ਪਾਕਿਸਤਾਨ ਨੇ ਸਰਹੱਦ ਨੇੜੇ ਇਲਾਕਿਆਂ, ਚੌਕੀਆਂ ‘ਤੇ ਸੁੱਟੇ ਗੋਲੇ

Pakistan Firing, Indian, Check Post, LoC

ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ

ਜੰਮੂ:ਪਾਕਿਸਤਾਨ ਨੇ ਜੰਗਬੰਦੀ ਦੀ ਇੱਕ ਵਾਰ ਫਿਰ ਉਲੰਘਣਾ ਕਰਦਿਆਂ ਜੰਮੂ-ਕਸ਼ਮੀਰ ਦੇ ਪੁੰਛ-ਰਾਜੌਰੀ ਇਲਾਕੇ ‘ਚ ਕਈ ਪਿੰਡਾਂ ਅਤੇ ਭਾਰਤੀ ਚੌਂਕੀਆਂ ‘ਤੇ ਮੋਰਟਾਰ ਬੰਬ ਸੁੱਟੇ, ਜਿਸ ‘ਚ ਇੱਕ ਆਮ ਨਾਗਰਿਕ ਜ਼ਖ਼ਮੀ ਹੋ ਗਿਆ

ਭਾਰਤੀ ਫੌਜ ਨੇ ਪ੍ਰਭਾਵੀ ਜਵਾਬੀ ਕਾਰਵਾਈ ਕੀਤੀ ਰੱਖਿਆ ਬੁਲਾਰੇ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਸਵੇਰੇ ਲਗਭਗ ਅੱਠ ਵੱਜ ਵੇ 45 ਮਿੰਟ ‘ਤੋਂ ਭਿੰਭਰ ਗਲੀ ਸੈਕਟਰ ਦੇ ਨੌਸ਼ੇਰਾ ਸੈਕਟਰ ‘ਚ ਭਾਰਤੀ ਫੌਜ ਦੀਆਂ ਚੌਂਕੀਆਂ ‘ਤੇ ਗੋਲੀਬਾਰੀ ਕੀਤੀ ਭਾਰਤੀ ਫੌਜ ਨੇ ਸਖ਼ਤ ਅਤੇ ਪ੍ਰਭਾਵੀ ਤਰੀਕੇ ਨਾਲ ਜਵਾਬ ਦਿੱਤਾ ਪਾਕਿਸਤਾਨੀ ਫੌਜ ਰਾਜੌਰੀ ਅਤੇ ਪੁੰਛ ਜ਼ਿਲ੍ਹੇ ਦੇ ਬਾਲਾਕੋਟ, ਧਾਰ, ਲੰਬੀਬਾੜੀ, ਰਾਜਧਾਨੀ, ਮਾਨਕੋਟ, ਸੈਂਡੋਟ ‘ਚ ਵੀ ਗੋਲੇ ਸੁੱਟੇ

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੈਂਡੋਟ ‘ਚ ਕੰਟਰੋਲ ਲਾਈਨ ਨੇੜੇ ਸਥਿਤ ਇਲਾਕੇ ‘ਚ ਗੋਲੇ ਸੁੱਟਣ ਦੀ ਘਟਨਾ ‘ਚ ਜ਼ਖ਼ਮੀ ਹੋਏ ਵਿਅਕਤੀ ਦੀ ਪਛਾਣ ਰਜਾ ਦੇ ਤੌਰ ‘ਤੇ ਹੋਈ ਹੈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਮੰਗਲਵਾਰ ਨੂੰ ਵੀ ਪਾਕਿਸਤਾਨ ਨੇ ਪੰਜ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਸੀ ਉਸਨੇ ਕਈ ਪਿੰਡਾਂ ਅਤੇ ਅਗਰਿਮ ਚੌਂਕੀਆਂ ‘ਤੇ ਮੋਰਟਾਰ ਬੰਬ ਸੁੱਟੇ ਸਨ

ਇਸ ‘ਚ ਦੋ ਜਵਾਨ ਸ਼ਹੀਦ ਹੋਏ ਗਏ ਸਨ ਅਤੇ ਛੇ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ ਪਾਕਿਸਤਾਨ ਵੱਲੋਂ ਗੋਲੇ ਸੁੱਟੇ ਜਾਣ ਨਾਲ ਰਾਜੌਰੀ ਜ਼ਿਲ੍ਹੇ ਦੇ ਸੈਂਕੜੇ ਸਕੂਲੀ ਬੱਚਿਆਂ ਦੀ ਜਾਨ ਖਤਰੇ ‘ਚ ਪੈ ਗਈ ਹੈ ਨੌਸ਼ੇਰਾ ਦੇ 3000 ਅਤੇ ਮੰਜਾਕੋਟ-ਰਾਜਧਾਨੀ-ਪੰਜਗ੍ਰੈਨ- ਨੈਕਾ ਦੇ 5000 ਵਿਅਕਤੀ ਸਮੇਤ ਲਗਭਗ 8000 ਵਿਅਕਤੀ ਪਿਛਲੇ ਦੋ ਦਿਨਾਂ ‘ਚ ਪਾਕਿਸਤਾਨ ਵੱਲੋਂ ਗੋਲੇ ਸੁੱਟਣ ਦੀ ਘਟਨਾ ਤੋਂ ਪ੍ਰਭਾਵਿਤ ਹੋਏ ਹਨ