ਵਧਾਉਣ ਦੀ ਸੰਭਾਵਨਾ, ਛੇ ਜੂਨ ਨੂੰ ਇੱਕ ਚੌਥਾਈ ਫੀਸਦੀ ਦਾ ਹੋਇਆ ਸੀ ਵਾਧਾ (RBI)
ਹਰ ਮਹੀਨੇ ਹੋਮ ਲੋਨ ‘ਤੇ ਵਧ ਸਕਦੀ ਹੈ ਈਐਮਆਈ
ਮੁੰਬਈ, ਏਜੰਸੀ
ਆਰਥਿਕ ਵਿਕਾਸ ਦਰ ਦੇ ਲਗਭਗ ਪਟੜੀ ‘ਤੇ ਆਉਣ ਦਰਮਿਆਨ ਘਰੇਲੂ ਤੇ ਵਿਸ਼ਵ ਕਾਰਕਾਂ ਨਾਲ ਮਹਿੰਗਾਈ ਵਧਣ ਦੀ ਸੰਭਾਵਨਾ ਪ੍ਰਗਟਾਉਂਦਿਆਂ ਰਿਜ਼ਰਵ ਬੈਂਕ ਦੀ ਮੌਦ੍ਰਿਕ ਨੀਤੀ ਕਮੇਟੀ ਨੇ ਦੋ ਮਹੀਨਿਆਂ ‘ਚ ਦੂਜੀ ਵਾਰ ਨੀਤੀਗਤ ਦਰਾਂ ‘ਚ ਇੱਕ ਚੌਥਾਈ ਫੀਸਦੀ ਦਾ ਵਾਧਾ ਕਰ ਦਿੱਤਾ ਹੈ, ਜਿਸ ਨਾਲ ਘਰ ਤੇ ਵਾਹਨ ਸਮੇਤ ਵੱਖ-ਵੱਖ ਪ੍ਰਕਾਰ ਦੇ ਕਰਜ਼ੇ ਮਹਿੰਗੇ ਹੋ ਸਕਦੇ ਹਨ।
ਕਮੇਟੀ ਦੀ ਜਾਰੀ ਵਿੱਤ ਵਰ੍ਹੇ ਦੀ ਤੀਜੀ ਦੂਜੀ ਮਾਸਿਕ ਸਮੀਖਿਆ ਮੀਟਿੰਗ ਤੋਂ ਬਾਅਦ ਅੱਜ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਘਰੇਲੂ ਪੱਧਰ ‘ਤੇ ਸਾਉਣੀ ਫਸਲਾਂ ਦੇ ਘੱਟੋ-ਘੱਟ ਸਮਰੱਥਨ ਮੁੱਲ ‘ਚ ਵਾਧੇ ਨਾਲ ਹੀ ਮਾਨਸੂਨ ਦੀ ਚਾਲ ਹੋਰ ਵਿਸ਼ਵ ਪੱਧਰ ‘ਤੇ ਹੋ ਰਹੇ ਘਟਨਾਕ੍ਰਮ ਨਾਲ ਮਹਿੰਗਾਈ ‘ਤੇ ਅਸਰ ਪੈਣ ਦਾ ਅਨੁਮਾਨ ਹੈ। ਇਸ ਦੇ ਮੱਦੇਨਜ਼ਰ ਨੀਤੀਗਤ ਦਰਾਂ ‘ਚ 0.25 ਫੀਸਦੀ ਦਾ ਵਾਧਾ ਕੀਤਾ ਗਿਆ ਹੈ। (RBI)
6 ਜੂਨ ਨੂੰ ਇੱਕ ਚੌਥਾਈ ਫੀਸਦੀ ਦਾ ਵਾਧਾ ਹੋਇਆ ਸੀ
ਕਮੇਟੀ ਦੇ ਛੇ ‘ਚੋਂ ਪੰਜ ਮੈਂਬਰਾਂ ਨੇ ਦਰਾਂ ‘ਚ ਵਾਧੇ ਦੀ ਹਮਾਇਤ ਕੀਤੀ ਜਦੋਂਕਿ ਇੱਕ ਨੇ ਵਿਰੋਧ ‘ਚ ਵੋਟ ਪਾਈ। ਹੁਣ ਇਸ ਵਾਧੇ ਤੋਂ ਬਾਅਦ ਰੇਪੋ ਦਰ 6.50 ਫੀਸਦੀ, ਰਿਵਰਸ ਰੇਪੋ ਦਰ 6.25 ਫੀਸਦੀ, ਮਾਰਜੀਨਲ ਸਟੈਂਡਿੰਗ ਫੈਸੀਲਿਟੀ (ਐਮਐਸਐਫ) ਦਰ 6.75 ਫੀਸਦੀ ਤੇ ਬੈਂਕ ਦਰ 6.75 ਫੀਸਦੀ ਹੋ ਗਈ ਹੈ। ਹਾਲਾਂਕਿ ਨਗਦ ਆਰਕਸ਼ੀ ਅਨੁਪਾਤ (ਸੀਆਰਆਰ) ਤੇ ਵੈਧਾਨਿਕ ਤਰਲਤਾ ਅਨੁਪਾਤ (ਐਸਐਲਆਰ) ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਹੈਕਮੇਟੀ ਨੇ ਦੂਜੀ ਮਾਸਿਕ ਸਮੀਖਿਆ ‘ਚ 6 ਜੂਨ ਨੂੰ ਨੀਤੀਗਤ ਦਰਾਂ ‘ਚ ਇੱਕ ਚੌਥਾਈ ਫੀਸਦੀ ਦਾ ਵਾਧਾ ਕੀਤਾ ਸੀ।
ਅਪ ਨਿਵੇਸ਼ ਹੋਇਆ ਹੈ ਬਿਹਤਰ
ਆਰਬੀਆਈ ਗਵਰਨਰ ਨੇ ਦੱਸਿਆ ਕਿ ਵਿੱਤ ਵਰ੍ਹੇ 2020 ਦੀ ਪਹਿਲੀ ਤਿਮਾਹੀ ਲਈ ਮਹਿੰਗਾਈ ਦਾ ਅਨੁਮਾਨ ਪਹਿਲੀ ਵਾਰ ਲਾਇਆ ਗਿਆ ਹੈ। ਐਮਪੀਸੀ ਨੇ ਕਿਹਾ ਕਿ ਹਾਲੇ ਦੇ ਮਹੀਨਿਆਂ ‘ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਵਧਣ ਦਾ ਤੇ ਘਰੇਲੂ ਪੱਧਰ ‘ਤੇ ਪੂੰਜੀ ਬਜ਼ਾਰ ਦੀ ਬਿਹਤਰ ਸਥਿਤੀਆਂ ਨੇ ਨਿਵੇਸ਼ ਨੂੰ ਬਿਹਤਰ ਕਰਨ ‘ਚ ਮੱਦਦ ਕੀਤੀ ਹੈ। (RBI)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।