Electricity Demand Punjab: ਬਿਜਲੀ ਦੀ ਮੰਗ ’ਚ ਰਿਕਾਰਡ ਵਾਧਾ, 15624 ਮੈਗਾਵਾਟ ਤੱਕ ਪੁੱਜੀ

Electricity Demand Punjab
Electricity Demand Punjab: ਬਿਜਲੀ ਦੀ ਮੰਗ ’ਚ ਰਿਕਾਰਡ ਵਾਧਾ, 15624 ਮੈਗਾਵਾਟ ਤੱਕ ਪੁੱਜੀ

Electricity Demand Punjab: ਲਹਿਰਾ ਮੁਹੱਬਤ ਦਾ ਬੰਦ ਹੋਇਆ ਯੂਨਿਟ ਅਜੇ ਤੱਕ ਨਹੀਂ ਹੋਇਆ ਚਾਲੂ

  • ਆਖਰੀ ਪੜਾਅ ਤਹਿਤ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਪਾਵਰਕੌਮ ਨੂੰ ਆਈਆਂ ਤਰੇਲੀਆਂ | Electricity Demand Punjab

Electricity Demand Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਝੋਨੇ ਦਾ ਤੀਜ਼ਾ ਅਤੇ ਆਖ਼ਰੀ ਪੜਾਅ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਅੱਜ ਦੁਪਹਿਰ ਮੌਕੇ ਬਿਜਲੀ ਦੀ ਮੰਗ 15600 ਮੈਗਾਵਾਟ ਨੂੰ ਪਾਰ ਹੋ ਗਈ। ਇੱਧਰ ਜੇਠ ਦੀ ਗਰਮੀ ਵੀ ਆਪਣੇ ਰੰਗ ਦਿਖਾਉਣ ਲੱਗੀ ਹੈ ਤੇ ਪਾਰਾ ਲਗਾਤਾਰ ਉਤਾਅ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਸੂਬੇ ਅੰਦਰ ਝੋਨੇ ਦਾ ਤੀਜ਼ਾ ਤੇ ਆਖਰੀ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਪਾਵਰਕੌਮ ਵੱਲੋਂ ਪੂਰੇ ਪੰਜਾਬ ਅੰਦਰ ਹੀ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਲਈ 8 ਘੰਟੇ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਝੋਨੇ ਦੇ ਆਖਰੀ ਪੜਾਅ ਦੇ ਪਹਿਲੇ ਦਿਨ ਹੀ 14 ਲੱਖ ਦੇ ਕਰੀਬ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ ’ਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ, ਜੋ ਕਿ ਪਾਵਰਕੌਮ ਨੂੰ ਅਗਲੇ ਦਿਨਾਂ ਲਈ ਰਿਕਾਰਡ ਤੋੜ ਵਾਧੇ ਦੇ ਸੰਕੇਤ ਦੇ ਰਿਹਾ ਹੈ। ਦੁਪਹਿਰ ਬਾਅਦ ਬਿਜਲੀ ਦੀ ਮੰਗ 15624 ਮੈਗਾਵਾਟ ’ਤੇ ਪੁੱਜ ਗਈ ਸੀ ਤੇ ਅਗਲੇ ਦਿਨਾਂ ਵਿੱਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਨੇੜੇ ਢੁੱਕ ਸਕਦੀ ਹੈ।

Electricity Demand Punjab

ਅੱਜ ਪਟਿਆਲਾ, ਸੰਗਰੂਰ, ਲੁਧਿਆਣਾ, ਮੋਗਾ, ਜਲੰਧਰ, ਮਾਨਸਾ, ਮਲੇਰਕੋਟਲਾ, ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਲਈ ਟਿਊਬਵੈੱਲਾਂ ਦੀਆਂ ਸਵਿਚਾਂ ਨੂੰ ਦੱਬ ਦਿੱਤਾ ਗਿਆ ਹੈ। ਇੱਧਰ ਪਾਵਰਕੌਮ ਦੇ ਥਰਮਲਾਂ ਦੇ ਯੂਨਿਟਾਂ ਵਿੱਚ ਐਨ ਮੌਕੇ ਤਕਨੀਕੀ ਨੁਕਸ ਪੈਣ ਲੱਗੇ ਹਨ ਅਤੇ ਪਾਵਰਕੌਮ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਬੀਤੇ ਦਿਨੀਂ ਬੰਦ ਹੋਇਆ 2 ਨੰਬਰ ਯੂਨਿਟ ਅਜੇ ਤੱਕ ਚਾਲੂ ਨਹੀਂ ਹੋ ਸਕਿਆ। Electricity Demand Punjab

Read Also : Los Angeles Violence 2025: ਅਮਰੀਕਾ ਹਿੰਸਾ, ਲਾਸ ਏਂਜਲਸ ’ਚ ਅੱਗਜ਼ਨੀ ਤੇ ਭੰਨਤੋੜ, 2 ਦੀ ਮੌਤ

ਬਿਜਲੀ ਦੀ ਮੰਗ ’ਚ ਵੱਡੇ ਵਾਧੇ ਨਾਲ ਨਜਿੱਠਣ ਲਈ ਪਾਵਰਕੌਮ ਥਰਮਲਾਂ ਦੇ ਸਾਰੇ ਯੂਨਿਟਾਂ ਦਾ ਚਾਲੂ ਰਹਿਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਬਿਜਲੀ ਦੀ ਮੰਗ 13000 ਮੈਗਾਵਾਟ ਦੇ ਨੇੜੇ ਸੀ ਅਤੇ ਅੱਜ ਸਿੱਧਾ 2500 ਮੈਗਾਵਾਟ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਇੱਧਰ ਜੇਕਰ ਪਾਵਰਕੌਮ ਦੇ ਥਰਮਲਾਂ ਦੀ ਸਥਿਤੀ ਦੇਖੀ ਜਾਵੇ ਤਾਂ ਰੋਪੜ ਥਰਮਲ ਪਲਾਂਟ ਦੇ ਚਾਰੇ ਯੂਨਿਟਾਂ ਵੱਲੋਂ 669 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਵੱਲੋਂ 629 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜਦਕਿ ਇਸਦਾ ਇੱਕ ਯੂਨਿਟ ਜੋ ਬੀਤੇ ਦਿਨੀਂ ਬੰਦ ਹੋਇਆ ਸੀ, ਅਜੇ ਤੱਕ ਚਾਲੂ ਨਹੀਂ ਹੋ ਸਕਿਆ।ਇਸ ਦੇ ਨਾਲ ਹੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ ਅਤੇ ਇੱਥੋਂ 500 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ। ਪ੍ਰਾਈਵੇਟ ਥਰਮਲ ਰਾਜਪੁਰਾ ਦੇ ਦੋਵੇਂਂ ਯੂਨਿਟਾਂ ਵੱਲੋਂ 1300 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜਦਕਿ ਸਭ ਤੋਂ ਵੱਡੇ ਥਰਮਲ ਤਲਵੰਡੀ ਸਾਬੋ ਦੇ ਤਿੰਨੇ ਯੂਨਿਟਾਂ ਵੱਲੋਂ 1858 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ।

ਬਿਜਲੀ ਕੱਟਾਂ ਦਾ ਸਿਲਸਿਲਾ ਸ਼ੁਰੂ

ਇੱਧਰ ਬਿਜਲੀ ਦੀ ਮੰਗ ’ਚ ਵਾਧਾ ਹੋਣ ਨਾਲ ਹੀ ਪਾਵਰਕੌਮ ਵੱਲੋਂ ਦਿਹਾਤੀ ਖੇਤਰਾਂ ’ਚ ਬਿਜਲੀ ਕੱਟਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਪਾਵਰਕੌਮ ਵੱਲੋਂ ਬਿਜਲੀ ਦੀ ਮੰਗ ਨਾਲ ਨਜਿੱਠਣ ਲਈ ਦਿਹਾਤੀ ਖੇਤਰਾਂ ਦੇ ਵੱਖ-ਵੱਖ ਫੀਡਰਾਂ ’ਤੇ ਕੱਟ ਲਗਾਕੇ ਸਥਿਤੀ ਨੂੰ ਸੰਭਾਲਿਆ ਜਾ ਰਿਹਾ ਹੈ। ਵਿਭਾਗ ਵੱਲੋਂ ਕੱਟਾਂ ਨੂੰ ਤਕਨੀਕੀ ਨੁਕਸ ਦਾ ਨਾਂਅ ਦਿੱਤਾ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨ ਗਰਮੀ ਦੇ ਹੋਰ ਪ੍ਰਚੰਡ ਰੂਪ ਦੀ ਚੇਤਾਵਨੀ ਦਿੱਤੀ ਹੋਈ ਹੈ। ਅਗਲੇ ਦਿਨਾਂ ’ਚ ਮੀਂਹ ਦੀ ਆਮਦ ਨਾਲ ਹੀ ਪਾਵਰਕੌਮ ਨੂੰ ਕੁਝ ਸਾਹ ਮਿਲ ਸਕਦਾ ਹੈ।