ਪਰਵਾਹ ਨਹੀਂ ਕੌਣ ਕੀ ਕਹਿੰਦਾ ਹੈ: ਵਿਰਾਟ

 

ਟੀਮ ਲਈ ਚੰਗਾ ਕਰਨਾ ਇੱਕੋ ਇੱਕ ਟੀਚਾ

ਅਜ਼ਬੈਸਟਨ, 1 ਅਗਸਤ

ਭਾਰਤੀ ਕਪਤਾਨ ਵਿਰਾਟ ਕੋਹਲੀ 2014 ‘ਚ ਪਿਛਲੇ ਇੰਗਲੈਂਡ ਦੌਰੇ ‘ਚ ਆਪਣੀ ਖ਼ਰਾਬ ਲੜੀ ‘ਤੇ ਕੋਈ ਧਿਆਨ ਨਹੀਂ ਦੇਣਾ ਚਾਹੁੰਦੇ ਅਤੇ ਉਹਨਾਂ ਦਾ ਇੱਕੋ ਇੱਕ ਟੀਚਾ ਮੈਦਾਨ ‘ਤੇ ਉੱਤਰ ਕੇ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ ‘ਤੇ ਹੈ ਟੈਸਟ ਰੈਂਕਿੰਗ ‘ਚ ਦੁਨੀਆਂ ਦੇ ਦੂਸਰੇ ਨੰਬਰ ਦੇ ਬੱਲੇਬਾਜ਼ ਵਿਰਾਟ ਨੇ ਇੰਗਲੈਂਡ ਵਿਰੁੱਧ ਸ਼ੁਰੂ ਹੋਏ ਪਹਿਲੇ ਟੈਸਟ ਤੋਂ ਪਹਿਲਾਂ ਪੱਤਰਕਾਰ ਸਮਾਗਮ ‘ਚ ਕਿਹਾ ਕਿ ਜਦੋਂ ਮੈਂ ਜ਼ਿਆਦਾ ਪੜ੍ਹਦਾ ਸੀ ਕਿ ਮੀਡੀਆ ‘ਚ ਕੀ ਲਿਖਿਆ ਗਿਆ ਹੈ ਤਾਂ ਮੈਂ ਆਪਣੇ ਪ੍ਰਦਰਸ਼ਨ ਦੀ ਚਿੰਤਾ ਕਰਿਆ ਕਰਦਾ ਸੀ ਪਰ ਹੁਣ ਮੈਂ ਬਾਹਰੀ ਗੱਲਾਂ ਬਾਰੇ ਸੋਚਣਾ ਬੰਦ ਕਰ ਦਿੱਤਾ ਹੈ ਕਿ ਲੋਕ ਕੀ ਕਹਿੰਦੇ ਹਨ, ਕੀ ਸੋਚਦੇ ਹਨ ਅਤੇ ਕੀ ਲਿਖਦੇ ਹਨ

 

 ਪਿਛਲੇ ਦੌਰੇ ਬਾਰੇ ਸੋਚ ਕੇ ਬੋਝ ਨਹੀਂ ਪਾਉਣਾ ਚਾਹੁੰਦਾ

ਭਾਰਤੀ ਕਪਤਾਨ ਨੇ ਕਿਹਾ ਕਿ ਮੈਂ ਆਪਣੇ ਦਿਮਾਗ ‘ਤੇ ਪਿਛਲੇ ਦੌਰੇ ਬਾਰੇ ਸੋਚ ਕੇ ਬੋਝ ਨਹੀਂ ਪਾਉਣਾ ਚਾਹੁੰਦਾ ਮੈਂ ਇਸ ਨੂੰ ਸਾਫ਼ ਸੁਥਰਾ ਰੱਖਣਾ ਚਾਹੁੰਦਾ ਹਾਂ ਤਾਂਕਿ ਮੈਂ ਸਿਰਫ਼ ਇਸ ਲੜੀ ਦੌਰਾਨ ਆਪਣੀ ਬੱਲੇਬਾਜ਼ੀ ‘ਤੇ ਧਿਆਨ ਲਗਾ ਸਕਾਂ ਵਿਰਾਟ ਨੇ ਕਿਹਾ ਕਿ ਜਦੋਂ ਮੈਂ ਮੈਦਾਨ ‘ਤੇ ਉੱਤਰਦਾ ਹਾਂ ਤਾਂ ਮੇਰੇ ਹੱਥ ‘ਚ ਬੱਲਾ ਹੁੰਦਾ ਹੈ ਅਤੇ ਮੈਂ ਉਹਨਾਂ ਲੋਕਾਂ ਬਾਰੇ ਨਹੀਂ ਸੋਚਦਾ ਜੋ ਬਾਹਰ ਬੈਠ ਕੇ ਲਿਖਦੇ ਹਨ ਅਤੇ ਚੀਜ਼ਾਂ ਦੀ ਭਵਿੱਖਬਾਣੀ ਕਰਦੇ ਹਨ ਅੰਤਰਰਾਸ਼ਟਰੀ ਕ੍ਰਿਕਟ ‘ਚ ਛੇਤੀ ਹੀ 10 ਸਾਲ ਪੂਰੇ ਕਰਨ ਜਾ ਰਹੇ ਵਿਰਾਟ ਨੇ ਕਿਹਾ ਕਿ ਜਦੋਂ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਮੈਂ ਇਸ ਬਾਰੇ ਨਹੀਂ ਸੋਚਿਆ ਸੀ ਫਿਰ ਵੀ ਮੈਂ ਖ਼ੁਸ਼ ਹਾਂ ਕਿ 10 ਸਾਲ ਛੇਤੀ ਹੀ ਪੂਰੇ ਕਰਾਂਗਾ ਮੈਂ ਇੱਥੇ ਕੁਝ ਸਾਬਤ ਨਹੀਂ ਕਰਨਾ ਹੈ ਮੈਂ ਸਿਰਫ਼ ਆਪਣੀ ਟੀਮ ਲਈ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ, ਮੈਂ ਆਪਣੀ ਟੀਮ ਲਈ ਦੌੜਾਂ ਬਣਾਉਣਾ ਚਾਹੁੰਦਾ ਹਾਂ ਅਤੇ ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣਾ ਚਾਹੁੰਦਾ ਹਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।