![Ravindra Jadeja Ravindra Jadeja](https://sachkahoonpunjabi.com/wp-content/uploads/2025/02/Ravindra-Jadeja-696x406.jpg)
Ravindra Jadeja: ਸਪੋਰਟਸ ਡੈਸਕ। ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਇੰਗਲੈਂਡ ਵਿਰੁੱਧ ਪਹਿਲੇ ਵਨਡੇ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਤਿੰਨ ਵਿਕਟਾਂ ਲੈਣ ’ਚ ਸਫਲ ਰਹੇ। ਇਸ ਦੇ ਨਾਲ, ਜਡੇਜਾ ਨੇ ਭਾਰਤ ਲਈ ਅੰਤਰਰਾਸ਼ਟਰੀ ਕ੍ਰਿਕੇਟ ’ਚ 600 ਵਿਕਟਾਂ ਪੂਰੀਆਂ ਕਰ ਲਈਆਂ ਹਨ ਤੇ ਉਹ ਅਜਿਹਾ ਕਰਨ ਵਾਲੇ ਪੰਜਵੇਂ ਭਾਰਤੀ ਗੇਂਦਬਾਜ਼ ਹਨ। ਆਪਣੇ ਕਰੀਅਰ ’ਚ, ਜਡੇਜਾ ਨੇ ਭਾਰਤ ਲਈ 80 ਟੈਸਟ ਮੈਚਾਂ ’ਚ 323 ਵਿਕਟਾਂ, 198 ਵਨਡੇ ਮੈਚਾਂ ’ਚ 223 ਵਿਕਟਾਂ ਤੇ 74 ਟੀ-20 ਮੈਚਾਂ ’ੱਚ 54 ਵਿਕਟਾਂ ਲਈਆਂ ਹਨ। Ravindra Jadeja
ਇਹ ਖਬਰ ਵੀ ਪੜ੍ਹੋ : February School Holidays: ਫਰਵਰੀ 2025 ’ਚ ਸਕੂਲਾਂ ਦੀਆਂ ਛੁੱਟੀਆਂ ਦੀ ਆ ਗਈ ਪੂਰੀ ਸੂਚੀ, ਜਾਣੋ ਕਦੋਂ-ਕਦੋਂ ਰਹਿਣਗੇ…
ਜਡੇਜਾ ਤੇ ਹਰਸ਼ਿਤ ਦੀ ਸ਼ਾਨਦਾਰ ਗੇਂਦਬਾਜ਼ੀ | Ravindra Jadeja
ਭਾਰਤ ਨੇ ਡੈਬਿਊ ਕਰਨ ਵਾਲੇ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਤੇ ਸਪਿੰਨਰ ਰਵਿੰਦਰ ਜਡੇਜਾ ਦੀ ਅਗਵਾਈ ’ਚ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੂੰ 47.4 ਓਵਰਾਂ ’ਚ 248 ਦੌੜਾਂ ’ਤੇ ਸਮੇਟ ਦਿੱਤਾ। ਇੰਗਲੈਂਡ ਲਈ ਕਪਤਾਨ ਜੋਸ ਬਟਲਰ ਤੇ ਜੈਕਬ ਬੈਥਲ ਨੇ ਅਰਧ ਸੈਂਕੜੇ ਜੜੇ, ਜਿਸ ਕਾਰਨ ਟੀਮ ਇੱਕ ਚੁਣੌਤੀਪੂਰਨ ਸਕੋਰ ਬਣਾਉਣ ’ਚ ਸਫਲ ਰਹੀ। ਭਾਰਤ ਲਈ ਹਰਸ਼ਿਤ ਤੇ ਜਡੇਜਾ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂ ਕਿ ਮੁਹੰਮਦ ਸ਼ਮੀ, ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਨੂੰ ਇੱਕ-ਇੱਕ ਵਿਕਟ ਮਿਲੀ। ਇੰਗਲੈਂਡ ਲਈ ਬਟਲਰ ਨੇ 52 ਦੌੜਾਂ, ਬੈਥਲ ਨੇ 51 ਦੌੜਾਂ, ਸਾਲਟ ਨੇ 43 ਦੌੜਾਂ ਤੇ ਡਕੇਟ ਨੇ 32 ਦੌੜਾਂ ਬਣਾਈਆਂ, ਪਰ ਬਾਕੀ ਬੱਲੇਬਾਜ਼ ਕੁਝ ਖਾਸ ਨਹੀਂ ਕਰ ਸਕੇ।
ਜਡੇਜਾ ਨੇ ਐਂਡਰਸਨ ਨੂੰ ਛੱਡਿਆ ਪਿੱਛੇ | Ravindra Jadeja
ਰਵਿੰਦਰ ਜਡੇਜਾ ਨੇ ਜੈਕਬ ਬੈਥਲ ਨੂੰ ਆਊਟ ਕਰਕੇ ਭਾਰਤ ਨੂੰ ਅੱਠਵੀਂ ਸਫਲਤਾ ਦਿਵਾਈ। ਬੈਥਲ ਅੱਧਾ ਸੈਂਕੜਾ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਉਸਨੇ 64 ਗੇਂਦਾਂ ’ਤੇ 51 ਦੌੜਾਂ ਬਣਾਈਆਂ। ਇਹ ਜਡੇਜਾ ਦਾ ਮੈਚ ਦਾ ਦੂਜਾ ਵਿਕਟ ਸੀ। ਇਸ ਨਾਲ ਜਡੇਜਾ ਨੇ ਇੱਕ ਖਾਸ ਉਪਲਬਧੀ ਹਾਸਲ ਕੀਤੀ। ਉਹ ਭਾਰਤ ਤੇ ਇੰਗਲੈਂਡ ਵਿਚਕਾਰ ਵਨਡੇ ਮੈਚਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਜਡੇਜਾ ਨੇ ਹੁਣ ਤੱਕ ਇਸ ਟੀਮ ਖਿਲਾਫ ਵਨਡੇ ਮੈਚਾਂ ’ਚ 42 ਵਿਕਟਾਂ ਲਈਆਂ ਹਨ। ਇਸ ਮਾਮਲੇ ’ਚ, ਉਸਨੇ ਜੇਮਸ ਐਂਡਰਸਨ ਨੂੰ ਪਿੱਛੇ ਛੱਡ ਦਿੱਤਾ ਜਿਸਨੇ ਦੋਵਾਂ ਦੇਸ਼ਾਂ ਵਿਚਕਾਰ ਵਨਡੇ ਸੀਰੀਜ਼ ਦੌਰਾਨ 40 ਵਿਕਟਾਂ ਲਈਆਂ ਸਨ।
ਭਾਰਤ-ਇੰਗਲੈਂਡ ਵਨਡੇ ਮੈਚਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ
- 42 ਰਵਿੰਦਰ ਜਡੇਜਾ
- 40 ਜੇਮਜ਼ ਐਂਡਰਸਨ
- 37 ਐਂਡਰਿਊ ਫਲਿੰਟਾਫ
- 36 ਹਰਭਜਨ ਸਿੰਘ