ਕੋਹਲੀ ਅਤੇ ਧੋਨੀ ਹੋਏ ਪਾਸ
ਏਜੰਸੀ, (ਬੰਗਲੁਰੂ) ਬੱਲੇਬਾਜ਼ ਅੰਬਾਤੀ ਰਾਇਡੂ ਨੂੰਂ ਜ਼ਰੂਰੀ ਫਿਟਨੈੱਸ ਟੈਸਟ ਪਾਸ ਨਾ ਕਰ ਸਕਣ ਕਰਕੇ ਇੰਗਲੈਂਡ ਵਿਰੁੱਧ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਲਈ ਭਾਰਤੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਬੰਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ (ਐਨ.ਸੀ.ਏ.) ‘ਚ ਰਾਇਡੂ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਨੇ ਵੀ ਫਿਟਨੈੱਸ ਟੈਸਟ ਲਈ ਹਿੱਸਾ ਲਿਆ ਸੀ ਅਤੇ ਟੈਸਟ ਪਾਸ ਕਰ ਲਿਆ ਹੈ।
32 ਸਾਲ ਦੇ ਰਾਇਡੂ ਨੇ ਆਈ.ਪੀ.ਐਲ. ‘ਚ ਚੇਨਈ ਸੁਪਰ ਕਿੰਗਜ਼ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਲੀਗ ‘ਚ 149.75 ਦੇ ਸਟਰਾਈਕ ਰੇਟ ਨਾਲ 602 ਦੌੜਾਂ ਬਣਾ ਕੇ ਪੰਜ ਅੱਵਲ ਸਕੋਰਰਾਂ ‘ਚ ਸ਼ਾਮਲ ਸੀ ਪਰ ਕਰੀਬ ਡੇਢ ਸਾਲ ਬਾਅਦ ਇੰਗਲੈਂਡ ਵਿਰੁੱਧ ਭਾਰਤੀ ਇੱਕ ਰੋਜ਼ਾ ਟੀਮ ‘ਚ ਬੁਲਾਵਾ ਪਾਉਣ ਵਾਲੇ ਰਾਇਡੂ ਫਿਟਨੈਸ ਟੈਸਟ ‘ਚ ਫੇਲ ਹੋਣ ਕਾਰਨ ਲੜੀ ‘ਚ ਹਿੱਸਾ ਨਹੀਂ ਲੈ ਸਕਣਗੇ.
ਭਾਰਤ ਅਤੇ ਇੰਗਲੈਂਡ ਦਰਮਿਆਨ 12 ਜੁਲਾਈ ਤੋਂ ਨਾਟਿੰਘਮ ‘ਚ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਹੋਣੀ ਹੈ ਰਾਇਡ ਨੇ ਆਖ਼ਰੀ ਵਾਰ 2016 ‘ਚ ਇੱਕ ਰੋਜ਼ਾ ਟੀਮ ‘ਚ ਖੇਡਿਆ ਸੀ ਖਿਡਾਰੀਆਂ ਲਈ ਫਿਟਨੈੱਸ ਟੈਸਟ ‘ਚ ਘੱਟ ਤੋਂ ਘੱਟ 16:1 ਦਾ ਸਕੋਰ ਕਰਨਾ ਜ਼ਰੂਰੀ ਹੈ ਜੋ ਸਟਰੈਂਥ ਅਤੇ ਕੰਡਿਸ਼ਨਿੰਗ ਕੋਚ ਸ਼ੰਕਰ ਬਾਸੁ ਨੇ ਤੈਅ ਕੀਤਾ ਹੈ ਪਿਛਲੇ ਹਫ਼ਤੇ ਬੀ.ਸੀ.ਸੀ.ਆਈ. ਨੇ ਸੰਜੂ ਸੈਮਸਨ ਅਤੇ ਮੁਹੰਮਦ ਸ਼ਮੀ ਨੂੰ ਵੀ ਟੀਮ ਇੰਡੀਆ ਵੱਲੋਂ ਖੇਡਣ ਲਈ ਅਯੋਗ ਘੋਸ਼ਿਤ ਕੀਤਾ ਸੀ।