ਸ਼ਾਸਤਰੀ ਨਾਲ ਨਵੇਂ ਸਿਰੇ ਤੋਂ ਟੀਮ ਅੱਗੇ ਵਧਾਵਾਂਗੇ: ਵਿਰਾਟ

Indian Crickt Coach, Ravi Shastri, Step, Forward, New Team, Virat Kohli, Sports

ਮੁੰਬਈ: ਕਪਤਾਨ ਵਿਰਾਟ ਕੋਹਲੀ ਅਤੇ ਨਵੇਂ ਕੋਚ ਰਵੀ ਸ਼ਾਸਤਰੀ ਦੀ ਜੁਗਲਬੰਦੀ ਨਵੇਂ ਸਿਰੇ ਤੋਂ ਪਰਵਾਨ ਚੜ੍ਹਨ ਵਾਲੀ ਹੈ ਅਤੇ  ਸ੍ਰੀਲੰਕਾ ਦੌਰੇ ‘ਚ ਦੋਵੇਂ ਆਪਣੇ ਤਾਲਮੇਲ ਨਾਲ ਟੀਮ ਨੂੰ ਅੱਗੇ ਲੈ ਜਾਣਗੇ ਵਿਰਾਟ ਅਤੇ ਸ਼ਾਸਤਰੀ ਨੇ ਸ੍ਰੀਲੰਕਾ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਬੁੱਧਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ‘ਚ ਜ਼ੋਰ ਦਿੱਤਾ ਕਿ ਕਪਤਾਨ ਅਤੇ ਕੋਚ ਦਰਮਿਆਨ ਆਪਸੀ ਸੂਝ-ਬੂਝ ਹੋਣਾ ਬਹੁਤ ਜ਼ਰੂਰੀ ਹੈ ਅਤੇ ਦੋਵਾਂ ਨੇ ਹੀ ਮੈਦਾਨ ਤੋਂ ਬਾਹਰ ਦੇ ਵਿਵਾਦਾਂ ਨੂੰ ਸਿਰੇ ਤੋਂ ਦਰਕਿਨਾਰ ਕਰ ਦਿੱਤਾ ।

ਭਾਰਤ ਨੂੰ ਸ੍ਰੀਲੰਕਾ ਦੌਰੇ ‘ਚ ਤਿੰਨ ਟੈਸਟ, ਪੰਜ ਇੱਕ ਰੋਜ਼ਾ ਅਤੇ ਇੱਕ ਟੀ-20 ਖੇਡਣਾ ਹੈ ।ਦੌਰੇ ਦਾ ਪਹਿਲਾ ਟੈਸਟ 26 ਜੁਲਾਈ ਤੋਂ ਗਾਲੇ ‘ਚ ਖੇਡਿਆ ਜਾਵੇਗਾ ਸ੍ਰੀਲੰਕਾ ਪਹੁੰਚਣ ਤੋਂ ਬਾਅਦ ਭਾਰਤੀ ਟੀਮ ਦੋ ਇੱਕ ਰੋਜ਼ਾ ਅਭਿਆਸ ਮੈਚ ਵੀ ਖੇਡੇਗੀ।

ਸ਼ਾਸਤਰੀ ਦਾ ਕੋਚ ਦੇ ਤੌਰ ‘ਤੇ ਇਹ ਪਹਿਲਾ ਦੌਰਾ ਹੋਵੇਗਾ ਵਿਰਾਟ ਨਾਲ ਕੋਚ ਦੇ ਤੌਰ ‘ਤੇ ਸ਼ਾਸਤਰੀ ਦਾ ਇਹ ਪਹਿਲਾ ਵੱਡੀ ਇਮਤਿਹਾਨ ਹੋਵੇਗਾ । ਉਨ੍ਹਾਂ ਦੀ ਨਿਯੁਕਤੀ ਅਤੇ ਕੋਚਿੰਗ ਸਟਾਫ ਨੂੰ ਲੈ ਕੇ ਹਾਲ ‘ਚ ਜਿਸ ਤਰ੍ਹਾਂ ਦਾ ਵਿਵਾਦ ਉੱਠ ਖੜ੍ਹਾ ਹੋਇਆ ਉਸ ਤੋਂ ਕਪਤਾਨ ਅਤੇ ਕੋਚ ਦੋਵੇਂ ਹੀ ਸ੍ਰੀਲੰਕਾ ਦੌਰੇ ‘ਚ ਦਬਾਅ ‘ਤੇ ਰਹਿਣਗੇ।

ਕਪਤਾਨ ਅਤੇ ਕੋਚ ਦੇ ਸਬੰਧਾਂ ਨੂੰ ਲੈ ਕੇ ਸ਼ਾਸਤਰੀ ਨੇ ਕਿਹਾ ਕਿ ਮੈਂ ਇਸ ਗੱਲ ਦਾ ਜਵਾਬ ਦੋ ਹਿੱਸਿਆ ‘ਚ ਦੇਣਾ ਚਾਹਵਾਂਗਾ। ਇੱਕ ਖਿਡਾਰੀ ਦੇ ਤੌਰ ‘ਤੇ ਅਤੇ ਇੱਕ ਕੋਚ ਦੇ ਤੌਰ ‘ਤੇ ਯਕੀਨ ਮੰਨੋ। ਇਸ ‘ਚ ਕੋਈ ਹਿੱਤਾਂ ਦਾ ਟਕਰਾਅ ਨਹੀਂ ਹੋਵੇਗਾ ਪਹਿਲਾਂ ਇੱਕ ਖਿਡਾਰੀ ਦੇ ਤੌਰ ‘ਤੇ ਜਦੋਂ ਤੁਸੀਂ ਮੈਚ ਖੇਡਦੇ ਹੋ ਤਾਂ ਤੁਹਾਡੀ ਸੋਚ ਬਿਲਕੁਲ ਸਪੱਸ਼ਟ ਹੋਣੀ ਚਾਹੀਦੀ ਹੈ ।

ਤੁਸੀਂ ਆਪਣੀ ਇਕਾਗਰਤਾ ਨੂੰ ਭੰਗ ਨਹੀਂ ਹੋਣਾ ਦੇਣਾ ਚਾਹੁੰਦੇ ਅਤੇ ਇਸ ਲਈ ਤੁਹਾਨੂੰ ਇੱਕ ਚੰਗੇ ਸਪੋਰਟ ਸਟਾਫ ਦੀ ਜ਼ਰੂਰਤ ਹੁੰਦੀ ਹੈ। ਨਵੇਂ ਗੇਂਦਬਾਜ਼ੀ ਕੋਚ ਭਰਤ ਅਰੁਣ ਬਾਰੇ ਸ਼ਾਸਤਰੀ ਨੇ ਕਿਹਾ ਕਿ ਜੇਕਰ ਭਰਤ ਅਰੁਣ ਦਾ ਨਾਂਅ ਹੋਰ ਹੁੰਦਾ ਤਾਂ ਤੁਸੀਂ ਉਸ ਨੂੰ ਟਾਪ ‘ਤੇ ਰੱਖਦੇ।

ਭਾਰਤ ਨੇ ਪਿਛਲੇ ਵਿਸ਼ਵ ਕੱਪ ‘ਚ ਡਿੱਗੀਆਂ 80 ਵਿਕਟਾਂ ‘ਚੋਂ 77 ਵਿਕਟਾਂ ਲਈਆਂ ਸਨ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਮੈਨੂੰ ਕੋਈ ਹੋਰ ਕਹਿਣ ਦੀ ਜ਼ਰੂਰਤ ਹੈ। ਟੀਮ ਦੀ ਸਫਲਤਾ ‘ਤੇ ਸ਼ਾਸਤਰੀ ਨੇ ਕਿਹਾ ਕਿ ਮੈਂ ਜਦੋਂ ਆਖਰੀ ਵਾਰ ਸ੍ਰੀਲੰਕਾ ਗਿਆ ਸੀ ਤਾਂ ਉਸ ਦੇ ਮੁਕਾਬਲੇ ਹੁਣ ਮੈਂ ਜਿਆਦਾ ਪਰਿਪੱਕ ਹੋ ਚੁੱਕਿਆ ਹਾਂ। ਟੀਮ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਉਹ ਇਸ ਦੀ ਹੱਕਦਾਰ ਹੈ। ਜੇਕਰ ਉਹ ਅੱਜ ਨੰਬਰ ਵੰਨ ਹੈ ਤਾਂ ਇਸ ਦਾ ਸਿਹਰਾ ਟੀਮ ਨੂੰ ਜਾਂਦਾ ਹੈ ਸ਼ਾਸਤਰੀ ਅਤੇ ਅਨਿਲ ਕੁੰਬਲੇ ਵਰਗੇ ਲੋਕ ਤਾਂ ਆਉਂਦੇ-ਜਾਂਦੇ ਰਹਿਣਗੇ।

ਸਟਾਫ ‘ਚ ਸਚਿਨ ਨੂੰ ਚਾਹੁੰਦੇ ਹਨ ਸ਼ਾਸਤਰੀ

ਭਾਰਤੀ ਕ੍ਰਿਕਟ ਟੀਮ ਦੇ ਪ੍ਰਮੁਖ ਕੋਚ ਰਵੀ ਸ਼ਾਸਤਰੀ ਉਨ੍ਹਾਂ ਨੂੰ ਇਸ ਅਹੁਦੇ ਤੇ ਚੁਣਨ ਵਾਲੀ ਕ੍ਰਿਕਟ ਸਲਾਹਕਾਰ ਟੀਮ ਦੇ ਮੈਂਬਰ ਅਤੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਨੂੰ ਆਪਣੇ ਸਪੋਰਟ ਸਟਾਫ ਵਿਚ ਬੱਲੇ ਬਾਜ ਸਲਾਹਕਾਰ ਚੁਣਨਾ ਚਾਹੁੰਦੇ ਹਨ । ਸ਼ਾਸਤਰੀ ਨੇ ਕਿਹਾ ਕਿ ਜੇ ਕਰ ਹਿਤਾਂ ਦੇ ਟਕਰਾਹਦਾ ਮੁੱਦਾ ਨਾ ਹੋਵੇ ਤਾਂ ਉਹ ਸਚਿਨ ਨੂੰ ਟੀਮ ਨੂੰ ਟੀਮ ਦਾ ਬੱਲੇਬਾਜ ਸਲਾਹਕਾਰ ਬਣਾਉਣਾ ਚਾਹੁਣਗੇ।

ਦੱਸਣ ਯੋਗ ਹੈ ਕਿ ਭਾਰਤੀ ਕ੍ਰਿਕੇਟ ਕੰਟ੍ਰੋਲ ਬੋਰਡ (ਬੀ ਸੀ ਸੀ ਆਈ)ਦੀ ਕ੍ਰਿਕੇਟ ਸਲਾਹਕਾਰ ਸਮੀਤੀ (ਸੀ ਏ ਸੀ)ਨੇ ਸ਼ਾਸਤਰੀ ਨੂੰ ਰਾਸ਼ਟਰੀ ਟੀਮ ਦਾ ਕੋਚ ਚੁਣਿਆ ਹੈ ਜਿਸ ਵਿਚ ਸਚਿਨ ਵੀ ਵੀ ਐਸ ਲਛਮਣ ਤੇ ਸੋਰਵ ਗਾਂਗੂਲੀ ਮੈਂਬਰ ਹਨ।

ਸੀਏਸੀ ਨੇ ਇਸ ਤੋਂ ਪਹਿਲਾਂ ਜਹੀਰ ਖਾਨ ਨੂੰ ਗੇਂਦਬਾਜੀ ਸਲਾਹਕਾਰ ਤੇ ਰਾਹੁਲ ਦ੍ਰਾਵਿੜ ਨੂੰ ਬੱਲੇਬਾਜੀ ਸਲਾਹਕਾਰ ਨਿਉਕਤ ਕੀਤਾ ਸੀ ਪਰ ਸ਼ਾਸਤਰੀ ਨੇ ਆਪਣੇ ਸਪੋਰਟ ਸਟਾਫ ਵਿਚ ਭਰਤ ਅਰੁਣ ਨੂੰ ਗੇਂਦਬਾਜੀ ਕੋਚ ਚੁਣ ਲਿਆ ਹੈ । ਸੰਜੇ ਬਾਂਗੜ ਇਹ ਕੋਚ ਅਤੇ ਆਰ ਸ਼ੀ ਧਰ ਨੂੰ ਫੀਲਡਿੰਗ ਕੋਚ ਬਰਕਰਾਰ ਰਖਿਆ ਗਿਆ ਹੈ। ਵਿਸ਼ੇਸ਼ ਸੰਮਤੀ ਨੇ ਭਾਵੇਂ ਸਾਫ ਕੀਤਾ ਹੈ ਕਿ ਰਾਸ਼ਟਰੀ ਟੀਮ ਨਾਲ ਕੇਵਲ ਸਲਾਹਕਾਰ ਦੇ ਰੂਪ ਵਿੱਚ ਕਿਸੇ ਪਦ ਤੇ ਉਸ ਸਮੇ ਹੀ ਜੁੜ ਸਕਦਾ ਹੈ ਜਦੋਂ ਹਿੱਤਾਂ ਦੇ ਟਕਰਾਅ ਦਾ ਮੁੱਦਾ ਨਾ ਹੋਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।