ਹਿਮਾਚਲ ਜਾਣ ਤੋਂ ਪਹਿਲਾਂ ਜ਼ਰੂਰ ਪਡ਼੍ਹੋ ਇਹ ਖਬਰ, ਨਹੀਂ ਤਾਂ ਪਵੇਗਾ ਪਛਤਾਉਣਾ

Himachal News

ਹਿਮਾਚਲ ਜਾਣਾ ਹੋਇਆ ਮਹਿੰਗਾ, ਟੋਲ ਟੈਕਸ ’ਚ ਹੋਇਆ ਭਾਰੀ ਵਾਧਾ

(ਸੱਚ ਕਹੂੰ ਨਿਊਜ਼) ਸੋਲਨ। ਜੇਕਰ ਤੁਸੀਂ ਵੀ ਹਿਮਾਚਲ ਪ੍ਰਦੇਸ਼ ’ਚ ਘੁੰਮਣ ਦੀ ਪਲਾਨਿੰਗ ਬਣਾ ਰਹੇ ਹੋ ਤਾਂ ਤੁਹਾਨੂੰ ਇੱਕ ਵਾਰੀ ਜ਼ਰੂਰ ਸੋਚਣਾ ਪਵੇਗਾ ਕਿਉਂਕਿ ਟੋਲ ਟੈਕਸ ਵਧਾ ਦਿੱਤਾ ਗਿਆ ਹੈ। ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ’ਤੇ ਪਵੇਗਾ। ਆਬਕਾਰੀ ਤੇ ਕਰ ਵਿਭਾਗ ਨੇ ਟੋਲ ਬੈਰੀਅਰਾਂ ‘ਤੇ ਐਂਟਰੀ ਟੈਕਸ ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਹਿਮਾਚਲ ਦੇ ਪ੍ਰਾਈਵੇਟ ਵਾਹਨਾਂ ਤੋਂ ਕੋਈ ਟੈਕਸ ਨਹੀਂ ਲਿਆ ਜਾਵੇਗਾ, ਪਰ ਹਿਮਾਚਲ ਨੰਬਰ ਵਾਲੇ ਕਮਰਸ਼ੀਅਲ ਵਾਹਨਾਂ ਨੂੰ ਟੈਕਸ ਦੇਣਾ ਹੋਵੇਗਾ। (Himachal News)

ਕਿਹਡ਼ੇ ਵਾਹਨ ਤੋਂ ਕਿੰਨਾ ਵਸੂਲਿਆ ਜਾਵੇਗਾ ਪੈਸਾ

ਆਬਕਾਰੀ ਤੇ ਕਰ ਕਮਿਸ਼ਨਰ ਯੂਨਸ ਖਾਨ ਨੇ ਦੱਸਿਆ ਕਿ ਹੁਣ 250 ਕੁਇੰਟਲ ਜਾਂ ਇਸ ਤੋਂ ਵੱਧ ਲੋਡਿੰਗ ਵਾਲੇ ਵਾਹਨ ਤੋਂ ਪਹਿਲੀ ਵਾਰ ਐਂਟਰੀ ਟੈਕਸ ਵਸੂਲਿਆ ਜਾਵੇਗਾ ਅਤੇ ਇਹ 600 ਹੋਵੇਗਾ। 120 ਤੋਂ 250 ਕੁਇੰਟਲ ਵਜ਼ਨ ਵਾਲੇ ਵਾਹਨਾਂ ‘ਤੇ 450 ਰੁਪਏ ਦੀ ਬਜਾਏ 500 ਰੁਪਏ ਦਾ ਐਂਟਰੀ ਟੈਕਸ ਲਗਾਇਆ ਜਾਵੇਗਾ। 90 ਤੋਂ 120 ਕੁਇੰਟਲ ਵਾਲੇ ਵਾਹਨ ਤੋਂ 230 ਦੀ ਬਜਾਏ 250 ਰੁਪਏ ਵਸੂਲੇ ਜਾਣਗੇ। 20 ਤੋਂ 90 ਕੁਇੰਟਲ ਭਾਰ ਵਾਲੇ ਵਾਹਨਾਂ ਤੋਂ 120 ਰੁਪਏ ਦੀ ਬਜਾਏ 140 ਰੁਪਏ ਐਂਟਰੀ ਟੈਕਸ ਵਸੂਲਿਆ ਜਾਵੇਗਾ। 20 ਕੁਇੰਟਲ ਤੋਂ ਘੱਟ ਭਾਰ ਵਾਲੇ ਵਾਹਨਾਂ ਤੋਂ 90 ਰੁਪਏ ਦੀ ਬਜਾਏ 100 ਰੁਪਏ ਦਾ ਐਂਟਰੀ ਟੈਕਸ ਵਸੂਲਿਆ ਜਾਵੇਗਾ।

ਪਰਮਿਟ ਫੀਸ ’ਚ ਵੀ ਕੀਤਾ ਗਿਆ ਵਾਧਾ

ਯੂਨਸ ਖਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਕੋਈ ਡਰਾਈਵਰ 3 ਮਹੀਨਿਆਂ ਲਈ ਆਪਣਾ ਪਰਮਿਟ ਬਣਾਉਂਦਾ ਹੈ ਤਾਂ ਉਸ ਨੂੰ 1500 ਰੁਪਏ ਫੀਸ ਦੇਣੀ ਪਵੇਗੀ। ਜੇਕਰ ਕੋਈ 1 ਸਾਲ ਲਈ ਪਰਮਿਟ ਬਣਾਉਣਾ ਚਾਹੁੰਦਾ ਹੈ ਤਾਂ 3500 ਰੁਪਏ ਫੀਸ ਦੇਣੀ ਪਵੇਗੀ। ਉਨਾਂ ਕਿਹਾ ਕਿ ਇਹ ਐਂਟਰੀ ਟੈਕਸ ਦੀਆਂ ਇਹ ਨਵੀਆਂ ਦਰਾਂ ਅਗਲੇ ਇੱਕ ਸਾਲ ਤੱਕ ਲਾਗੂ ਰਹਿਣਗੀਆਂ। Himachal News

ਜਿਕਰਯੋਗ ਹੈ ਕਿ ਹਿਮਾਚਲ ‘ਚ ਪਿਛਲੇ 2 ਦਿਨਾਂ ‘ਚ 13 ਬੈਰੀਅਰ 132.52 ਕਰੋੜ ਰੁਪਏ ‘ਚ ਨਿਲਾਮ ਹੋਏ। ਅਜਿਹੇ ‘ਚ ਟੋਲ ਬੈਰੀਅਰ ‘ਤੇ ਐਂਟਰੀ ਟੈਕਸ ਦੀ ਦਰ ‘ਚ ਵਾਧੇ ਦਾ ਫਾਇਦਾ ਸਿੱਧੇ ਠੇਕੇਦਾਰਾਂ ਨੂੰ ਹੋਵੇਗਾ ਪਰ ਹਿਮਾਚਲ ‘ਚ ਆਉਣ ਵਾਲੇ ਲੋਕਾਂ ਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here