ਭਾਰਤੀ ਟੀਮ ਨੇ ਇਤਿਹਾਸ ਰਚਣਾ ਹੈ ਤਾਂ ਅਸਟਰੇਲੀਆ ਨੂੰ ਕਰਨਾ ਪਵੇਗਾ ਢੇਰ

India, Second, Semi Final, Match, Australia, Sports, Indian Women Cricket Team

ਭਾਰਤ ਮਹਿਲਾ ਟੀਮ ਦਾ ਦੂਜਾ ਸੈਮੀਫਾਈਨਲ ਮੁਕਾਬਲਾ ਅਸਟਰੇਲੀਆ ਨਾਲ

ਡਰਬੇ, 19 ਜੁਲਾਈ: ਭਾਰਤੀ ਮਹਿਲਾ ਕ੍ਰਿਕਟ ਟੀਮ ਆਈਸੀਸੀ ਵਿਸ਼ਵ ਕੱਪ ‘ਚ ਇਤਿਹਾਸ ਰਚਣ ਤੋਂ ਹੁਣ ਬਸ ਕੁਝ ਕਦਮ ਦੀ ਦੂਰੀ ‘ਤੇ ਹੈ ਪਰ ਉਸ ਤੋਂ ਪਹਿਲਾ ਮਿਤਾਲੀ ਐਂਡ ਕੰਪਨੀ ਨੂੰ ਦੂਜੇ ਸੈਮੀਫਾਈਨਲ ਮੁਕਾਬਲੇ ‘ਚ ਵੀਰਵਾਰ ਨੂੰ ਛੇ ਵਾਰ ਦੀ ਚੈਂਪੀਅਨ ਟੀਮ ਅਸਟਰੇਲੀਆ ਦੀ ਚੁਣੌਤੀ ਤੋਂ ਪਾਰ ਪਾਉਣਾ ਹੋਵੇਗਾ।

ਭਾਰਤੀ ਮਹਿਲਾ ਟੀਮ ਨੇ ਨਿਊਜ਼ੀਲੈਂਡ ਖਿਲਾਫ 186 ਦੌੜਾਂ ਦੀ ਆਪਣੀ ਜਬਰਦਸਤ ਜਿੱਤ ਦੀ ਬਦੌਲਤ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕੀਤੀ ਸੀ ਪਰ ਦੂਜੇ ਸੈਮੀਫਾਈਨਲ ‘ਚ ਉਸ ਲਈ ਰਾਹ ਕਾਫੀ ਮੁਸ਼ਕਲ ਹੋਣ ਵਾਲੀ ਹੈ। ਉਹ ਟੂਰਨਾਮੈਂਟ ਦੀ ਸਭ ਤੋਂ ਸਫਲ ਟੀਮ ਅਸਟਰੇਲੀਆ ਦਾ ਸਾਹਮਣਾ ਕਰੇਗੀ ਜਿਸ ਦੇ ਖਿਲਾਫ ਆਪਣਾ ਪਿਛਲਾ ਰਿਕਾਰਡ ਖਾਸ ਨਹੀਂ ਰਿਹਾ ਹੈ। ਜੇਕਰ ਟੀਮ ਇੰਡੀਆ ਨੂੰ ਪਹਿਲੀ ਵਾਰ ਵਿਸ਼ਵ ਕੱਪ ਚੈਂਪੀਅਨ ਬਣ ਕੇ ਇਤਿਹਾਸ ਰਚਣਾ ਹੈ ਤਾਂ ਉਸ ਨੂੰ ਫਾਈਨਲ ਦੀ ਟਿਕਟ ਪਾਉਣ ਲਈ ਇਸ ਚੈਂਪੀਅਨ ਟੀਮ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਣਾ ਹੋਵੇਗਾ।

ਇੰਗਲੈਂਡ ਦੀ ਟੀਮ ਨੂੰ 35 ਦੌੜਾਂ ਨਾਲ ਹਰਾ ਚੁੱਕਿਆ ਭਾਰਤ

ਇੰਗਲੈਂਡ ਦੀ ਟੀਮ ਦੱਖਣੀ ਅਫਰੀਕਾ ਨੂੰ ਪਹਿਲੇ ਸੈਮੀਫਾਈਨਲ ‘ਚ ਹਰਾ ਕੇ ਫਾਈਨਲ ‘ਚ ਜਗ੍ਹਾ  ਬਣਾ ਚੁੱਕੀ ਹੈ ਜਿਸ ਨੂੰ ਭਾਰਤ ਇਸ ਟੂਰਨਾਮੈਂਟ ‘ਚ ਆਪਣੇ ਪਹਿਲੇ ਹੀ ਮੈਚ ‘ਚ 35 ਦੌੜਾਂ ਨਾਲ ਹਰਾ ਚੁੱਕਿਆ ਹੈ। ਭਾਰਤੀ ਟੀਮ ਇਸ ਸਮੇਂ ਜਬਰਦਸਤ ਲੈਅ ‘ਚ ਹੈ ਅਤੇ ਉਸ ਨੇ ਟੂਰਨਾਮੈਂਟ ‘ਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ।

ਕਪਤਾਨ ਅਤੇ ਸਟਾਰ ਬੱਲੇਬਾਜ਼ ਮਿਤਾਲੀ ਇੱਕ ਰੋਜਾ ‘ਚ ਸਭ ਤੋਂ ਜਿਅਦਾ ਦੌੜਾਂ ਬਣਾਉਣ ਵਾਲੀ ਖਿਡਾਰਨ ਹੈ ਤਾਂ ਝੂਲਨ ਗੋਸਵਾਮੀ ਤਜ਼ਰਬੇਕਾਰ ਅਤੇ ਸਫਲ ਗੇਂਦਬਾਜ਼ ਹੈ ਟੀਮ ਕੋਲ  ਬਿਹਤਰੀਨ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕ੍ਰਮ ਹੈ, ਜਿਸ ਨੇ ਹੁਣ ਤੱਕ ਖੁਦ ਨੂੰ ਸਾਬਤ ਕੀਤਾ ਹੈ ਪਰ ਅਸਟਰੇਲੀਆ ਖਿਲਾਫ ਊਸ ਦੀ ਚੁਣੌਤੀ ਸਭ ਤੋਂ ਵੱਡੀ ਹੋਵੇਗੀ ਜਿਸ ਨਾਲ ਪਿਛਲੇ 42 ਮੈਚਾਂ ‘ਚ ਉਸ ਨੇ 34 ਮੈਚ ਗੁਆਏ ਹਨ।

ਭਾਰਤੀ ਟੀਮ 2005 ‘ਚ ਵੀ ਪਹੁੰਚ ਚੁੱਕੀ ਐ ਫਾਈਨਲ ‘ਚ

ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਸਾਲ 205 ‘ਚ ਪਹਿਲੀ ਅਤੇ ਇੱਕੋ-ਇੱਕ ਵਾਰ ਵਿਸ਼ਵ ਕੱਪ ਦੇ ਫਾਈਨਲ ‘ਚ ਜਗ੍ਹਾ ਬਣਾਈ ਸੀ ਪਰ ਉਸ ਨੂੰ ਫਾਈਨਲ ‘ਚ ਅਸਟਰੇਲੀਆ ਦੇ ਹੱਥੋਂ ਹੀ 98 ਦੌੜਾਂ ਨਾਲ ਹਾਰ ਝੱਲਣੀ ਪਈ ਸੀ।

ਜੇਕਰ ਭਾਰਤੀ ਮਹਿਲਾਵਾਂ ਇਸ ਵਾਰ ਵੀ ਫਾਈਨਲ ਦਾ ਟਿਕਟ ਜਿੱਤਦੀਆਂ ਹਨ ਤਾਂ ਇਹ ਦੂਜਾ ਮੌਕਾ ਹੀ ਹੋਵੇਗਾ ਜਦੋਂ ਉਹ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ‘ਚ ਪਹੁੰਚੇਗੀ।

ਉਂਜ ਗਰੁੱਪ ਗੇੜ ਦੇ ਮੈਚਾਂ ਨੂੰ ਵੇਖੀਏ ਤਾਂ ਅਸਟਰੇਲੀਆ ਨੇ ਸੱਤ ‘ਚੋਂ ਛੇ ਮੈਚ ਜਿੱਤੇ ਅਤੇ ਦੂਜੇ ਸਥਾਨ ‘ਤੇ ਰਹੀ ਜਦੋਂ ਕਿ ਭਾਰਤ ਨੇ ਇੰਨੇ ਮੈਚਾਂ ‘ਚ ਲਗਾਤਾਰ ਚਾਰ ਜਿੱਤੇ ਸਨ ਪਰ ਫਿਰ ਉਸ ਨੂੰ ਦੱਖਣੀ ਅਫਰੀਕਾ ਤੋਂ 115 ਦੌੜਾਂ ਅਤੇ ਅਸਟਰੇਲੀਆ ਤੋਂ ਅੱਠ ਵਿਕਟਾਂ ਨਾਲ ਹਾਰ ਝੱਲਣੀ ਪਈ ਸੀ ਸਗੋਂ ਨਿਊਜੀਲੈਂਡ ‘ਤੇ ਜਿੱਤ ਨਾਲ ਉਸ ਨੇ ਸੈਮੀਫਾਈਨਲ ਦੀ ਟਿਕਟ ਹਾਸਲ ਕਰ ਲਈ ਪਰ ਇੱਕ ਵਾਰ ਫਿਰ ਉਸ ਨੂੰ ਬੀਤੇ ਚੈਂਪੀਅਨ ਟੀਮ ਦਾ ਸਾਹਮਣਾ ਕਰਨਾ ਹੋਵੇਗਾ।

ਸਾਲ 2013 ‘ਚ ਭਾਰਤ ਦੀ ਜ਼ਮੀਨ ‘ਤੇ ਹੋਏ ਪਿਛਲੇ ਵਿਸ਼ਵ ਕੱਪ ਸੈਸ਼ਨ ‘ਚ ਅਸਟਰੇਲੀਆਈ ਟੀਮ ਨੇ ਵੈਸਟਇੰਡੀਜ਼ ਨੂੰ 114 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ ਉਥੇ ਟੂਰਨਾਮੈਂਟ ਦੇ ਲੀਗ ਗੇੜ ‘ਚ ਵੀ ਉਸ ਦਾ ਪ੍ਰਦਰਸ਼ਨ ਕਾਬਿਲੇ ਤਾਰੀਫ ਰਿਹਾ ਸੀ ਅਤੇ ਭਾਰਤ ਨੂੰ ਉਸ ਨੇ ਇੱਕਤਰਫਾ ਅੰਦਾਜ਼ ‘ਚ ਅੱਠ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਸੀ ਅਜਿਹੇ ‘ਚ ਭਾਰਤੀ ਕ੍ਰਿਕੇਟਰਾਂ ਨੂੰ ਜਿਆਦਾ ਸਾਵਧਾਨ ਰਹਿ ਕੇ ਖੇਡਣਾ ਹੋਵੇਗਾ ਅਤੇ ਪਿਛਲੀਆਂ ਗਲਤੀਆਂ ਤੋਂ ਸਬਕ ਲੈਣਾ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।