੀ ਰੌਣਕ ਵੀ ਬਣੀ ਰਹਿੰਦੀ ਸੀ ਪਰ ਹੁਣ ਚਿਹਰੇ ਪੈਂਤੀਆਂ ਤੋਂ ਬਾਅਦ ਮੁਰਝਾ ਜਾਂਦੇ ਹਨ, ਕਿਉਂਕਿ ਸੁੰਦਰਤਾ ਉਤਪਾਦਾਂ ਵਿਚਲੇ ਘਾਤਕ ਰਸਾਇਣ ਚਿਹਰੇ ਦੀ ਚਮੜੀ ਨੂੰ ਢਿੱਲਾ ਬਣਾ ਕੇ ਉਸਦੀ ਕੁਦਰਤੀ ਚਮਕ ਨੂੰ ਖਤਮ ਕਰ ਦਿੰਦੇ ਹਨ

ਪਹਿਲਾਂ ਚਾਟੀ ਦੀ ਖੱਟੀ ਲੱਸੀ ਨੂੰ ਵਾਲ ਧੋਣ ਲਈ ਉੱਤਮ ਮੰਨਿਆ ਜਾਂਦਾ ਸੀ ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਚੰਗੀ ਤਰ੍ਹਾਂ ਵਾਲਾਂ ਵਿੱਚ ਕੀਤੀ ਜਾਂਦੀ ਸੀ ਅੱਜ-ਕੱਲ੍ਹ ਦੇ ਬੱਚਿਆਂ ਦੇ ਦਸ-ਦਸ ਸਾਲ ਦੀ ਉਮਰ ਵਿੱਚ ਚਿੱਟੇ ਵਾਲ ਆ ਰਹੇ ਹਨ ਇਹ ਸਭ ਘਾਤਕ ਰਸਾਇਣਾਂ ਦਾ ਹੀ ਚਮਤਕਾਰ ਹੈ

ਅੱਜ-ਕੱਲ੍ਹ ਦੇ ਨੌਜਵਾਨ ਕੁਦਰਤੀ ਖੁਰਾਕਾਂ ਦਾ ਖਹਿੜਾ ਛੱਡ ਤਾਕਤ ਵਧਾਉਣ ਵਾਲੇ ਅਨੇਕਾਂ ਉਤਪਾਦ ਬਿਨਾ ਡਾਕਟਰੀ ਸਲਾਹ ਦੇ ਧੜਾਧੜ ਵਰਤ ਰਹੇ ਹਨ ਨੌਜਵਾਨ ਇਹਨਾਂ ਉਤਪਾਦਾਂ ਦੇ ਸਰੀਰ ‘ਤੇ ਪੈਣ ਵਾਲੇ ਮੰਦਪ੍ਰਭਾਵਾਂ ਤੋਂ ਅੱਖਾਂ ਮੀਟੀ ਬੈਠੇ ਹਨ ਫਲਾਂ-ਸਬਜ਼ੀਆਂ ਉੱਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਹੈ ਮੁਨਾਫਾਖੋਰਾਂ ਵੱਲੋਂ ਬੇਮੌਸਮੇ ਫਲਾਂ ਤੇ ਸਬਜ਼ੀਆਂ ਨੂੰ ਘਾਤਕ ਰਸਾਇਣਾਂ ਨਾਲ ਸਮੇਂ ਤੋਂ ਪਹਿਲਾਂ ਪਕਾਇਆ ਜਾਂਦਾ ਹੈ ਜੋ ਸਰੀਰ ਅੰਦਰ ਜਾ ਕੇ ਨਾਮੁਰਾਦ ਬਿਮਾਰੀਆਂ ਉਪਜਾਉਂਦੇ ਹਨ

ਮੱਛਰ, ਮੱਖੀ ਤੇ ਹੋਰ ਕੀੜੇ-ਮਕੌੜੇ ਮਾਰਨ ਲਈ ਘਰਾਂ ਵਿੱਚ ਵੱਖਰੇ ਸਪਰੇਅ ਰੱਖੇ ਗਏ ਹਨ ਜਦੋਂ ਇਹਨਾਂ ਦੀ ਸਪਰੇਅ ਕਰਦੇ ਹਾਂ ਤਾਂ ਇਹ ਸਾਹ ਰਾਹੀਂ ਸਾਡੇ ਅੰਦਰ ਜਾਂਦਾ ਹੈ ਤੇ ਫੇਫੜਿਆਂ ਨੂੰ ਜਾਣ ਵਾਲੀ ਆਕਸੀਜਨ ਵਿੱਚ ਰਲ ਕੇ ਸਾਹ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ ਬਾਥਰੂਮ ਦੀ ਦੁਰਗੰਧ ਭਜਾਉਣ ਲਈ ਖ੍ਹੁਬੋ ਵਾਲੀਆਂ ਟਿੱਕੀਆਂ ਕੰਧਾਂ ‘ਤੇ ਟੰਗੀਆਂ ਜਾਂਦੀਆਂ ਹਨ ਅਖੇ ਇਹਨਾਂ ਦੇ ਨੇੜੇ ਕਿਰਲੀਆਂ ਤੇ ਕੀੜੇ-ਮਕੌੜੇ ਨਹੀਂ ਆਉਂਦੇ ਹਾਲਾਂਕਿ ਕੀੜੇ-ਮਕੌੜੇ ਭਜਾਉਣ ਲਈ ਦੇਸੀ ਚੀਜਾਂ ਜਿਵੇਂ ਪਿਆਜ ਦੀਆਂ ਛਿੱਲਾਂ, ਚਾਹ ਪੱਤੀ ਆਦਿ ਵਰਤੀਆਂ ਜਾ ਸਕਦੀਆਂ ਹਨ ਜੋ ਘਰ ਵਿੱਚ ਹੀ ਆਸਾਨੀ ਨਾਲ ਮਿਲ ਜਾਂਦੀਆਂ ਹਨ

ਰਸੋਈ ਵਿੱਚ ਭਾਂਡੇ ਸਾਫ ਕਰਨ ਲਈ ਜੋ ਝੱਗ ਜਾਂ ਸਾਬਣ ਵਰਤੀ ਜਾਂਦੀ ਹੈ, ਉਸ ਵਿੱਚ ਵੀ ਘਾਤਕ ਰਸਾਇਣ ਘੱਟ ਨਹੀਂ ਹੁੰਦੇ ਭਾਂਡੇ ਵਿਚਲੀ ਝੱਗ ਨੂੰ ਸਾਫ ਕਰਨ ਲਈ ਖੁੱਲ੍ਹਾ ਪਾਣੀ ਲੋੜੀਂਦਾ ਹੁੰਦਾ ਹੈ ਇਸ ਲਈ ਪਾਣੀ ਦੀ ਦੁਰਵਰਤੋਂ ਵੀ ਵਧੀ ਹੈ

ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਮਨੁੱਖੀ ਸਿਹਤ ਸਬੰਧੀ ਵਿਕਾਰਾਂ ਵਿੱਚ ਅਥਾਹ ਵਾਧਾ ਹੋਇਆ ਹੈ ਸਾਨੂੰ ਆਪਣੀ ਰੋਜਾਨਾ ਜ਼ਿੰਦਗੀ ਵਿੱਚ ਰਸਾਇਣਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ਜਿੰਨੀ ਹੋ ਸਕੇ ਕੁਦਰਤੀ ਤੇ ਦੇਸੀ ਚੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ ਤੇ ਬੇਲੋੜਾ ਖਰਚਾ ਵੀ ਘਟੇਗਾ

ਗੁਰਪ੍ਰੀਤ ਕੌਰ, 
ਸਰਕਾਰੀ ਹਾਈ ਸਕੂਲ, ਟਾਂਡੀਆਂ (ਮਾਨਸਾ)
ਮੋ. 90565-26703

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।