ਝੋਨੇ ਦੀ ਫ਼ਸਲ ਤੋਂ ਵਧੇਰੇ ਝਾੜ ਲਈ ਸਰਵਪੱਖੀ ਕੀਟ ਪ੍ਰਬੰਧ 

Pest management, Greater Yieldm Paddy Crop, Article

ਝੋਨਾ ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਹੈ ਅਤੇ ਸਾਲ 2015-2016 ਦੌਰਾਨ ਇਸ ਦੀ ਕਾਸ਼ਤ 29.75 ਲੱਖ ਹੈਕਟੇਅਰ ਰਕਬੇ ‘ਤੇ ਕੀਤੀ ਗਈ ਜਿਸ ਤੋਂ 118.23 ਲੱਖ ਟਨ ਚੌਲਾਂ ਦੀ ਪੈਦਾਵਾਰ ਹੋਈ ਤੇ ਔਸਤ ਝਾੜ 23.84 ਕੁਇੰਟਲ ਪ੍ਰਤੀ ਏਕੜ ਰਿਹਾ ਝਾੜ ਘਟਾਉਣ ਵਾਲੇ ਕਾਰਨਾਂ ਵੱਲ ਧਿਆਨ ਦਿੰਦੇ ਹੋਏ ਯੋਗ ਪ੍ਰਬੰਧ ਕਰਨ ਨਾਲ ਝਾੜ ਨੂੰ ਹੋਰ ਵਧਾਇਆ ਜਾ ਸਕਦਾ ਹੈ ਝੋਨੇ ਦਾ ਝਾੜ ਘਟਾਉਣ ਵਾਲੇ ਕਾਰਨਾਂ ‘ਚੋਂ ਹਾਨੀਕਾਰਕ ਕੀੜੇ-ਮਕੌੜੇ, ਬਿਮਾਰੀਆਂ ਤੇ ਨਦੀਨ ਮੁੱਖ ਹਨ ਪੰਜਾਬ ਵਿੱਚ ਇੱਕ ਦਰਜ਼ਨ ਦੇ ਕਰੀਬ ਹਾਨੀਕਾਰਕ ਕੀੜੇ ਝੋਨੇ ਦੀ ਫਸਲ ਦਾ ਨੁਕਸਾਨ ਕਰਦੇ ਹਨ ਇਨ੍ਹਾਂ ਵਿੱਚੋਂ ਬਹੁਤਾ ਮਹੱਤਵ ਰੱਖਣ ਵਾਲੇ ਕੀੜੇ ਹਨ-ਤਣੇ ਦੀਆਂ ਸੁੰਡੀਆਂ, ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ, ਹਿਸਪਾ ਅਤੇ ਸਿੱਟਾ ਕੁਤਰਨ ਵਾਲੀ ਸੁੰਡੀ ਸੁਚੱਜੇ ਕੀਟ ਪ੍ਰਬੰਧ ਦਾ ਸਿਧਾਂਤ ਹਾਨੀਕਾਰਕ ਕੀੜਿਆਂ ਦਾ ਸੌ ਫ਼ੀਸਦੀ ਖਾਤਮਾ ਕਰਨਾ ਨਹੀਂ ਬਲਕਿ ਇਨ੍ਹਾਂ ਦੀ ਸੰਖਿਆ ਜਾਂ ਹਮਲੇ ਨੂੰ ਆਰਥਿਕ ਨੁਕਸਾਨ ਕਰਨ ਦੀ ਮਿੱਥੀ ਹੱਦ (ਆਰਥਿਕ ਕਗਾਰ) ਤੋਂ ਹੇਠਾਂ ਰੱਖਣਾ ਹੈ ਇਸ ਲਈ ਝੋਨੇ ਦੀ ਫ਼ਸਲ ਤੋਂ ਲਾਹੇਵੰਦ ਝਾੜ ਲੈਣ ਲਈ ਕਿਸਾਨ ਵੀਰਾਂ ਨੂੰ ਇਸ ਸਿਧਾਂਤ ਨੂੰ ਅਪਨਾਉਣ ਦੀ ਲੋੜ ਹੈ ਤੇ ਇਸ ਲਈ ਪੰਜਾਬ

ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਹੇਠਾਂ ਦਿੱਤੀਆਂ ਹਾਨੀਕਾਰਕ ਕੀੜਿਆਂ ਦੀ ਬਹੁਪੱਖੀ ਰੋਕਥਾਮ ਦੀਆਂ ਤਕਨੀਕਾਂ ਨੂੰ ਅਮਲ ਵਿੱਚ ਲਿਆਓ:-

1. ਤਣੇ ਦੇ ਗੜੂੰਏਂ: ਗੋਭ ਦੀਆਂ ਸੁੰਡੀਆਂ ਜੁਲਾਈ ਤੋਂ ਅਕਤੂਬਰ ਤੱਕ ਫ਼ਸਲ ਦਾ ਨੁਕਸਾਨ ਕਰਦੀਆਂ ਹਨ ਇਨ੍ਹਾਂ ਦੀਆਂ ਤਿੰਨੇ ਕਿਸਮਾਂ ਅਰਥਾਤ ਪੀਲੀ, ਚਿੱਟੀ ਅਤੇ ਗੁਲਾਬੀ ਸੁੰਡੀਆਂ, ਫ਼ਸਲ ਦਾ ਇੱਕੋ-ਜਿਹਾ ਨੁਕਸਾਨ ਕਰਦੀਆਂ ਹਨ ਬਾਸਮਤੀ/ਖੁਸ਼ਬੂਦਾਰ ਝੋਨੇ ਦੀਆਂ ਕਿਸਮਾਂ ‘ਤੇ ਇਨ੍ਹਾਂ ਦਾ ਹਮਲਾ ਆਮ ਝੋਨੇ ਨਾਲੋਂ ਵੱਧ ਹੁੰਦਾ ਹੈ ਪੀਲੀਆਂ ਤੇ ਚਿੱਟੀਆਂ ਸੁੰਡੀਆਂ ਮੁੰਜਰਾਂ ਪੈਣ ਸਮੇਂ ਤੇ ਬਾਅਦ ਵਿੱਚ ਫ਼ਸਲ ਦਾ ਨੁਕਸਾਨ ਕਰਦੀਆਂ ਹਨ

ਪੀਲੀਆਂ ਸੁੰਡੀਆਂ ਦੇ ਪਤੰਗਿਆਂ ਦੇ ਅਗਲੇ ਖੰਭ ਪੀਲੇ ਹੁੰਦੇ ਹਨ ਤੇ ਇਨ੍ਹਾਂ ਉੱਤੇ ਇੱਕ ਕਾਲਾ ਨਿਸ਼ਾਨ ਵੀ ਹੁੰਦਾ ਹੈ ਸਰੀਰ ਦੇ ਆਖਰੀ ਭਾਗ ‘ਤੇ ਭੂਰੇ-ਪੀਲੇ ਰੰਗ ਦੇ ਰੇਸ਼ਮੀ ਵਾਲ (ਪੂਛ ਦੀ ਸ਼ਕਲ ‘ਚ) ਹੁੰਦੇ ਹਨ ਚਿੱਟੀਆਂ ਸੁੰਡੀਆਂ ਦੇ ਪਤੰਗਿਆਂ ਦੇ ਖੰਭ ਚਿੱਟੇ ਤੇ ਚਮਕੀਲੇ ਹੁੰਦੇ ਹਨ ਪਰ ਗੁਲਾਬੀ  ਸੁੰਡੀਆਂ ਦੇ ਪਤੰਗਿਆਂ ਦਾ ਰੰੰਗ ਭੂਰਾ ਹੁੰਦਾ ਹੈ ਪੀਲੀਆਂ ਤੇ ਚਿੱਟੀਆਂ ਸੁੰਡੀਆਂ ਦੇ ਮਾਦਾ ਪਤੰਗੇ ਪੱਤਿਆਂ ਉੱਪਰ (15-100 ਦੇ ਢੇਰਾਂ ਵਿੱਚ) ਅੰਡੇ ਦਿੰਦੇ ਹਨ ਗੁਲਾਬੀ ਸੁੰਡੀਆਂ ਦੀਆਂ ਮਾਦਾ ਪੱਤਿਆਂ ਤੇ ਮੁੱਢ ਦੁਆਲੇ ਖੋਲਾਂ ਉੱਪਰ ਜਾਂ ਇਨ੍ਹਾਂ ਦੇ ਅੰਦਰਲੇ ਪਾਸੇ ਅੰਡੇ ਦਿੰਦੀਆਂ ਹਨ ਜਿਨ੍ਹਾਂ ‘ਚੋਂ 5-8 ਦਿਨਾਂ ਵਿੱਚ ਸੁੰਡੀਆਂ ਪੈਦਾ ਹੁੰਦੀਆਂ ਹਨ ਜੋ ਥੋੜ੍ਹੀ ਦੇਰ ਬਾਅਦ ਹੀ ਗੋਭਾਂ ਵਿੱਚ ਵੜ ਜਾਂਦੀਆਂ ਹਨ ਤੇ ਇਨ੍ਹਾਂ ਨੂੰ ਅੰਦਰੋਂ-ਅੰਦਰ ਖਾਂਦੀਆਂ ਰਹਿੰਦੀਆਂ ਹਨ ਹਮਲੇ ਵਾਲੀਆਂ ਗੋਭਾਂ ਸੁੱਕ ਜਾਂਦੀਆਂ ਹਨ ਇਨ੍ਹਾਂ ਸੁੱਕੀਆਂ ਗੋਭਾਂ ਨੂੰ ਅੰਗਰੇਜ਼ੀ ਵਿੱਚ ‘ਡੈੱਡ ਹਰਟਸ’ ਆਖਦੇ ਹਨ ਇਨ੍ਹਾਂ ਵਿੱਚ ਦਾਣੇ ਨਹੀਂ ਬਣਦੇ ਤੇ ਇਨ੍ਹਾਂ ਦਾ ਰੰਗ ਚਿੱਟਾ ਹੁੰਦਾ ਹੈ

ਰੋਕਥਾਮ:

ੳ) ਸਮੇਂ ਸਿਰ ਬਿਜਾਈ: ਸਿਫ਼ਾਰਸ਼ ਕੀਤੇ ਸਮੇਂ ਅਨੁਸਾਰ ਹੀ ਝੋਨੇ ਦੀ ਬਿਜਾਈ ਕਰੋ ਇਸ ਨਾਲ ਪੀਲੀ ਤੇ ਚਿੱਟੀ ਸੁੰਡੀ ਨੂੰ ਵਧਣ-ਫੁੱਲਣ ਲਈ ਘੱਟ ਸਮਾਂ ਮਿਲੇਗਾ ਅਤੇ ਇਨ੍ਹਾਂ ਦੀ ਗਿਣਤੀ ਨਹੀਂ ਵਧੇਗੀ
ਅ) ਰੋਕਥਾਮ ਦੇ ਆਮ ਢੰਗ: ਇਹ ਗੜੂੰਏਂ ਆਮ ਤੌਰ ‘ਤੇ ਆਪਣੇ ਅੰਡੇ ਪੱਤਿਆਂ ਦੇ ਸਿਰਿਆਂ ‘ਤੇ ਦਿੰਦੇ ਹਨ ਇਸ ਲਈ ਪਨੀਰੀ ਨੂੰ ਖੇਤ ‘ਚ ਲਾਉਣ ਸਮੇਂ ਪੌਦੇ ਦੇ ਪੱਤਿਆਂ ਦੇ ਸਿਰੇ ਕੱਟ ਦਿਓ ਤਾਂ ਕਿ ਅੰਡਿਆਂ ਦਾ ਨਾਸ਼ ਹੋ ਜਾਵੇ ਤੇ ਗੜੂੰਏਂ ਦੀ ਗਿਣਤੀ ਖੜ੍ਹੀ ਫਸਲ ‘ਤੇ ਘੱਟ ਜਾਵੇ

ੳ) ਰਸਾਇਣਕ ਰੋਕਥਾਮ:

ਖੇਤ ਵਿੱਚ ਖੜ੍ਹੀ ਫ਼ਸਲ ਦਾ ਇਨ੍ਹਾਂ ਸੁੰਡੀਆਂ ਦੇ ਹਮਲੇ ਲਈ ਲਗਾਤਾਰ ਸਰਵੇਖਣ ਕਰਦੇ ਰਹੋ ਤੇ ਜਿਉਂ ਹੀ ਗੈਰ-ਬਾਸਮਤੀ ਝੋਨੇ ਵਿੱਚ 5 ਫ਼ੀਸਦੀ ਜਾਂ ਵਧੇਰੇ ਸੁੱਕੀਆਂ ਗੋਭਾਂ (ਆਰਥਿਕ ਕਗਾਰ ਪੱਧਰ) ਅਤੇ ਬਾਸਮਤੀ ਝੋਨੇ ਵਿੱਚ 2 ਫ਼ੀਸਦੀ ਜਾਂ ਵਧੇਰੇ ਸੁੱਕੀਆਂ ਗੋਭਾਂ ਨਜ਼ਰ ਆਉਣ ਤਾਂ ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਕਰੋ

ਪੱਤਾ ਲਪੇਟ ਸੁੰਡੀ:

ਇਸ ਸੁੰਡੀ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੌਰਾਨ ਹੁੰਦਾ ਹੈ ਇਸ ਦੇ ਪਤੰਗੇ ਹਲਕੇ ਭੂਰੇ ਰੰਗ ਦੇ ਹੁੰਦੇ ਹਨ ਤੇ ਇਨ੍ਹਾਂ ਦੇ ਅਗਲੇ ਖੰਭਾਂ ‘ਤੇ ਗੂੜ੍ਹੇ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ ਖੇਤ ਵਿੱਚ ਚੱਲਣ ਨਾਲ ਬੂਟੇ ਹਿੱਲਣ ‘ਤੇ ਇਹ ਪਤੰਗੇ ਤੇਜ਼ੀ ਨਾਲ ਉੱਡ-ਉੱਡ ਕੇ ਲਾਗਲੇ ਬੂਟਿਆਂ ‘ਤੇ ਬੈਠਦੇ ਰਹਿੰਦੇ ਹਨ ਮਾਦਾ ਪਤੰਗੇ ਪੱਤੇ ਦੇ ਹੇਠਲੇ ਪਾਸੇ ਇੱਕ-ਇੱਕ ਜਾਂ ਦੋ-ਦੋ ਕਰਕੇ ਅੰਡੇ ਦਿੰਦੇ ਹਨ ਇਨ੍ਹਾਂ ‘ਚੋਂ ਨਿੱਕਲੀਆਂ ਛੋਟੀਆਂ ਸੁੰਡੀਆਂ ਨਰਮ ਪੱਤਿਆਂ ਨੂੰ ਬਿਨਾ ਲਪੇਟਿਆਂ ਹੀ ਖਾਂਦੀਆਂ ਹਨ ਪਰ ਵੱਡੀਆਂ ਹੋਣ ‘ਤੇ ਇਹ ਪੱਤਿਆਂ ਨੂੰ ਕਿਨਾਰਿਆਂ ਤੋਂ ਮੋੜ ਕੇ ਲੰਬੇ-ਰੁਖ ਲਪੇਟ ਲੈਂਦੀਆਂ ਹਨ ਤੇ ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਰਹਿੰਦੀਆਂ ਹਨ ਹਮਲੇ ਵਾਲੇ ਬੂਟਿਆਂ ਦੇ ਪੱਤਿਆਂ ‘ਤੇ ਚਿੱਟੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ ਤੇ ਉਹ ਜਾਲੀਦਾਰ ਲੱਗਣ ਲੱਗ ਜਾਂਦੇ  ਹਨ

ਰੋਕਥਾਮ:

ੳ) ਰੋਕਥਾਮ ਦੇ ਆਮ ਢੰਗ:  ਫ਼ਸਲ ਦੇ ਨਿੱਸਰਨ ਤੋਂ ਪਹਿਲਾਂ, ਕੀੜੇ ਦਾ ਹਮਲਾ ਹੋਣ ‘ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ‘ਤੇ 2 ਵਾਰੀ ਫੇਰੋ ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ‘ਤੇ ਜਾਓ ਤੇ ਫਿਰ ਉਨ੍ਹੀ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ ਇਸ ਗੱਲ ਦਾ ਧਿਆਨ ਰੱਖੋ ਕਿ ਰੱਸੀ ਫੇਰਨ ਵੇਲੇ ਫ਼ਸਲ ‘ਚ ਪਾਣੀ ਜ਼ਰੂਰ ਹੋਵੇ
ਅ) ਖਾਦਾਂ ਦੀ ਸੁਚੱਚੀ ਵਰਤੋਂ: ਨਾਈਟ੍ਰੋਜਨ ਤੱਤ ਵਾਲੀਆਂ ਖਾਦਾਂ ਵੱਧ ਪਾਉਣ ਨਾਲ ਇਸ ਸੁੰਡੀ ਦਾ ਹਮਲਾ ਵਧੇਰੇ ਹੁੰਦਾ ਹੈ ਖਾਦਾਂ ਦੀ ਸਿਫ਼ਾਰਸ਼ ਅਨੁਸਾਰ ਵਰਤੋਂ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੋ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ
ੳ) ਰਸਾਇਣਕ ਰੋਕਥਾਮ: ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉਂ ਹੀ ਕੀੜੇ ਦੁਆਰਾ ਨੁਕਸਾਨੇ ਪੱਤਿਆਂ ਦੀ ਵਿਣਤੀ 10 ਫ਼ੀਸਦੀ ਜਾਂ ਇਸ ਤੋਂ ਵੱਧ ਹੋਵੇ ਤਾਂ ਸਿਫ਼ਾਰਸ਼ ਕੀਤੀ ਕੀਟਨਾਸ਼ਕ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ

ਬੂਟਿਆਂ ਦੇ ਟਿੱਡੇ:

ਇਨ੍ਹਾਂ ਵਿੱਚ ਪ੍ਰਮੁੱਖ ਚਿੱਟੀ ਪਿੱਠ ਵਾਲਾ ਟਿੱਡਾ ਤੇ ਭੂਰਾ ਟਿੱਡਾ ਪੰਜਾਬ ਵਿੱਚ ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ ਇਹ ਟਿੱਡੇ ਬੂਟਿਆਂ ਦੇ ਮੁੱਢ ਉੱਪਰਲੇ ਪੱਤਿਆਂ ਦੇ ਖੋਲਾਂ ਵਿੱਚ ਅੰਡੇ ਦਿੰਦੇ ਹਨ ਬੱਚੇ ਅਤੇ ਬਾਲਗ ਟਿੱਡੇ ਜੁਲਾਈ ਤੋਂ ਅਕਤੂਬਰ ਤੱਕ ਬੂਟਿਆਂ ਦਾ ਰਸ ਚੂਸਦੇ ਹਨ ਹਮਲੇ ਵਜੋਂ ਬੂਟੇ ਦੇ ਪੱਤੇ ਉੱਪਰਲੇ ਸਿਰਿਆਂ ਵੱਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਤੇ ਹੌਲੀ-ਹੌਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ ਕਈ ਵਾਰ ਹਮਲੇ ਵਾਲੇ ਪੱਤਿਆਂ ‘ਤੇ ਕਾਲੀ ਉੱਲੀ ਵੀ ਲੱਗ ਜਾਂਦੀ ਹੈ, ਹਮਲੇ ਵਾਲੇ ਬੂਟੇ ਸੁੱਕਣ ਕਾਰਨ ਟਿੱਡੇ ਲਾਗਲੇ ਨਰੋਏ ਬੂਟਿਆਂ ‘ਤੇ ਚਲੇ ਜਾਂਦੇ ਹਨ ਤੇ ਇਸ ਤਰ੍ਹਾਂ ਬੂਟੇ ਦੌਗੀਆਂ/ਧੌੜੀਆਂ ਦੇ ਅਕਾਰ ਵੀ ਵਧਦੇ ਰਹਿੰਦੇ ਹਨ ਤੇ ਹੌਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ

ਰੋਕਥਾਮ:

ੳ) ਖਾਦਾਂ ਦੀ ਸਹੀ ਵਰਤੋਂ: ਵੱਧ ਨਾਈਟ੍ਰੋਜਨ ਖਾਦ ਪਾਉਣ ਨਾਲ ਬੂਟਿਆਂ ‘ਤੇ ਟਿੱਡਿਆਂ ਦਾ ਹਮਲਾ ਵਧੇਰੇ ਹੁੰਦਾ ਹੈ ਇਸ ਲਈ ਖਾਦਾਂ ਦੀ ਵਰਤੋਂ ਸਿਫ਼ਾਰਿਸ਼ ਅਨੁਸਾਰ ਹੀ ਕਰੋ
ਅ) ਖੜ੍ਹੀ ਫ਼ਸਲ ਨੂੰ ਪਾਣੀ ਦੇਣ ਵਾਸਤੇ ਵਿਉਂਤਬੰਦੀ: ਪਨੀਰੀ ਲਾਉਣ ਪਿੱਛੋਂ 2 ਹਫਤੇ ਤੱਕ ਪਾਣੀ ਖੇਤ ਵਿੱਚ ਖੜ੍ਹਾ ਰੱਖਣਾ ਜ਼ਰੂਰੀ ਹੈ ਇਸ ਪਿੱਛੋਂ ਪਾਣੀ ਉਸ ਵੇਲੇ ਦਿਓ ਕਦੋਂ ਖੇਤ ਵਿੱਚੋਂ ਪਾਣੀ ਜ਼ਜ਼ਬ ਹੋਏ ਨੂੰ 2 ਦਿਨ ਹੋ ਗਏ ਹੋਣ ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾ ਪੈਣ ਅਜਿਹਾ ਕਰਨ ਨਾਲ ਨਾ ਕੇਵਲ ਇਨ੍ਹਾਂ ਟਿੱਡਿਆਂ ਦਾ ਹਮਲਾ ਘੱਟ ਹੁੰਦਾ ਹੈ ਸਗੋਂ ਪਾਣੀ ਦੀ ਵੀ ਬੱਚਤ ਹੁੰਦੀ ਹੈ

ਰਸਾਇਣਕ ਰੋਕਥਾਮ:

ਪਨੀਰੀ ਪੁੱਟ ਕੇ ਖੇਤ ‘ਚ ਲਾਉਣ ਤੋਂ ਤਕਰੀਬਨ ਮਹੀਨਾ ਕੁ ਪਿੱਛੋਂ ਹਫ਼ਤੇ-ਹਫ਼ਤੇ ਬਾਅਦ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਝਾੜੋ ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਦਿਖਾਈ ਦੇਣ ਤਾਂ ਸਿਫ਼ਾਰਸ਼ ਕੀਤੀ ਕਿਸੇ ਇੱਕ ਕੀਟਨਾਸ਼ਕ ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ

ਚਿਤਾਵਨੀਆਂ:

ੳ) ਛਿੜਕਾਅ ਕਰਨ ਵੇਲੇ ਪੰਪ ਦੇ ਫ਼ੁਹਾਰੇ ਦਾ ਰੁਖ਼ ਬੂਟਿਆਂ ਦੇ ਮੁੱਢਾਂ ਵੱਲ ਰੱਖੋ ਤਾਂ ਜੋ ਛਿੜਕਾਅ ਬੂਟਿਆਂ ਦੇ ਮੁੱਢਾਂ ‘ਤੇ ਜ਼ਰੂਰੀ ਪਵੇ, ਜਿੱਥੇ ਇਹ ਕੀੜੇ ਵਧੇਰੇ ਹੁੰਦੇ ਹਨ
ਅ) ਜੇ ਕੀੜੇ ਦਾ ਹਮਲਾ ਧੌੜੀਆਂ ਵਿੱਚ ਹੋਵੇ ਤਾਂ ਕੀਟਨਾਸ਼ਕ ਦਾ ਛਿੜਕਾਅ ਸਾਰੇ ਖੇਤ ਦੀ ਬਜਾਏ ਅਜਿਹੀਆਂ ਧੌੜੀਆਂ ਉੱਪਰ ਤੇ ਇਨ੍ਹਾਂ ਦੇ ਆਲੇ-ਦੁਆਲੇ 3-4 ਮੀਟਰ ਦੇ ਘੇਰੇ ਅੰਦਰ ਤੰਦਰੁਸਤ ਬੂਟਿਆਂ ‘ਤੇ ਹੀ ਕਰੋ ਕਿਉਂਕਿ ਟਿੱਡਿਆਂ ਦੀ ਜ਼ਿਆਦਾ ਗਿਣਤੀ ਇਨ੍ਹਾਂ ਥਾਵਾਂ ‘ਤੇ ਹੀ ਹੁੰਦੀ ਹੈ
ੳ) ਜਦੋਂ ਟਿੱਡਿਆਂ ਦੀ ਗਿਣਤੀ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ (ਆਰਥਿਕ ਕਗਾਰ) ਹੋਵੇ ਤਾਂ ਸਿਫ਼ਾਰਸ਼ ਕੀਤੇ ਕੀਟਾਨਾਸ਼ਕਾਂ ‘ਚੋਂ ਕਿਸੇ ਇੱਕ ਦੀ ਵਰਤੋਂ ਕਰਕੇ ਇਨ੍ਹਾਂ ਦੀ ਰੋਕਥਾਮ ਕਰੋ ਨਹੀਂ ਤਾਂ ਇਨ੍ਹਾਂ ਦੀ ਗਿਣਤੀ ਤੇ ਹਮਲਾ ਵਧਦਾ ਰਹਿੰਦਾ ਹੈ ਤੇ ਫ਼ਸਲ ਵੱਡੀ ਹੋਣ ‘ਤੇ ਛਿੜਕਾਅ ਕਰਨਾ ਮੁਸ਼ਕਲ ਹੋ ਜਾਂਦਾ ਹੈ

ਝੋਨੇ ਦਾ ਹਿਸਪਾ:

ਇਸ ਕੀੜੇ ਦਾ ਹਮਲਾ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਕੁੱਝ ਥਾਵਾਂ ‘ਤੇ ਵੇਖਿਆ ਗਿਆ ਹੈ ਬਾਲਗ ਅਵਸਥਾ ਵਿੱਚ ਇਹ ਕੀੜਾ ਇੱਕ ਕਾਲੇ-ਹਰੇ ਰੰਗ ਦੀ ਚਮਕਦਾਰ, ਲਗਭਗ 5-6 ਮਿਲੀਮੀਟਰ ਲੰਬੀ ਭੂੰਡੀ ਹੁੰਦਾ ਹੈ ਇਸ ਦੇ ਸਰੀਰ ਉੱਪਰ ਛੋਟੇ-ਛੋਟੇ ਕੰਡੇ ਹੋਣ ਕਰਕੇ ਇਸ ਨੂੰ ‘ਕੰਡਿਆਲੀ-ਭੂੰਡੀ’ ਵੀ ਕਹਿੰਦੇ ਹਨ ਇਸ ਕੀੜੇ ਦੇ ਬਾਲਗ (ਭੂੰਡੀਆਂ) ਤੇ ਬੱਚੇ (ਲੱਤਾਂ ਰਹਿਤ ਸੁੰਡੀਆਂ) ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ ਲੱਤਾਂ ਰਹਿਤ ਸੁੰਡੀਆਂ ਪੱਤਿਆਂ ‘ਚੋਂ ਸੁਰੰਗਾਂ ਬਣਾ ਕੇ ਅੰਦਰੋਂ-ਅੰਦਰ ਹਰਾ ਮਾਦਾ ਖਾਂਦੀਆਂ ਹਨ ਪਰ ਭੂੰਡੀਆਂ ਬਾਹਰ ਰਹਿ ਕੇ ਪੱਤਿਆਂ ਨੂੰ ਹੇਠਲੇ ਪਾਸੇ ਤੋਂ ਖ਼ੁਰਚ-ਖ਼ਰਚ ਕੇ ਹਰਾ ਮਾਦਾ ਖਾਂਦੀਆਂ ਹਨ ਹਮਲੇ ਵਾਲੇ ਪੱਤਿਆਂ ਉੱਪਰ ਚਿੱਟੇ ਰੰਗ ਦੀਆਂ ਇੱਕ ਸਾਰ ਧਾਰੀਆਂ ਪੈ ਜਾਂਦੀਆਂ ਹਨ ਤੇ ਖੇਤ ਦੂਰੋਂ ਹੀ ਚਿੱਟਾ ਦਿਖਾਈ ਦਿੰਦਾ ਹੈ

ਰੋਕਥਾਮ ਦੇ ਆਮ ਢੰਗ:

ੳ) ਪੱਤੇ ਲਾਪਰਨਾ: ਜੇ ਹਮਲਾ ਪਨੀਰੀ ‘ਤੇ ਹੋਵੇ ਤਾਂ ਖੇਤ ‘ਚ ਲਾਉਣ ਤੋਂ ਪਹਿਲਾਂ ਪਨੀਰੀ ਦੇ ਹਮਲੇ ਵਾਲੇ ਬੂਟਿਆਂ ਦੇ ਪੱਤੇ ਉੱਪਰੋਂ ਕੱਟ ਕੇ ਨਸ਼ਟ ਕਰ ਦਿਉ
ਅ) ਰਸਾਇਣਕ ਰੋਕਥਾਮ: ਜੇਕਰ ਹਮਲਾ ਖੇਤ ਵਿੱਚ ਖੜ੍ਹੀ ਫ਼ਸਲ ‘ਤੇ ਜਾਪੇ ਤਾਂ ਸਿਫਾਰਸ਼ ਕੀਤੀ ਕਿਸੇ ਇੱਕ ਕੀਟਨਾਸ਼ਕ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ

ਸਿੱਟੇ ਕੁੱਤਰਨ ਵਾਲੀ ਸੁੰਡੀ:

ਇਹ ਸੁੰਡੀ ਸਤੰਬਰ ਤੱਕ ਫ਼ਸਲ ਦਾ ਨੁਕਸਾਨ ਕਰ ਸਕਦੀ ਹੈ ਇਸ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿਚਕਾਰਲੀਆਂ ਨਾੜਾਂ ਬਾਕੀ ਛੱਡਦੀਆਂ ਹਨ ਵੱਡੀਆਂ ਸੁੰਡੀਆਂ ਮੁੰਜਰਾਂ ਦੀਆਂ ਡੰਡੀਆਂ ਕੱਟ ਦਿੰਦੀਆਂ ਹਨ ਜਿਸ ਕਰਕੇ ਇਸ ਕੀੜੇ ਨੂੰ ‘ਸੈਨਿਕ ਸੁੰਡੀ’ ਵੀ ਕਿਹਾ ਜਾਂਦਾ ਹੈ

ਰੋਕਥਾਮ:

ੳ) ਰਸਾਇਣਕ ਰੋਕਥਾਮ: ਇਸ ਕੀੜੇ ਦੀ ਰੋਕਥਾਮ ਲਈ ਸਿਫਾਰਸ਼ ਕੀਤੇ ਕੀਟਨਾਸ਼ਕ ਨੂੰ 100 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ ਇਹ ਸੁੰਡੀਆਂ ਰਾਤ ਦੇ ਵਕਤ ਜਿਆਦਾ ਚੁਸਤ ਤੇ ਦਿਨ ਵੇਲੇ ਬੂਟਿਆਂ ਵਿੱਚ ਅਤੇ ਜ਼ਮੀਨ ਦੀਆਂ ਤਰੇੜ੍ਹਾਂ ਆਦਿ ਵਿੱਚ ਲੁਕੀਆਂ ਹੁੰਦੀਆਂ ਹਨ, ਇਸ ਲਈ ਕੀਟਨਾਸ਼ਕਾਂ ਦਾ ਛਿੜਕਾਅ ਸ਼ਾਮ ਵੇਲੇ ਹੀ ਕਰੋ

ਘਾਹ ਦੇ ਟਿੱਡੇ:

ਇਹ ਟਿੱਡੇ ਝੋਨੇ ਦੀ ਪਨੀਰੀ ਤੇ ਫ਼ਸਲ ਦੇ ਪੱਤੇ ਖਾ ਕੇ ਨੁਕਸਾਨ ਕਰਦੇ ਹਨ

ਰੋਕਥਾਮ:

ਇਨ੍ਹਾਂ ਦੀ ਰੋਕਥਾਮ ਲਈ ਬੂਟਿਆਂ ਦੇ ਟਿੱਡਿਆਂ ਲਈ ਸਿਫ਼ਾਰਸ਼ ਕੀਟਨਾਸ਼ਕ ਹੀ ਵਰਤੇ ਜਾ ਸਕਦੇ ਹਨ

ਜੜ੍ਹ ਦੀ ਸੁੰਡੀ:

ਇਸ ਕੀੜੇ ਦੀ ਸੁੰਡੀ ਦਾ ਰੰਗ ਚਿੱਟਾ ਹੁੰਦਾ ਹੈ ਤੇ ਇਸ ਦੇ ਲੱਤਾਂ ਨਹੀਂ ਹੁੰਦੀਆਂ ਇਹ ਸੁੰਡੀ ਜੁਲਾਈ ਤੋਂ ਸਤੰਬਰ ਤੱਕ ਜ਼ਮੀਨ ਵਿੱਚ ਬੂਟੇ ਦੀਆਂ ਜੜ੍ਹਾਂ ਨੂੰ ਖਾਂਦੀ ਹੈ ਤੇ ਹਮਲੇ ਵਾਲੇ ਬੂਟੇ ਛੋਟੇ ਰਹਿ ਜਾਂਦੇ ਹਨ, ਪੀਲੇ ਪੈ ਜਾਂਦੇ ਹਨ ਤੇ ਪੂਰਾ ਜਾੜ੍ਹ ਨਹੀਂ ਮਾਰਦੇ ਇਸ  ਕੀੜੇ ਦਾ ਹਮਲਾ ਰਾਜਪੁਰੇ ਦੇ ਇਲਾਕੇ ਵਿੱਚ ਦੇਖਿਆ ਗਿਆ ਹੈ ਪਰ ਹੁਣ ਇਹ ਕੀੜਾ ਪੰਜਾਬ ਦੇ ਹੋਰ ਇਲਾਕਿਆਂ ‘ਚ ਵੀ ਫੈਲ ਰਿਹਾ ਹੈ

ਰੋਕਥਾਮ:

ਇਸ ਕੀੜੇ ਦੀ ਰੋਕਥਾਮ ਲਈ ਹਮਲੇ ਵਾਲੇ ਖੇਤਾਂ ਵਿੱਚ ਸਿਫਾਰਸ਼ ਕੀਤੇ ਦਾਣੇਦਾਰ ਕੀਟਨਾਸ਼ਕ ਦਾ ਖੜ੍ਹੇ ਪਾਣੀ ਵਿੱਚ ਛੱਟਾ ਦਿਉ
ਨੋਟ:-

1. ਦਾਣੇਦਾਰ ਕੀਟਨਾਸ਼ਕਾਂ ਦੀ ਸਿਫਾਰਸ਼ ਸਿਰਫ਼ ਬਾਸਮਤੀ ਕਿਸਮਾਂ ਲਈ ਹੀ ਕੀਤੀ ਗਈ ਹੈ
2. ਹਰ ਵਾਰ ਇੱਕ ਹੀ ਕੀਟਨਾਸ਼ਕ ਦੀ ਵਰਤੋਂ ਦਾ ਕਰੋ
3. ਹੱਥਾਂ ਪੈਰਾਂ ਦੇ ਜ਼ਖਮ ਵਾਲਾ ਕਾਮਾ ਦਾਣੇਦਾਰ ਕੀਟਨਾਸ਼ਕਾਂ ਦੀ ਵਰਤੋਂ ਨਾ ਕਰੇ
4. ਕੀਟਨਾਸ਼ਕਾਂ ਦੀ ਵਰਤੋਂ ਸਮੇਂ ਇਨ੍ਹਾਂ ਨਾਲ ਮਿਲੇ ਦਸਤਾਨੇ ਜ਼ਰੂਰ ਪਹਿਨੋ
5. ਕੀਟਨਾਸ਼ਕਾਂ ਦੀ ਵਰਤੋਂ ਵਾਲੇ ਕਾਮੇਂ ਖਾਣ-ਪੀਣ ਤੋਂ ਪਹਿਲਾਂ ਆਪਣੇ ਹੱਥ-ਮੂੰਹ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਜ਼ਰੂਰ ਧੋ ਲੈਣ

ਜ਼ਰੂਰੀ ਸੂਚਨਾ:-

ਇਹ ਲੇਖ ਸਿਰਫ਼ ਤੁਹਾਨੂੰ ਜਾਣਕਾਰੀ ਦੇਣ ਹਿੱਤ ਹੈ ਕੀਟਨਾਸ਼ਕਾਂ ਅਤੇ ਖਾਦਾਂ ਦੀ ਜਾਣਕਾਰੀ ਲੈਣ ਲਈ ਕਿਸਾਨ ਵੀਰ ਨੇੜਲੇ ਖੇਤੀ ਸਲਾਹਕਾਰ ਨਾਲ ਸੰਪਰਕ ਕਰ ਲੈਣ

ਝਾੜ ਘਟਾਉਣ ਵਾਲੇ ਕਾਰਨਾਂ ਵੱਲ ਧਿਆਨ ਦਿੰਦੇ ਹੋਏ ਯੋਗ ਪ੍ਰਬੰਧ ਕਰਨ ਨਾਲ ਝਾੜ ਨੂੰ ਹੋਰ ਵਧਾਇਆ ਜਾ ਸਕਦਾ ਹੈ ਝੋਨੇ ਦਾ ਝਾੜ ਘਟਾਉਣ ਵਾਲੇ ਕਾਰਨਾਂ ‘ਚੋਂ ਹਾਨੀਕਾਰਕ ਕੀੜੇ-ਮਕੌੜੇ, ਬਿਮਾਰੀਆਂ ਤੇ ਨਦੀਨ ਮੁੱਖ ਹਨ ਸੁਚੱਜੇ ਕੀਟ ਪ੍ਰਬੰਧ ਦਾ ਸਿਧਾਂਤ ਹਾਨੀਕਾਰਕ ਕੀੜਿਆਂ ਦਾ ਸੌ ਫ਼ੀਸਦੀ ਖਾਤਮਾ ਕਰਨਾ ਨਹੀਂ ਬਲਕਿ ਇਨ੍ਹਾਂ ਦੀ ਸੰਖਿਆ ਜਾਂ ਹਮਲੇ ਨੂੰ ਆਰਥਿਕ ਨੁਕਸਾਨ ਕਰਨ ਦੀ ਮਿੱਥੀ ਹੱਦ (ਆਰਥਿਕ ਕਗਾਰ) ਤੋਂ ਹੇਠਾਂ ਰੱਖਣਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।