ਨਵਜੋਤ ਸਿੱਧੂ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਹੋਣਗੇ ਸ਼ਾਮਲ, ਸੱਦਾ ਕਬੂਲਿਆ

Navjot Sidhu, Imran Khan, Sworn, Ceremony, Accept, Invitation

ਦੇਸ਼ ਵਿੱਚੋਂ ਸਭ ਤੋਂ ਪਹਿਲਾਂ ਸੱਦਾ ਪੱਤਰ ਸਵੀਕਾਰ ਕਰਕੇ ਸਿੱਧੂ ਨੇ ਕੀਤਾ ਹੈਰਾਨ
(Navjot Sidhu)

ਚੰਡੀਗੜ, ਅਸ਼ਵਨੀ ਚਾਵਲਾ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ (Navjot Sidhu) ਇਮਰਾਨ ਖਾਨ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਤਾਜਪੋਸ਼ੀ ਸਮਾਰੋਹ ‘ਚ  ਸ਼ਾਮਲ ਹੋਣ ਲਈ ਜਾ ਰਹੇ ਹਨ। ਨਵਜੋਤ ਸਿੱਧੂ ਨੇ ਇਮਰਾਨ ਖਾਨ ਵਲੋਂ ਭੇਜੇ ਗਏ ਸੱਦੇ ਪੱਤਰ ਨੂੰ ਸਵੀਕਾਰ ਕਰ ਲਿਆ ਹੈ। ਨਵਜੋਤ ਸਿੱਧੂ ਬਤੌਰ ਨਾ ਸਿਰਫ਼ ਲੀਡਰ ਸਗੋਂ ਕਿਸੇ ਸੂਬੇ ਦੇ ਪਹਿਲੇ ਕੈਬਨਿਟ ਮੰਤਰੀ ਹਨ, ਜਿਨਾਂ ਨੇ ਪਾਕਿਸਤਾਨ ‘ਚ ਹੋ ਰਹੇ ਤਾਜਪੋਸ਼ੀ ਸਮਾਗਮ ਵਿੱਚ ਜਾਣ ਲਈ ਹਾਮੀ ਭਰ ਦਿੱਤੀ ਹੈ।

ਪਾਕਿਸਤਾਨ ਦੇ ਨਵ ਨਿਯੁਕਤ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਜਪੋਸ਼ੀ 11 ਅਗਸਤ ਨੂੰ ਹੋਣ ਜਾ ਰਹੀਂ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਖ਼ੁਦ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਦਰਜਨ ਸ਼ਖਸੀਅਤਾਂ ਨੂੰ ਸੱਦਾ ਪੱਤਰ ਭੇਜਿਆ ਹੋਇਆ ਹੈ। ਇਨਾਂ ਵਿੱਚ ਕ੍ਰਿਕੇਟਰ ਸੁਨੀਲ ਗਵਾਸਕਰ, ਕਪਿਲ ਦੇਵ, ਨਵਜੋਤ ਸਿੱਧੂ ਅਤੇ ਅਮਿਰ ਖਾਨ ਵੀ ਸ਼ਾਮਲ ਹਨ। ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਿਸੇ ਵੀ ਲੀਡਰ ਜਾਂ ਫਿਰ ਖਿਡਾਰੀ ਨੇ ਹੁਣ ਤੱਕ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਹਾਮੀ ਨਹੀਂ ਭਰੀ ਹੈ ਪਰ ਨਵਜੋਤ ਸਿੱਧੂ ਨੇ ਬੁੱਧਵਾਰ ਰਾਤ ਨੂੰ ਇਮਰਾਨ ਖਾਨ ਦਾ ਸੱਦਾ ਪੱਤਰ ਸਵੀਕਾਰ ਕਰਦੇ ਹੋਏ ਹਾਮੀ ਭਰ ਦਿੱਤੀ ਹੈ। (Navjot Sidhu)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। 

Navjot Sidhu, Imran Khan, Sworn, Ceremony, Accept, Invitation