ਅਸ਼ਵਿਨ ਆਈਸੀਸੀ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਖਿਸਕੇ

Ravichandran Ashwin, Third Position, ICC, Ranking, sports

ਦੁਬਈ: ਭਾਰਤੀ ਸਪਿੱਨਰ ਰਵੀਚੰਦਰਨ ਅਸ਼ਵਿਨ ਆਈਸੀਸੀ ਦੇ ਟੈਸਟ ਗੇਂਦਬਾਜ਼ਾਂ ਦੀ ਨਵੀਨਤਮ ਰੈਂਕਿੰਗ ‘ਚ ਬੁੱੱਧਵਾਰ ਨੂੰ ਇੱਕ ਸਥਾਨ ਦੇ ਨੁਕਸਾਨ ਨਾਲ ਤੀਜੇ ਸਥਾਨ ‘ਤੇ ਖਿਸਕ ਗਏ। ਸ੍ਰੀਲੰਕਾ ਦੇ ਸਪਿੱਨਰ ਰੰਗਨਾ ਹੈਰਾਥ ਦੂਜੇ ਸਥਾਨ ‘ਤੇ ਪਹੁੰਚ ਗਏ ਹਨ।

ਹੈਰਾਥ ਨੇ ਅਸ਼ਵਿਨ ਨੂੰ ਪਛਾੜ ਕੇ ਦੂਜੇ ਸਥਾਨ ‘ਤੇ ਪਹੁੰਚਣ ਤੋਂ ਇਲਾਵਾ ਆਪਣੇ ਅਤੇ ਚੋਟੀ ‘ਤੇ ਚੱਲ ਰਹੇ ਰਵਿੰਦਰ ਜਡੇਜਾ ਦਰਮਿਆਨ ਅੰਤਰ ਨੂੰ 32 ਅੰਕ ਤੱਕ ਸੀਮਤ ਕਰ ਦਿੱਤਾ ਹੈ । ਇਸ ਤਰ੍ਹਾਂ ਚੋਟੀ ਦੋ ‘ਤੇ ਦੋ ਖੱਬੇ ਹੱਥ ਦੇ ਸਪਿੱਨਰ ਕਾਬਜ ਹਨ ਟੈਸਟ ਕ੍ਰਿਕਟ ‘ਚ 81 ਮੈਚਾਂ ‘ਚ 384 ਵਿਕਟਾਂ ਨਾਲ ਸਭ ਤੋਂ ਸਫਲ ਖੱਬੇ ਹੱਥ ਦੇ ਸਪਿੱਨਰ 39 ਸਾਲਾਂ ਦੇ ਹੈਰਾਥ ਨੇ ਕੋਲੰਬੋ ‘ਚ ਕੱਲ੍ਹ ਸਮਾਪਤ ਹੋਏ ਮੈਚ ‘ਚ 249 ਦੌੜਾਂ ਦੇ ਕੇ 11 ਵਿਕਟਾਂ ਕੱਢੀਆਂ । ਇੰਗਲੈਂਡ ਦੇ ਜੇਮਸ ਐਂਡਰਸਨ ਅਤੇ ਅਸਟਰੇਲੀਆ ਦੇ ਜੋਸ਼ ਹੇਜ਼ਲਵੁਡ ਸਾਂਝੇ ਚੌਥੇ ਸਥਾਨ ਨਾਲ ਸਰਵੋਤਮ ਰੈਂਕਿੰਗ ਵਾਲੇ ਤੇਜ਼ ਗੇਂਦਬਾਜ਼ ਹਨ।

ਦੱਖਣੀ ਅਫਰੀਕਾ ਦੇ ਸਪਿੱਨਰ ਕੇਸ਼ਵ ਮਹਾਰਾਜ 26ਵੇਂ ਸਥਾਂਨ ‘ਤੇ ਪਹੁੰਚੇ

ਦੱਖਣੀ ਅਫਰੀਕਾ ਦੇ ਖੱਬੇ ਹੱਥ ਦੇ ਸਪਿੱਨਰ ਕੇਸ਼ਵ ਮਹਾਰਾਜ 12 ਸਥਾਨ ਦੇ ਫਾਇਦੇ ਨਾਲ 26ਵੇਂ ਸਥਾਂਨ ‘ਤੇ ਪਹੁੰਚ ਗਏ ਹਨ । ਮਹਾਰਾਜ ਦੇ 543 ਅੰਕ ਹਨ ਅਤੇ 1992 ‘ਚ ਦੇਸ਼ ਦੀ ਟੈਸਟ ਕ੍ਰਿਕਟ ‘ਚ ਵਾਪਸੀ ਤੋਂ ਬਾਅਦ ਤੋਂ ਸਪਿੱਨਰਾਂ ‘ਚ ਪਾਲ ਹੈਰਿਸ (705), ਪਾਲ ਐਡਮਸ (588) ਅਤੇ ਨਿੱਜੀ ਬੋਏ (545) ਹੀ ਉਨ੍ਹਾਂ ਤੋਂ ਵੱਧ ਅੰਕ ਜੁਟਾ ਪਾਏ ਹਨ। ਜ਼ਿੰਬਾਬਵੇ ਦੇ ਕਪਤਾਨ ਅਤੇ ਲੈੱਗ ਸਪਿੱਨਰ ਗ੍ਰੀਮ ਕ੍ਰੇਮਰ 20 ਸਥਾਨ ਦੇ ਫਾਇਦੇ ਨਾਲ ਕਰੀਅਰ ਦੀ ਸਰਵੋਤਮ 53ਵੀਂ ਰੈਂਕਿੰਗ ‘ਤੇ ਪਹੁੰਚ ਗਏ ਹਨ ।

ਐਂਡਰਸਨ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਟੈਸਟ ਬੱਲੇਬਾਜ਼ਾਂ ਦੀ ਸੂਚੀ ‘ਚ ਹਾਸ਼ਿਮ ਅਮਲਾ ਦੀ ਚੋਟੀ 10 ‘ਚ ਵਾਪਸੀ ਹੋਈ ਹੈ। ਛੇ ਸਥਾਨ ਦੇ ਫਾਇਦੇ ਨਾਲ ਸੱਤਵੇਂ ਸਥਾਨ ‘ਤੇ ਹਨ। ਅਸੇਲਾ ਗੁਣਾਰਤਨੇ ਨੇ 19 ਸਥਾਨ ਦੇ ਫਾਇਦੇ ਨਾਲ ਕਰੀਅਰ ਦੀ ਸਰਵੋਤਮ 79ਵੀਂ ਰੈਂਕਿੰਗ ਹਾਸਲ ਕੀਤੀ ਹੈ। ਦੱਖਣੀ ਅਫਰੀਕਾ ਦੇ ਵਰਨਨ ਫਿਲੈਂਡਰ ਆਲਰਾਊਂਡਰਾਂ ਦੀ ਸੂਚੀ ‘ਚ ਦੋ ਸਥਾਨ ਦੇ ਫਾਇਦੇ ਨਾਲ ਪੰਜਵੇਂ ਸਥਾਨ ‘ਤੇ ਪਹੁੰਚ ਗਏ ਹਨ। ਆਲਰਾਊਂਡਰਾਂ ਦੀ ਸੂਚੀ ‘ਚ ਬੰਗਲਾਦੇਸ਼ ਦੇ ਸਾਕਿਬ ਅਲ ਹਸਨ ਚੋਟੀ ‘ਤੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।